ਡੀਜ਼ਲ ਕੀਮਤਾਂ ਦੇ ਵਿਰੋਧ ਤੇ GST ਸਬੰਧੀ ਮੰਗ ਨੂੰ ਲੈ ਕੇ 26 ਨੂੰ ਭਾਰਤ ਬੰਦ!

02/25/2021 4:33:10 PM

ਨਵੀਂ ਦਿੱਲੀ- ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਨੂੰ ਲੈ ਕੇ 26 ਫਰਵਰੀ ਨੂੰ ਭਾਰਤ ਬੰਦ ਹੈ। ਦੇਸ਼ ਦੇ 8 ਕਰੋੜ ਤੋਂ ਜ਼ਿਆਦਾ ਵਪਾਰੀ ਵੀ ਇਸ ਵਿਚ ਸ਼ਾਮਲ ਹੋਣਗੇ। 

ਜੀ. ਐੱਸ. ਟੀ. ਵਿਵਸਥਾ ਨੂੰ ਸਰਲ ਬਣਾਉਣ ਦੀ ਮੰਗ ਨੂੰ ਲੈ ਕੇ ਵਪਾਰੀਆਂ ਦੇ ਸੰਗਠਨ ਕੈਟ ਨੇ ਜਿੱਥੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਤਾਂ ਉੱਥੇ ਹੀ ਟ੍ਰਾਂਸਪੋਰਟਰਾਂ ਨੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਵਿਰੋਧ ਵਿਚ ਹੜਤਾਲ 'ਤੇ ਜਾਣ ਦੀ ਚਿਤਾਵਨੀ ਦਿੱਤੀ ਹੈ।

ਸਰਬ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ( ਏ. ਆਈ. ਐੱਮ. ਟੀ. ਸੀ.) ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਤੋਂ ਇਲਾਵਾ ਟੈਕਸ ਦੀਆਂ ਉੱਚ ਦਰਾਂ, ਈ-ਵੇਅ ਬਿੱਲ ਨਾਲ ਸਬੰਧਤ ਕਈ ਗੱਲਾਂ ਅਤੇ ਵਾਹਨਾਂ ਨੂੰ ਕਬਾੜ ਕਰਨ ਦੀ ਮੌਜੂਦਾ ਨੀਤੀ ਆਦਿ 'ਤੇ ਏ. ਆਈ. ਐੱਮ. ਟੀ. ਸੀ. ਦੀ ਸੰਚਾਲਨ ਪ੍ਰੀਸ਼ਦ ਵਿਚ ਚਰਚਾ ਕੀਤੀ ਗਈ। ਸੰਗਠਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ 'ਤੇ ਵਿਚਾਰ ਨਾ ਕੀਤਾ ਤਾਂ ਸੰਚਾਲਨ ਬੰਦ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਦੇਸ਼ ਵਿਚ ਡੀਜ਼ਲ ਕੀਮਤਾਂ 80 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਈਆਂ ਹਨ। ਪੈਟਰੋਲ ਵੀ ਕਈ ਰਾਜਾਂ ਵਿਚ 100 ਰੁਪਏ ਤੋਂ ਪਾਰ ਹੋ ਚੁੱਕਾ ਹੈ। ਇਸ ਸਾਲ 25 ਵਾਰ ਤੇਲ ਕੀਮਤਾਂ ਵਧਣ ਨਾਲ ਡੀਜ਼ਲ 7.45 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।


Sanjeev

Content Editor

Related News