ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰੀ ਸਕੂਲ 'ਤੇ ਮੰਡਰਾਉਣ ਲੱਗਾ ਖ਼ਤਰਾ, ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਪਿੰਡ

Thursday, Aug 24, 2023 - 07:34 PM (IST)

ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰੀ ਸਕੂਲ 'ਤੇ ਮੰਡਰਾਉਣ ਲੱਗਾ ਖ਼ਤਰਾ, ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਪਿੰਡ

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਸ੍ਰੀ ਅਨੰਦਪੁਰ ਸਾਹਿਬ ਨੰਗਲ ਦੇ ਦਰਜਨਾਂ ਪਿੰਡਾਂ 'ਚ ਜਿਸ ਤਰ੍ਹਾਂ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਸੀ ਅਤੇ ਪਿੰਡ ਹਰਸਾਬੇਲਾ ਜਿੱਥੇ ਸਭ ਤੋਂ ਜ਼ਿਆਦਾ ਤਬਾਹੀ ਦੇਖੀ ਗਈ, ਉੱਥੇ ਹੀ ਕੀਮਤੀ ਜ਼ਮੀਨਾਂ ਤੇ ਲੋਕਾਂ ਦੇ ਘਰ ਤੇ ਸਕੂਲ ਸਤਲੁਜ ਦਰਿਆ ਵਿੱਚ ਸਮਾ ਚੁੱਕੇ ਹਨ। ਪਾਣੀ ਨਾਲ ਖਾਰ ਪੈਣ ਕਾਰਨ ਮਿੱਟੀ ਦੀਆਂ ਢਿੱਗਾਂ ਪਾਣੀ ਵਿੱਚ ਡਿੱਗਣ ਕਾਰਨ ਦਰਿਆ ਪਿੰਡ ਵੱਲ ਨੂੰ ਵਧ ਰਿਹਾ ਹੈ, ਜਿਸ ਕਾਰਨ ਗੁਰੂ ਘਰ 'ਤੇ ਖ਼ਤਰਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਨਸ਼ੇ ਦੀ ਆੜ 'ਚ ਨੌਜਵਾਨ ਦਾ ਚਾੜ੍ਹਿਆ ਕੁਟਾਪਾ, ਲੋਕਾਂ ਨੇ ਘੇਰਿਆ ਥਾਣਾ, ਕੀਤੀ ਇਹ ਮੰਗ

PunjabKesari

ਇਸ ਪਿੰਡ ਦਾ ਕਾਫੀ ਹਿੱਸਾ ਚਾਰੇ ਪਾਸਿਓਂ ਦਰਿਆ ਨਾਲ ਘਿਰ ਗਿਆ ਹੈ ਤੇ ਇਕ ਟਾਪੂ ਵਰਗਾ ਲੱਗ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਾਮਾਨ ਅਤੇ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਘਰ ਛੱਡਣੇ ਪਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਮਕਾਨ ਦਰਿਆ ਵਿੱਚ ਸਮਾ ਚੁੱਕੇ ਹਨ, ਉਹ ਤਾਂ ਵਾਪਸ ਨਹੀਂ ਆ ਸਕਦੇ, ਜਿਹੜੇ ਘਰ ਬਚੇ ਹੋਏ ਹਨ ਅਤੇ ਦਰਿਆ ਉਨ੍ਹਾਂ ਦੇ ਕਿਨਾਰੇ ਪਹੁੰਚ ਚੁੱਕਾ ਹੈ, ਸਰਕਾਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਸਕਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News