ਸੋਸ਼ਲ ਮੀਡੀਆ ’ਤੇ ਹੋ ਰਿਹੈ ਨੌਜਵਾਨੀ ਦਾ ਘਾਣ, ਵਟਸਐਪ ’ਤੇ ਮੈਸੇਜ ਕਰਕੇ ਕੀਤਾ ਜਾ ਰਿਹਾ ਬਲੈਕਮੇਲ
Saturday, Dec 31, 2022 - 12:13 AM (IST)
ਭੋਗਪੁਰ (ਰਾਣਾ) : ਰਾਤੋ-ਰਾਤ ਅਮੀਰ ਬਣਨ ਦੇ ਚੱਕਰ ’ਚ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਨੌਜਵਾਨੀ ਦਾ ਬੁਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ, ਜਿਸ ਦੀ ਮਿਸਾਲ ਪਿਛਲੇ ਕੁਝ ਦਿਨਾਂ ਦੌਰਾਨ ਸੋਸ਼ਲ ਮੀਡੀਆ ’ਤੇ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਵਟਸਐਪ ’ਤੇ ਮੈਸੇਜ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਉਸ ਵਟਸਐਪ ਨੰਬਰ ਰਾਹੀਂ ਉਨ੍ਹਾਂ ਨਾਲ ਗਲਤ ਸੰਪਰਕ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਪ੍ਰਗਟਾਇਆ ਖ਼ਦਸ਼ਾ, ਕਿਹਾ- "ਮੈਨੂੰ ਅੰਦਰ ਕਰਨ ਦੀ ਹੋ ਰਹੀ ਸਾਜ਼ਿਸ਼"
ਅਜਿਹੇ ’ਚ ਉਨ੍ਹਾਂ ਨਾਲ ਵੀਡੀਓ ਕਾਲ ਕਰਕੇ ਉਨ੍ਹਾਂ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਇਸ ਵੀਡੀਓ ਨੂੰ ਐਡਿਟ ਕਰਕੇ ਦੁਬਾਰਾ ਉਨ੍ਹਾਂ ਤੱਕ ਭੇਜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਜਨਤਕ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਕੋਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਇਸ ਨੌਸਰਬਾਜ਼ੀ ’ਚ ਕਈ ਨੌਜਵਾਨ ਠੱਗੀ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਤੇ ਕਈ ਇਸ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਜਿਸ ਕਾਰਨ ਇਹ ਮਾਮਲਾ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਿਸ਼ਭ ਪੰਤ ਕਾਰ ਹਾਦਸਾ: ਬੱਸ ਡਰਾਈਵਰ ਨੇ ਦੇਖਿਆ ਲਾਈਵ ਐਕਸੀਡੈਂਟ, ਕਿਹਾ- 'ਮੈਨੂੰ ਲੱਗਾ ਉਸ ਦੀ ਹੋ ਗਈ ਹੈ ਮੌਤ'
ਸਾਈਬਰ ਕ੍ਰਾਈਮ ਮਹਿਕਮੇ ਨੂੰ ਇਸ ਪਾਸੇ ਧਿਆਨ ਦੇ ਕੇ ਨੌਜਵਾਨਾਂ ਦੀ ਹੋ ਰਹੀ ਹੈ ਆਰਥਿਕ ਠੱਗੀ ਤੇ ਮਾਨਸਿਕ ਸ਼ੋਸ਼ਣ ਨੂੰ ਰੋਕਣ ’ਚ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਇਕ ਤੰਦਰੁਸਤ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਕੀ ਪੁਲਸ ਪ੍ਰਸ਼ਾਸਨ ਤੇ ਸਾਈਬਰ ਕ੍ਰਾਈਮ ਇਸ ਪਾਸੇ ਵੱਲ ਹੋਰ ਨੌਜਵਾਨਾਂ ਦੇ ਸ਼ਿਕਾਰ ਹੋਣ ਤੋਂ ਪਹਿਲਾਂ ਧਿਆਨ ਦੇਵੇਗਾ?
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।