ਅਰਥਵਿਵਸਥਾ ਨੇ ਉਮੀਦ ਤੋਂ ਵੱਧ ਜ਼ੋਰਦਾਰ ਵਾਪਸੀ ਕੀਤੀ : ਸ਼ਕਤੀਕਾਂਤ ਦਾਸ

11/26/2020 8:47:16 PM

ਨਵੀਂ ਦਿੱਲੀ– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਨੇ ਉਮੀਦ ਤੋਂ ਵੱਧ ਜ਼ੋਰਦਾਰ ਵਾਪਸੀ ਕੀਤੀ ਹੈ। ਤਿਓਹਾਰੀ ਸੀਜ਼ਨ ਤੋਂ ਬਾਅਦ ਮੰਗ ’ਚ ਸਥਿਰਤਾ ’ਤੇ ਨਜ਼ਰ ਬਣਾਏ ਰੱਖਣ ਦੀ ਲੋੜ ਹੈ।
ਫਾਰੇਨ ਐਕਸਚੇਂਜ ਡੀਲਰਜ਼ ਐਸੋਸੀਏਸ਼ਨ ਆਫ ਇੰਡੀਆ (ਐੱਫ. ਈ. ਡੀ. ਏ. ਆਈ.) ਦੇ ਸਾਲਾਨਾ ਪ੍ਰੋਗਰਾਮ ਦੌਰਾਨ ਵਰਚੁਅਲ ਤਰੀਕੇ ਨਾਲ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਰ. ਬੀ. ਆਈ. ਵਿੱਤੀ ਬਾਜ਼ਾਰਾਂ ਦੇ ਕੰਮਕਾਜ ਨੂੰ ਵਿਵਸਥਿਤ ਬਣਾਏ ਰੱਖਣ ਲਈ ਵਚਨਬੱਧ ਹੈ, ਕਿਸੇ ਵੀ ਨਕਾਰਾਤਮਕ ਜ਼ੋਖ਼ਮ ਨੂੰ ਘੱਟ ਕਰਨ ਲਈ ਕੰਮ ਕਰਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂੰਜੀ ਖਾਤਾ ਪਰਿਵਰਤਨਸ਼ੀਲਤਾ ਨੂੰ ਇਕ ਘਟਨਾ ਦੀ ਥਾਂ ਇਕ ਪ੍ਰਕਿਰਿਆ ਦੇ ਰੂਪ ’ਚ ਦੇਖਣ ਦਾ ਨਜ਼ਰੀਆ ਜਾਰੀ ਰਹੇਗਾ।

ਦਾਸ ਨੇ ਕਿਹਾ ਕਿ ਪੂਰੀ ਦੁਨੀਆ ਨਾਲ ਹੀ ਭਾਰਤ ’ਚ ਵੀ ਵਾਧੇ ’ਚ ਗਿਰਾਵਟ ਆਉਣ ਦਾ ਜ਼ੋਖ਼ਮ ਹਾਲੇ ਵੀ ਬਣਿਆ ਹੋਇਆ ਹੈ। ਦੱਸ ਦਈਏ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਭਾਰਤੀ ਅਰਥਵਿਵਸਥਾ ’ਚ 23.9 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਆਰ. ਬੀ. ਆਈ. ਨੇ ਅਨੁਮਾਨ ਜਤਾਇਆ ਕਿ ਵਿੱਤੀ ਸਾਲ 2020-21 ’ਚ ਭਾਰਤੀ ਅਰਥਵਿਵਸਥਾ ’ਚ 9.5 ਫੀਸਦੀ ਦੀ ਗਿਰਾਵਟ ਰਹਿ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਗ੍ਰੋਥ ਆਊਟਲੁਕ ਬਿਹਤਰ ਹੋਇਆ ਹੈ ਪਰ ਯੂਰਪ ਅਤੇ ਭਾਰਤ ਦੇ ਕੁਝ ਹਿੱਸਿਆਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮੁੜ ਫੈਲਣ ਕਾਰਣ ਗ੍ਰੋਥ ਲਈ ਡਾਊਨਸਾਊਡ ਰਿਸਕ ਹਾਲੇ ਵੀ ਬਰਕਰਾਰ ਹੈ। ਤਿਓਹਾਰ ਤੋਂ ਬਾਅਦ ਮੰਗ ’ਚ ਸਥਿਰਤਾ ਬਣਾਏ ਰੱਖਣ ਲਈ ਸਾਨੂੰ ਨਜ਼ਰ ਬਣਾਈ ਰੱਖਣਾ ਹੋਵੇਗਾ।
 


Sanjeev

Content Editor

Related News