10ਵੀ,12ਵੀਂ ਪਾਸ ਕੁੜੀਆਂ/ਮੁੰਡਿਆਂ ਲਈ BSF ''ਚ ਨੌਕਰੀ ਦਾ ਵਧੀਆ ਮੌਕਾ, ਕਰੋ ਅਪਲਾਈ, ਮਿਲੇਗੀ ਮੋਟੀ ਤਨਖ਼ਾਹ
Wednesday, Feb 15, 2023 - 11:35 AM (IST)

ਨਵੀਂ ਦਿੱਲੀ- ਸੀਮਾ ਸੁਰੱਖਿਆ ਬਲ (BSF) ਵਿੱਚ ਨੌਕਰੀ ਕਰਨ ਦੀ ਯੋਜਨਾ ਬਣਾ ਰਹੇ ਕੁੜੀਆਂ/ਮੁੰਡਿਆਂ ਲਈ ਸੁਨਹਿਰੀ ਮੌਕਾ ਹੈ। ਡਾਇਰੈਕਟੋਰੇਟ ਜਨਰਲ ਸੀਮਾ ਸੁਰੱਖਿਆ ਬਲ ਨੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ (ਵੈਟਰਨਰੀ) ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਪੁਰਸ਼/ਮਹਿਲਾ ਉਮੀਦਵਾਰ BSF ਦੀ ਅਧਿਕਾਰਤ rectt.bsf.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਕੁੱਲ ਅਹੁਦੇ ਅਤੇ ਵੇਰਵਾ
ਇਸ ਭਰਤੀ ਤਹਿਤ ਕੁੱਲ 26 ਅਹੁਦੇ ਭਰੇ ਜਾਣਗੇ। ਇਨ੍ਹਾਂ ਵਿੱਚੋਂ 18 ਹੈੱਡ ਕਾਂਸਟੇਬਲ (ਵੈਟਰਨਰੀ) ਦੇ ਅਹੁਦੇ ਅਤੇ 8 ਕਾਂਸਟੇਬਲ (ਕੈਨਲਮੈਨ) ਦੇ ਅਹੁਦੇ ਸ਼ਾਮਲ ਹਨ।
ਮਹੱਤਵਪੂਰਨ ਤਾਰੀਖ਼
ਦਿਲਚਸਪੀ ਰੱਖਣ ਵਾਲੇ ਉਮੀਦਵਾਰ 6 ਮਾਰਚ ਤੱਕ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਵਿੱਦਿਅਕ ਯੋਗਤਾ
ਹੈੱਡ ਕਾਂਸਟੇਬਲ (ਵੈਟਰਨਰੀ): ਉਮੀਦਵਾਰਾਂ ਨੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਵੈਟਰਨਰੀ ਸਟਾਕ ਅਸਿਸਟੈਂਟ ਵਿੱਚ ਘੱਟੋ ਘੱਟ ਇੱਕ ਸਾਲ ਦਾ ਕੋਰਸ ਕੀਤਾ ਹੋਣਾ ਚਾਹੀਦਾ ਹੈ ਅਤੇ ਯੋਗਤਾ ਤੋਂ ਬਾਅਦ ਘੱਟੋ-ਘੱਟ ਇੱਕ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।
ਕਾਂਸਟੇਬਲ (ਕੈਨਲਮੈਨ): ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰੀ ਵੈਟਰਨਰੀ ਹਸਪਤਾਲ ਜਾਂ ਡਿਸਪੈਂਸਰੀ ਜਾਂ ਵੈਟਰਨਰੀ ਕਾਲਜ ਜਾਂ ਸਰਕਾਰੀ ਫਾਰਮ ਤੋਂ ਪਸ਼ੂਆਂ ਨੂੰ ਸੰਭਾਲਣ ਦਾ 2 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ।
ਤਨਖ਼ਾਹ
ਹੈੱਡ ਕਾਂਸਟੇਬਲ (ਵੈਟਰਨਰੀ): ਲੈਵਲ-4 (25,500 – 81,100/-)
ਕਾਂਸਟੇਬਲ (ਕੈਨਲਮੈਨ): ਲੈਵਲ – 3 (.21,700 – 69,100/-)
ਇਨ੍ਹਾਂ ਅਹੁਦਿਆਂ ਲਈ ਡਾਇਰੈਕਟ ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।