ਪਿੰਡ ਚਿੱਟੀ ''ਚ ਗਲ਼ਾ ਕੱਟੀ ਲਾਸ਼ ਦੀ ਸੁਲਝੀ ਗੁੱਥੀ, 2 ਮੁਲਜ਼ਮ ਗ੍ਰਿਫ਼ਤਾਰ

07/31/2022 2:28:04 AM

ਜਲੰਧਰ (ਸ਼ੋਰੀ, ਵਰਿੰਦਰ, ਮਾਹੀ) : ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਚਿੱਟੀ 'ਚ 25 ਜੁਲਾਈ ਨੂੰ ਵਿਸ਼ਾਲ ਉਰਫ ਬੰਟੀ ਪੁੱਤਰ ਨਾਰਾਇਣ ਦੱਤ ਵਾਸੀ ਅਵਤਾਰ ਨਗਰ ਦੀ ਗਲ਼ਾ ਕੱਟੀ ਲਾਸ਼ ਮਿਲੀ ਸੀ। ਪੁਲਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਮਨੋਜ ਵਰਮਾ ਪੁੱਤਰ ਜਗਦੀਸ਼ ਵਰਮਾ ਵਾਸੀ ਅਵਤਾਰ ਨਗਰ ਜਲੰਧਰ ਤੇ ਸੋਨੂੰ ਪੁੱਤਰ ਰਮੇਸ਼ ਸਿੰਘ ਵਾਸੀ ਰਘੁਪੁਰ ਸਮਰਾਏ ਬਾਜ਼ਾਰ ਜ਼ਿਲਾ ਸਿਹਰਸਾ (ਬਿਹਾਰ) ਹਾਲ ਨਿਵਾਸੀ ਰਾਮਦਾਸ ਨਗਰ ਬਸਤੀ ਬਾਵਾ ਖੇਲ ਜਲੰਧਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਨਕੋਦਰ: ਭਗਵਾਨ ਵਾਲਮੀਕਿ ਬਾਰੇ ਗਲਤ ਟਿੱਪਣੀ ਕਰਨ 'ਤੇ ਭੜਕਿਆ ਸਮਾਜ, ਥਾਣੇ 'ਚ ਲਾਇਆ ਧਰਨਾ

ਐੱਸ.ਪੀ.ਡੀ. ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਵਾਰਦਾਤ 'ਚ ਵਰਤੀ ਕਾਰ ਤੇ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ ਹੈ। ਪੁੱਛਗਿੱਛ ਵਿੱਚ ਪਤਾ ਲੱਗਾ ਕਿ ਵਿਸ਼ਾਲ ਉਰਫ ਬੰਟੀ ਕਾਫੀ ਸਮੇਂ ਤੋਂ ਮਨੋਜ ਵਰਮਾ ਦੀ ਪਤਨੀ ਨੂੰ ਗੰਦੇ ਇਸ਼ਾਰੇ ਅਤੇ ਬੱਚੇ ਨੂੰ ਵੀ ਪ੍ਰੇਸ਼ਾਨ ਕਰਦਾ ਸੀ। ਕਈ ਵਾਰ ਚਾਕੂ ਦਿਖਾ ਕੇ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਸੀ। ਉਸ ਦੀ ਪਤਨੀ ਨੇ ਕਈ ਵਾਰ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸੀ।

ਇਹ ਵੀ ਪੜ੍ਹੋ : ਵਧਾਈ ਨੂੰ ਲੈ ਕੇ ਮਹੰਤਾਂ 'ਚ ਛਿੜੀ ਬਹਿਸ, ਹੋਏ ਆਹਮੋ-ਸਾਹਮਣੇ, ਵੀਡੀਓ ਵਾਇਰਲ

ਬਾਹੀਆ ਨੇ ਦੱਸਿਆ ਕਿ ਜਦੋਂ ਇਸ ਬਾਰੇ ਮਨੋਜ ਨੂੰ ਪਤਾ ਲੱਗਾ ਤਾਂ ਉਸ ਨੇ ਵਿਸ਼ਾਲ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ। ਮਨੋਜ ਨੇ ਆਪਣੇ ਨੌਕਰ ਸੋਨੂੰ ਨਾਲ ਮਿਲ ਕੇ 24 ਜੁਲਾਈ ਨੂੰ ਦੇਰ ਰਾਤ ਅਵਤਾਰ ਨਗਰ ਦੇ ਇਕ ਪਾਰਕ 'ਚ ਵਿਸ਼ਾਲ ਨਾਲ ਬੈਠ ਕੇ ਸ਼ਰਾਬ ਪੀਤੀ। ਜਦੋਂ ਸ਼ਰਾਬ ਖਤਮ ਹੋ ਗਈ ਤਾਂ ਉਨ੍ਹਾਂ ਵਿਸ਼ਾਲ ਨੂੰ ਕਾਰ 'ਚ ਬਿਠਾਇਆ ਅਤੇ ਪਿੰਡ ਚਿੱਟੀ ਵਿੱਚ ਲਿਜਾ ਕੇ ਉਸ ਦਾ ਗਲ਼ਾ ਕੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਉਥੇ ਹੀ ਸੁੱਟ ਕੇ ਫਰਾਰ ਹੋ ਗਏ। ਮਨੋਜ ਲਾਡੋਵਾਲੀ ਰੋਡ ’ਤੇ ਵਾਹਨਾਂ ਦੇ ਸ਼ਾਕਰ ਰਿਪੇਅਰ ਕਰਦਾ ਹੈ ਤੇ ਸੋਨੂੰ ਉਸ ਦਾ ਨੌਕਰ ਹੈ। ਮਨੋਜ ਵਰਮਾ ਦੇ ਸਹੁਰੇ ਵੀ ਪਿੰਡ ਚਿੱਟੀ ਵਿੱਚ ਹੀ ਹਨ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

ਤੀਜੀ ਅੱਖ ਨੇ ਹੱਲ ਕਰਵਾਇਆ ਕੇਸ

ਐੱਸ.ਪੀ. ਬਾਹੀਆ ਨੇ ਦੱਸਿਆ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਸ ਦੀਆਂ 5 ਟੀਮਾਂ ਬਣਾਈਆਂ ਗਈਆਂ ਸਨ। ਪੁਲਸ ਨੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗ ਰਿਹਾ ਸੀ। ਪੁਲਸ ਅਵਤਾਰ ਨਗਰ ਦੇ ਪਾਰਕ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਵਿੱਚ ਲੱਗੀ ਹੋਈ ਸੀ ਕਿ ਇਕ ਸੀ.ਸੀ.ਟੀ.ਵੀ. 'ਚ 24 ਜੁਲਾਈ ਨੂੰ ਦੇਰ ਰਾਤ ਕਰੀਬ 2.30 ਵਜੇ 2 ਅਣਪਛਾਤੇ ਵਿਅਕਤੀ ਪਾਰਕ ਨੇੜੇ ਖੜ੍ਹੇ ਮੋਟਰਸਾਈਕਲ ਨੂੰ ਲਿਜਾਂਦੇ ਦਿਖਾਈ ਦਿੱਤੇ। ਇਥੋਂ ਹੀ ਪੁਲਸ ਨੂੰ ਮਾਮਲੇ ਨੂੰ ਹੱਲ ਕਰਨ ਲਈ ਸੁਰਾਗ ਮਿਲਿਆ।

ਇਹ ਵੀ ਪੜ੍ਹੋ : ਕੈਨੇਡਾ 'ਚ ਬੀਨੂ ਢਿੱਲੋਂ ਤੇ ਜਸਵਿੰਦਰ ਭੱਲਾ ਪਾਉਣਗੇ ਧਮਾਲ, ਭੱਟੀ ਪ੍ਰੋਡਕਸ਼ਨ ਲੈ ਕੇ ਆ ਰਹੀ ਕਾਮੇਡੀ ਸ਼ੋਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News