ਇਸ ਬੈਂਕ 'ਚ 550 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ
Tuesday, Dec 06, 2022 - 11:27 AM (IST)

ਨਵੀਂ ਦਿੱਲੀ- ਬੈਂਕ ਆਫ ਮਹਾਰਾਸ਼ਟਰ ਨੇ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਕੁੱਲ 551 ਅਸਾਮੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਬੈਂਕ ਆਫ ਮਹਾਰਾਸ਼ਟਰ ਨੇ ਸਕੇਲ I, III, IV ਅਤੇ V ਪ੍ਰੋਜੈਕਟ 2023-2024 ਵਿੱਚ ਅਫਸਰਾਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਵੱਖ-ਵੱਖ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਚੈੱਕ ਕਰ ਸਕਦੇ ਹਨ।
ਮਹੱਤਵਪੂਰਨ ਤਾਰੀਖਾਂ
- ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 6 ਦਸੰਬਰ 2022
- ਅਪਲਾਈ ਕਰਨ ਦੀ ਅਪਲਾਈ ਕਰਨ ਦੀ ਆਖ਼ਰੀ ਤਰੀਖ਼- 23 ਦਸੰਬਰ 2022
ਅਰਜ਼ੀ ਦੀ ਫੀਸ
ਭਰਤੀ ਲਈ ਅਪਲਾਈ ਕਰਨ ਵਾਲੇ ਜਨਰਲ / ਓਬੀਸੀ / ਈਡਬਲਯੂ.ਐੱਸ. ਸ਼੍ਰੇਣੀ ਦੇ ਉਮੀਦਵਾਰਾਂ ਨੂੰ ਫੀਸ ਵਜੋਂ 1180 ਰੁਪਏ ਅਦਾ ਕਰਨੇ ਪੈਣਗੇ। ਜਦਕਿ SC/ST/PWBD ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 118 ਰੁਪਏ ਰੱਖੀ ਗਈ ਹੈ।
ਅਹੁਦਿਆਂ ਦਾ ਵੇਰਵਾ
ਚੀਫ ਮੈਨੇਜਰ, ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (MIS), ਚੀਫ ਮੈਨੇਜਰ ਪਬਲਿਕ ਰਿਲੇਸ਼ਨ ਐਂਡ ਕਾਰਪੋਰੇਟ ਕਮਿਊਨੀਕੇਸ਼ਨ, ਚੀਫ ਮੈਨੇਜਰ ਕ੍ਰੈਡਿਟ, ਫਾਰੇਕਸ/ਖਜ਼ਾਨਾ ਅਫਸਰ।
ਅਰਜ਼ੀ ਪ੍ਰਕਿਰਿਆ
- ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ bankofmaharashtra.in 'ਤੇ ਜਾਣਾ ਪਵੇਗਾ।
- ਵੈੱਬਸਾਈਟ ਦੇ ਹੋਮਪੇਜ 'ਤੇ ਤੁਹਾਨੂੰ ਕਰੀਅਰ ਟੈਬ 'ਤੇ ਕਲਿੱਕ ਕਰਨਾ ਹੋਵੇਗਾ।
- ਇਸ ਤੋਂ ਬਾਅਦ, ਭਰਤੀ ਪ੍ਰਕਿਰਿਆ 'ਤੇ ਟੈਪ ਕਰੋ ਅਤੇ ਫਿਰ ਮੌਜੂਦਾ ਓਪਨਿੰਗ 'ਤੇ ਕਲਿੱਕ ਕਰੋ।
- ਹੁਣ ਤੁਹਾਡੇ ਸਾਹਮਣੇ ਫਾਰਮ ਖੁੱਲ੍ਹੇਗਾ, ਤੁਹਾਨੂੰ ਇਹ ਫਾਰਮ ਭਰਨਾ ਹੋਵੇਗਾ।
- ਫਾਰਮ ਭਰਨ ਤੋਂ ਬਾਅਦ, ਅਰਜ਼ੀ ਦੀ ਫੀਸ ਅਦਾ ਕਰਨੀ ਪਵੇਗੀ। ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ ਆਪਣੀ ਅਰਜ਼ੀ ਜਮ੍ਹਾਂ ਕਰੋ।
- ਅਰਜ਼ੀ ਜਮ੍ਹਾ ਕਰਨ ਤੋਂ ਬਾਅਦ, ਇਸ ਦਾ ਪ੍ਰਿੰਟ ਆਊਟ ਲਓ।
ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।