CRPF ''ਚ ਅਧਿਆਪਕ ਸਮੇਤ ਹੋਰ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ

06/11/2021 11:00:43 AM

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਮੋਂਟੇਸਰੀ ਸਕੂਲ ਗ੍ਰੇਟਰ ਨੋਇਡਾ ਲਈ ਕੇ.ਐੱਫ. ਅਤੇ ਨਰਸਰੀ ਜਮਾਤਾਂ ਲਈ ਹੈੱਡਮਿਸਟਰੈੱਸ, ਅਧਿਆਪਕ ਅਤੇ ਆਇਆ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://crpf.gov.in/ 'ਤੇ ਜਾ ਕੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ ਅਤੇ ਸਾਰੀਆਂ ਜ਼ਰੂਰੀ ਜਾਣਕਾਰੀਆਂ ਦੇਖ ਕੇ ਅਪਲਾਈ ਕਰ ਸਕਦੇ ਹਨ।

ਆਖ਼ਰੀ ਤਾਰੀਖ਼
ਇਨ੍ਹਾਂ ਅਹੁਦਿਆਂ ਲਈ 19 ਜੂਨ ਤੱਕ ਅਪਲਾਈ ਸਵੀਕਾਰ ਕੀਤੇ ਜਾਣਗੇ।
ਚੋਣ ਲਈ ਇੰਟਰਵਿਊ ਦਾ ਆਯੋਜਨ 25 ਜੂਨ ਸਵੇਰੇ 10 ਵਜੇ ਤੋਂ ਕੀਤਾ ਜਾਵੇਗਾ। ਇੰਟਰਵਿਊ ਡਿਪਟੀ ਜਨਰਲ ਆਫ਼ ਪੁਲਸ, ਗਰੁੱਪ ਸੈਂਟਰ, ਸੀ.ਆਰ.ਪੀ.ਐੱਫ., ਦਾਦਰੀ, ਗ੍ਰੇਟਰ ਨੋਇਡਾ- 201306 ਹੈ। 

ਅਹੁਦਿਆਂ ਦਾ ਵੇਰਵਾ
ਹੈੱਡਮਿਸਟਰੈੱਸ- 1 ਅਹੁਦਾ
ਟੀਚਰ- 4 ਅਹੁਦੇ
ਆਇਆ- 4 ਅਹੁਦੇ

ਚੋਣ ਪ੍ਰਕਿਰਿਆ
ਚੋਣ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਸਾਰੇ ਅਹੁਦਿਆਂ ਲਈ ਤੈਅ ਸਿੱਖਿਆ ਯੋਗਤਾ ਦੀ ਜਾਣਕਾਰੀ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ 'ਚ ਚੈੱਕ ਕਰਨੀ ਹੋਵੇਗੀ।

ਉਮਰ
ਉਮੀਦਵਾਰ ਦੀ ਉਮਰ 21 ਸਾਲ ਤੋਂ 40 ਸਾਲ ਤੱਕ ਤੈਅ ਕੀਤੀ ਗਈ ਹੈ।

ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ https://crpf.gov.in/rec/writereaddata/Portal/Recruitment_Advertise/ADVERTISE/1_217_1_441062021.pdf 'ਤੇ ਕਲਿੱਕ ਕਰੋ।


DIsha

Content Editor

Related News