1430 ਸਰਕਾਰੀ ਅਹੁਦਿਆਂ ''ਤੇ ਨਿਕਲੀਆਂ ਹਨ ਭਰਤੀਆਂ, ਜਲਦ ਕਰੋ ਅਪਲਾਈ
Tuesday, May 18, 2021 - 10:43 AM (IST)

ਨਵੀਂ ਦਿੱਲੀ- ਬਿਹਾਰ ਸਿਹਤ ਵਿਭਾਗ 'ਚ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਐੱਮ.ਬੀ.ਬੀ.ਐੱਸ. ਪਾਸ ਉਮੀਦਵਾਰਾਂ ਲਈ 1430 ਜੂਨੀਅਰ ਰੇਜੀਡੈਂਟ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ।
ਸਿੱਖਿਆ ਯੋਗਤਾ
ਬਿਹਾਰ ਸਿਹਤ ਵਿਭਾਗ 'ਚ ਜੂਨੀਅਰ ਰੇਜੀਡੈਂਟ ਦੇ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਐੱਮ.ਬੀ.ਬੀ.ਐੱਸ. ਦੀ ਡਿਗਰੀ ਹੋਣੀ ਜ਼ਰੂਰੀ ਹੈ।
ਅਹੁਦਿਆਂ ਦਾ ਵੇਰਵਾ
ਬਿਹਾਰ ਸਿਹਤ ਵਿਭਾਗ 'ਚ ਜੂਨੀਅਰ ਰੇਜੀਡੈਂਟ ਦੇ ਕੁੱਲ 1430 ਅਹੁਦਿਆਂ 'ਤੇ ਅਪਲਾਈ ਕਰਨ ਲਈ ਅੁਹਿਦਆਂ ਦਾ ਵੇਰਵਾ ਇਸ ਤਰ੍ਹਾਂ ਹੈ।
ਜਨਰਲ- 572
ਈ.ਬੀ.ਸੀ.- 257
ਬੀ.ਸੀ.- 171
ਐੱਸ.ਸੀ.- 229
ਐੱਸ.ਟੀ.- 15
ਈ.ਡਬਲਿਊ.ਸੀ.- 143
ਬੀ.ਸੀ. (ਮਹਿਲਾ)- 43
ਉਮਰ
ਜੂਨੀਅਰ ਰੇਜੀਡੈਂਟ ਦੇ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਪੁਰਸ਼ਾਂ ਲਈ ਉਮਰ 37 ਸਾਲ, ਜਦੋਂ ਕਿ ਬੀਬੀਆਂ ਲਈ 40 ਉਮਰ ਹੱਦ ਤੈਅ ਕੀਤੀ ਗਈ ਹੈ।
ਐਪਲੀਕੇਸ਼ਨ ਫੀਸ
ਬਿਹਾਰ ਸਿਹਤ ਵਿਭਾਗ 'ਚ ਜੂਨੀਅਰ ਰੇਜੀਡੈਂਟ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਕੋਈ ਐਪਲੀਕੇਸ਼ਨ ਫ਼ੀਸ ਨਹੀਂ ਹੈ।
ਇਸ ਤਰ੍ਹਾਂ ਕਰੋ ਅਪਲਾਈ
ਯੋਗ ਅਤੇ ਇਛੁੱਕ ਉਮੀਦਵਾਰ 24 ਮਈ 2021 ਤੋਂ ਪਹਿਲਾਂ http://state.bihar.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।