8 ਮਹੀਨਿਆਂ ਦੀ ਬੱਚੀ ਦੀ ਮਾਂ ਨੇ ਲਾਇਆ ਮੌਤ ਨੂੰ ਗਲੇ

09/12/2019 4:31:38 PM

ਜਲੰਧਰ (ਵਰੁਣ)— ਗੜ੍ਹਾ 'ਚ ਪੈਂਦੇ ਮੁਹੱਲਾ ਕੰਨੇਵਾਲੀ 'ਚ ਸਹੁਰੇ ਵਾਲਿਆਂ ਤੋਂ ਪਰੇਸ਼ਾਨ ਹੋ ਕੇ ਇਕ ਔਰਤ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਇਕ 8 ਮਹੀਨਿਆਂ ਦੀ ਬੱਚੀ ਵੀ ਹੈ। ਮ੍ਰਿਤਕ ਔਰਤ ਦੀ ਪਛਾਣ ਪੂਜਾ ਦੇ ਰੂਪ 'ਚ ਹੋਈ ਹੈ। ਪੂਜਾ ਦੀ ਮਾਂ ਕੌਸ਼ਲਿਆ ਦੇਵੀ ਨੇ ਦੱਸਿਆ ਕਿ ਪੂਜਾ ਦੇ ਸਹੁਰੇ ਪਰਿਵਾਰ ਵੱਲੋਂ ਪੂਜਾ ਨੂੰ ਕਾਫੀ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਰਕੇ ਅੱਜ ਉਸ ਦੀ ਧੀ ਨੇ ਮੌਤ ਨੂੰ ਗਲੇ ਲਗਾ ਲਿਆ। ਕੌਸ਼ਲਿਆ ਦੇਨੀ ਦੇ ਬਿਆਨਾਂ 'ਤੇ ਪੂਜਾ ਦੇ ਪਤੀ ਸੁਨੀਲ ਕੁਮਾਰ, ਸੱਸ ਜਸਪਾਲ ਕੌਰ ਅਤੇ ਸਹੁਰਾ ਲਾਲ ਚੰਦ 'ਤੇ ਕੇਸ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੂਜਾ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ।


shivani attri

Content Editor

Related News