ਸਡ਼ਕ ਹਾਦਸੇ ’ਚ ਅਣਪਛਾਤੇ ਨੌਜਵਾਨ ਦੀ ਮੌਤ
Friday, Oct 30, 2020 - 03:17 AM (IST)

ਬੰਗਾ, (ਚਮਨ ਲਾਲ/ਰਾਕੇਸ਼)- ਬੰਗਾ ਫਗਵਾਡ਼ਾ ਮੁੱਖ-ਮਾਰਗ ’ਤੇ ਬੀਤੀ ਦੇਰ ਰਾਤ ਹੋਏ, ਸਡ਼ਕੀ ਹਾਦਸੇ ’ਚ ਇਕ ਪੈਦਲ ਜਾ ਰਹੇ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਥਾਣਾ ਬੰਗਾ ਸਿਟੀ ਦੇ ਐੱਸ. ਆਈ. ਸੁਰਿੰਦਰ ਸਿੰਘ ਨੇ ਕਿ ਇਕ ਮਾਰੂਤੀ ਬਰੀਜ਼ਾ ਕਾਰ ਨੰਬਰ ਪੀ ਬੀ 32 ਡਬਲਿਊ 8800 ਜੋ ਕਿ ਫਗਵਾਡ਼ਾ ਵੱਲੋਂ ਆ ਰਹੀ ਸੀ ਜਿਵੇਂ ਹੀ ਉਕਤ ਕਾਰ ਬੰਗਾ ਫਗਵਾਡ਼ਾ ਮੁੱਖ ਮਾਰਗ ’ਤੇ ਪੈਂਦੇ ਰਾਏ ਪੈਟਰੋਲ ਪੰਪ ਸਾਹਮਣੇ ਪੱੁਜੀ ਤਾਂ ਸਾਹਮਣੇ ਤੋਂ ਪੈਦਲ ਆ ਰਹੇ ਵਿਅਕਤੀ ਨਾਲ ਟਕਰਾ ਗਈ ਨਤੀਜੇ ਵੱਜੋ ਉਕਤ ਪੈਦਲ ਤੁਰੇ ਜਾ ਰਹੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ।
ਹਾਦਸੇੇ ਉਪੰਰਤ ਗੱਡੀ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਹਾਦਸੇ ’ਚ ਮਾਰੇ ਗਏ ਵਿਅਕਤੀ ਦੀ ਪਛਾਣ ਨਹੀ ਹੋ ਪਾਈ। ਉਕਤ ਵਿਅਕਤੀ ਦੀ ਲਾਸ਼ ਸਥਾਨਕ ਮੰਸਦਾ ਪੱਟੀ ’ਚ ਬਣੇ ਮੁਰਦਾ ਘਰ ’ਚ ਰਖਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਗ੍ਰਸਤ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।