ਹੁਣ ਔਰਤਾਂ ਵੀ ਲੈਣ ਲੱਗੀਆਂ ਹਨ ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਪੂਰਾ-ਪੂਰਾ ‘ਇੰਟਰਸਟ’

Thursday, Mar 07, 2024 - 02:49 PM (IST)

ਹੁਣ ਔਰਤਾਂ ਵੀ ਲੈਣ ਲੱਗੀਆਂ ਹਨ ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਪੂਰਾ-ਪੂਰਾ ‘ਇੰਟਰਸਟ’

ਜਲੰਧਰ (ਖੁਰਾਣਾ)- ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਸਿਰਫ਼ 3 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ, ਜਿਸ ਕਾਰਨ ਦੋਵਾਂ ਹੀ ਗਰੁੱਪਾਂ ਪ੍ਰੋਗਰੈਸਿਵ ਅਤੇ ਅਚੀਵਰਸ ਦੇ ਸਾਰੇ ਉਮੀਦਵਾਰਾਂ ਨੇ ਆਪਣਾ ਪੂਰੀ ਤਾਕਤ ਲਾ ਦਿੱਤੀ ਹੈ। ਦੇਰ ਰਾਤ ਪਾਰਟੀਆਂ ਦਾ ਸਿਲਸਿਲਾ ਵੀ ਤੇਜ਼ ਹੋ ਗਿਆ ਹੈ। ਜਿਮਖਾਨਾ ਦੇ ਵੋਟਰਾਂ ਨੂੰ ਲੱਭਣ ਲਈ ਜ਼ਿਆਦਾਤਰ ਉਮੀਦਵਾਰ ਗਲੀਆਂ, ਬਾਜ਼ਾਰਾਂ ਤਕ ਉੱਤਰ ਚੁੱਕੇ ਹਨ। ਇਸ ਵਾਰ ਕਲੱਬ ਚੋਣਾਂ ’ਚ ਸਭ ਤੋਂ ਖ਼ਾਸ ਗੱਲ ਵੇਖਣ ’ਚ ਇਹ ਆ ਰਹੀ ਹੈ ਕਿ ਇਸ ਵਾਰ ਔਰਤਾਂ ਅਤੇ ਕੁੜੀਆਂ ਵੀ ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਇੰਟਰਸਟ ਲੈਣ ਲੱਗੀਆਂ ਹਨ। ਇਸ ਵਾਰ 3 ਔਰਤਾਂ ਚੋਣਾਵੀ ਮੈਦਾਨ ’ਚ ਉਤਰ ਚੱਕੀਆਂ ਹਨ। ਜੁਆਇੰਟ ਸੈਕਟਰੀ ਪੋਸਟ ’ਤੇ ਲੜ ਰਹੀ ਅਨੂ ਮਾਟਾ ਤਾਂ ਖੈਰ ਪੁਰਾਣੀ ਕੈਂਡੀਡੈਟ ਹੈ ਪਰ ਇਸ ਵਾਰ 2 ਨੌਜਵਾਨ ਔਰਤਾਂ ਵਿੰਨੀ ਸ਼ਰਮਾ ਅਤੇ ਸ਼ਾਲਿਨੀ ਕਾਲੜਾ ਨੇ ਚੋਣ ਮੈਦਾਨ ’ਚ ਉੱਤਰ ਕੇ ਬਾਕੀ ਔਰਤਾਂ ਦਾ ਰਸਤਾ ਸਾਫ਼ ਕਰ ਦਿੱਤਾ ਹੈ।

 

PunjabKesari

ਅੰਦਰੂਨੀ ਬਾਜ਼ਾਰਾਂ ਵਿਚ ਪੈਦਲ ਚੱਲ ਕੇ ਗਏ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ
ਜਿਮਖਾਨਾ ਕਲੱਬ ਚੋਣਾਂ ’ਚ ਖੜ੍ਹੇ ਜ਼ਿਆਦਾਤਰ ਉਮੀਦਵਾਰ ਅਮੀਰ ਘਰਾਣਿਆਂ ਨਾਲ ਸਬੰਧਤ ਹਨ, ਜੋ ਵੱਡੀਆਂ-ਵੱਡੀਆਂ ਗੱਡੀਆਂ ’ਚ ਚੱਲਦੇ ਹਨ ਪਰ ਕਲੱਬ ਚੋਣਾਂ ਦੇ ਦਿਨਾਂ ’ਚ ਉਨ੍ਹਾਂ ਦੇ ਹਾਲ ਬੇਹਾਲ ਹ ੋ ਜਾਂਦੇ ਹਨ। ਅਜਿਹਾ ਹੀ ਨਜ਼ਾਰਾ ਕੱਲ ਤੇ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਕਲੱਬ ਚੋਣਾਂ ’ਚ ਖੜ੍ਹੇ ਪ੍ਰੋਗਰੈਸਿਵ ਗਰੁੱਪ ਦੇ ਉਮੀਦਵਾਰ ਕੁੱਕੀ ਬਹਿਲ, ਰਾਜੂ ਵਿਰਕ, ਅਨੂ ਮਾਟਾ, ਮੇਜਰ ਕੋਛੜ, ਪ੍ਰੋ. ਝਾਂਜੀ, ਮਹਿੰਦਰ ਸਿੰਘ, ਐਡ. ਸੋਢੀ, ਰਾਜੀਵ ਬਾਂਸਲ, ਜਗਜੀਤ ਕੰਬੋਜ, ਸ਼ਾਲੀਨ ਜੋਸ਼ੀ, ਸੁਮਿਤ ਰਲਹਨ ਅਤੇ ਡਾ. ਸੁਰਿੰਦਰ ਸਿੰਘ ਆਦਿ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਚ ਪੈਦਲ ਚੱਲ ਕੇ ਗਏ ਤੇ ਚੁਣਿੰਦਾ ਦੁਕਾਨਾਂ ’ਤੇ ਜਾ ਕੇ ਜਿਮਖਾਨਾ ਵੋਟਰਾਂ ਨਾਲ ਸੰਪਰਕ ਕੀਤਾ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਰੂਹ ਕੰਬਾਊ ਘਟਨਾ, ਗੁੜ ਵਾਲੇ ਕੜਾਹੇ 'ਚ ਡਿੱਗਣ ਕਾਰਨ ਬਜ਼ੁਰਗ ਦੀ ਦਰਦਨਾਕ ਮੌਤ

ਅਚੀਵਰਸ ਗਰੁੱਪ ਦੀ ਰਣਨੀਤੀ ਬਣ ਰਹੇ ਹਨ ਤਰਵਿੰਦਰ ਰਾਜੂ ਅਤੇ ਗਗਨ ਧਵਨ
ਜਲੰਧਰ ਜਿਮਖਾਨਾ ਦੀਆਂ ਚੋਣਾਂ ਦਾ ਸਿੱਧੇ-ਸਿੱਧੇ ਰੂਪ ਨਾਲ 2 ਗਰੁੱਪਾਂ ਵਿਚਕਾਰ ਲੜੀਆਂ ਜਾ ਰਹੀਆਂ ਹਨ। ਇਨ੍ਹਾਂ ਗਰੁੱਪਾਂ ਨੂੰ ਇਕਜੁੱਟ ਰੱਖਣ ਅਤੇ ਸਾਰੇ ਉਮੀਦਵਾਰਾਂ ਨੂੰ ਇਕ ਸਾਥ ਚਲਾਉਣ ਲਈ ਕੁਝ ਲੋਕ ਹਨ, ਜੋ ਦਿਨ-ਰਾਤ ਇਸ ਮਾਮਲੇ ’ਚ ਮਿਹਨਤ ਕਰ ਰਹੇ ਹਨ। ਅਚੀਵਰਸ ਗਰੁੱਪ ’ਚ ਇਹ ਕੰਮ ਡਿਪਸ ਗਰੁੱਪ ਦੇ ਤਰਵਿੰਦਰ ਸਿੰਘ ਰਾਜੂ ਤੇ ਵ੍ਹੀਲਕੇਅਰ ਤੋਂ ਗਗਨ ਧਵਨ ਕਰ ਰਹੇ ਹਨ, ਜੋ ਪੂਰੇ ਗਰੁੱਪ ਲਈ ਰਣਨੀਤੀ ਵੀ ਬਣਾਉਂਦੇ ਹਨ ਤੇ ਪੂਰੇ ਗਰੁੱਪ ਦੇ ਪ੍ਰਚਾਰ-ਪ੍ਰਸਾਰ ’ਚ ਵੀ ਲੱਗੇ ਹੋਏ ਹਨ।

ਚੁਣੇ ਜਾਣ ’ਤੇ ਆਮ ਮੈਂਬਰ ਦੀ ਤਰ੍ਹਾਂ ਕਲੱਬ ’ਚ ਪੂਰੇ ਚਾਰਜ ਦੇਵਾਂਗਾ : ਮੋਨੂੰ ਪੁਰੀ
ਕਲੱਬ ’ਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਟੀਮ ’ਚ ਚੁਣੇ ਜਾਣ ’ਤੇ ਅਹੁਦੇਦਾਰਾਂ ਤੇ ਐਗਜ਼ੀਕਿਊਟਿਵ ਮੈਂਬਰਾਂ ਨੂੰ ਨਾ ਸਾਲਾਨਾ ਫੀਸ ਦੇਣੀ ਪੈਂਦੀ ਹੈ ਤੇ ਨਾ ਹੀ ਉਨ੍ਹਾਂ ਤੋਂ ਕਿਸੇ ਸਹੂਲਤ ਤੋਂ ਛੋਟ ਆਦਿ ਚਾਰਜ ਕੀਤਾ ਜਾਂਦਾ ਹੈ। ਹੁਣ ਇਸ ਮਾਮਲੇ ’ਚ ਐਗਜ਼ੀ ਕਿਊਟਿਵ ਦੀ ਚੋਣ ਲੜ ਰਹੇ ਮੋਨੂੰ ਪੁਰੀ ਨੇ ਪਹਿਲ ਕੀਤੀ ਹੈ ਤੇ ਐਲਾਨ ਕੀਤਾ ਹੈ ਕਿ ਚੁਣੇ ਜਾਣ ’ਤੇ ਉਹ ਆਮ ਮੈਂਬਰ ਵਾਂਗ ਕਲੱਬ ਨੂੰ ਪੂਰਾ ਚਾਰਜ ਦੇਣਗੇ। ਸਾਲਾਨਾ ਫੀਸ ਵੀ ਜਮ੍ਹਾ ਹੋਵੇਗੀ ਤੇ ਜਿਸ ਸਹੂਲਤ ਦਾ ਉਹ ਇਸਤੇਮਾਲ ਕਰਨਗੇ। ਉਸ ਦੇ ਪੂਰੇ ਪੈਸੇ ਦੇਣਗੇ।

ਇਹ ਵੀ ਪੜ੍ਹੋ:  ਸੁਲਤਾਨਪੁਰ ਲੋਧੀ 'ਚ ਵਾਪਰੀ ਦਿਲ ਨੂੰ ਵਲੂੰਧਰਣ ਵਾਲੀ ਘਟਨਾ, 2 ਮਾਸੂਮਾਂ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਨਿਸ਼ਾਨਾ

ਵਿੰਨੀ ਤੇ ਸ਼ਾਲਿਨੀ ਨੇ ਅਚੀਵਰਸ ਲਈ ਜੁਟਾਇਆ ਔਰਤਾਂ ਦਾ ਸਮਰਥਨ
ਅੱਜ ਤੋਂ ਕੁਝ ਸਾਲ ਪਹਿਲਾਂ ਜਿਮਖਾਨਾ ਚੋਣਾਂ ’ਚ ਖੜ੍ਹੀ ਇਸ ਵਾਰ ਅਚੀਵਰਸ ਗਰੁੱਪ ਨੇ ਐਗਜ਼ੀਕਿਊਟਿਵ ਉਮੀਦਵਾਰ ਦੇ ਤੌਰ ’ਤੇ 2 ਔਰਤਾਂ ਵਿੰਨੀ ਵਨੀ ਸ਼ਰਮਾ ਤੇ ਸ਼ਾਲਿਨੀ ਕਾਲੜਾ ਨੂੰ ਮੈਦਾਨ ’ਚ ਉਤਾਰਿਆ ਹੈ ਤੇ ਦੋਵਾਂ ਨੂੰ ਹੀ ਮੁੱਢਲਾ ਸਮਰਥਨ ਮਿਲਦਾ ਦਿਸ ਰਿਹਾ ਹੈ। ਇਨ੍ਹਾਂ ਦੋਵਾਂ ਨੇ ਅੱਜ ਅਚੀਵਰਸ ਗਰੁੱਪ ਦੇ ਸਮਰਥਨ ’ਚ ਇਕ ਵਿਸ਼ੇਸ਼ ਪਾਰਟੀ ਆਯੋਜਿਤ ਕੀਤੀ, ਜਿਸ ਦੌਰਾਨ ਭਾਰੀ ਗਿਣਤੀ ’ਚ ਔਰਤਾਂ ਨੇ ਹਿੱਸਾ ਲੈ ਕੇ ਗਰੁੱਪ ਦੀ ਪੁਜ਼ੀਸ਼ਨ ਮਜ਼ਬੂਤ ਕੀਤੀ। ਇਸ ਆਯੋਜਨ ’ਚ ਜੁਆਇੰਟ ਸੈਕਟਰੀ ਪੋਸਟ ਦੇ ਉਮੀਦਵਾਰ ਸੁਮਿਤ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੂੰ ਮਨਿੰਦਰ ਧੀਮਾਨ ਤੇ ਹੋਰਨਾਂ ਔਰਤਾਂ ਨੇ ਪੂਰਾ ਸਮਰਥਨ ਦਿੱਤਾ।

10 ਸਾਲ ਦਾ ਅਨੁਭਵ ਸਮੇਟੇ ਹੋਏ ਹਨ ਸ਼ਾਲੀਨ ਜੋਸ਼ੀ
ਇਸ ਵਾਰ ਪ੍ਰੋਗਰੈਸਿਵ ਗਰੁੱਪ ਵੱਲੋਂ ਐਗਜ਼ੀਕਿਊਟਿਵ ਅਹੁਦੇ ਦੇ ਉਮੀਦਵਾਰ ਹਨ, ਜੋ 10 ਸਾਲ ਤੋਂ ਵੀ ਜ਼ਿਆਦਾ ਦਾ ਅਨੁਭਵ ਆਪਣੇ ਅੰਦਰ ਸਮੇਟੇ ਹੋਏ ਹਨ। ਸ਼ਾਲੀਨ ਜਿੱਥੇ ਇਕ ਚੰਗੇ ਕੁਮੇਂਟੇਟਰ ਅਤੇ ਤੰਬੋਲਾ ਅਤੇ ਕਲਚਰਲ ਈਵੈਂਟ ਦੇ ਆਰਗੇਨਾਈਜ਼ਰ ਮੰਨੇ ਜਾਂਦੇ ਹਨ। ਉੱਥੇ ਹੀ ਉਨ੍ਹਾਂ ਬਤੌਰ ਬਾਰ ਚੇਅਰਮੈਨ, ਕੈਟਰਿੰਗ ਚੇਅਰਮੈਨ ਤੇ ਹੋਰਨਾਂ ਕਮੇਟੀਆਂ ਵਿਚ ਵੀ ਬਾਖੂਬੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਇਸ ਜ਼ਿਲ੍ਹੇ 'ਚ ਅੱਜ ਬੰਦ ਰਹਿਣਗੀਆਂ ਇਹ ਦੁਕਾਨਾਂ, ਡੀ. ਸੀ. ਨੇ ਜਾਰੀ ਕੀਤੇ ਹੁਕਮ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News