CISF 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਇੱਛੁਕ ਉਮੀਦਵਾਰ ਕਰਨ ਅਪਲਾਈ
Wednesday, Dec 14, 2022 - 12:17 PM (IST)

ਨਵੀਂ ਦਿੱਲੀ- ਕੇਂਦਰੀ ਉਦਯੋਗਕਿ ਸੁਰੱਖਿਆ ਫ਼ੋਰਸ (CISF) ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। CISF ਵਲੋਂ ਕਾਂਸਟੇਬਲ ਦੇ ਅਹੁਦਿਆਂ ਨੂੰ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ https://cisfrectt.in. 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 20 ਦਸੰਬਰ 2022 ਹੈ।
ਕੁੱਲ ਅਹੁਦੇ
ਕੁੱਲ 787 ਅਹੁਦਿਆਂ ਨੂੰ ਭਰਿਆ ਜਾਵੇਗਾ।
ਵਿੱਦਿਅਕ ਯੋਗਤਾ
ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਨਾਲ ਹੀ ਹੁਨਰਮੰਦ ਕਿੱਤਿਆਂ (ਨਾਈ, ਬੂਟ ਮੇਕਰ/ਮੋਚੀ, ਦਰਜ਼ੀ, ਰਸੋਈਏ, ਮਿਸਤਰੀ, ਮਾਲੀ, ਪੇਂਟਰ, ਪਲੰਬਰ, ਵਾਸ਼ਰ ਮੈਨ ਅਤੇ ਵੈਲਡਰ) ਜਾਂ ITI ਪਾਸ ਹੋਣਾ ਚਾਹੀਦਾ ਹੈ।
ਉਮਰ ਹੱਦ
ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 23 ਸਾਲ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਮੈਡੀਕਲ ਪ੍ਰੀਖਿਆ ਦੇ ਮਾਧਿਅਮ ਨਾਲ ਕੀਤੀ ਜਾਵੇਗੀ।
ਐਪਲੀਕੇਸ਼ਨ ਫੀਸ
ਜਨਰਲ, ਓ.ਬੀ.ਸੀ. ਅਤੇ ਈ.ਡਬਲਿਊ.ਐੱਸ.- 100 ਰੁਪਏ
ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।
ਕਿੰਨੀ ਮਿਲੇਗੀ ਤਨਖ਼ਾਹ-
ਚੁਣੇ ਗਏ ਉਮੀਦਵਾਰਾਂਨੂੰ ਪੇ ਲੇਵਲ-3 (21,700-69,100 ਰੁਪਏ) ਤਹਿਤ ਤਨਖ਼ਾਹ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।