ਜਲੰਧਰ ਨਗਰ ਨਿਗਮ ਵਿਚ 12 ਪਿੰਡਾਂ ਨੂੰ ਨਾ ਜੋੜਨਾ ਮੰਦਭਾਗਾ ਫ਼ੈਸਲਾ

Monday, Oct 21, 2024 - 06:22 PM (IST)

ਜਲੰਧਰ- ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਨਿਗਮ ਚੋਣਾਂ ਨੂੰ ਲੈ ਕੇ ਬੀਤੇ ਦਿਨੀਂ ਜੋ ਆਦੇਸ਼ ਆਇਆ ਹੈ, ਉਸ ਆਦੇਸ਼ ਮੁਤਾਬਕ ਨਗਰ ਨਿਗਮ ਵਿਚ ਜੁੜੇ 12 ਪਿੰਡਾਂ ਨੂੰ ਨਾ ਜੋੜਨਾ ਇਕ ਮੰਦਭਾਗਾ ਫ਼ੈਸਲਾ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਨੂੰ ਨਗਰ-ਨਿਗਮ ਚੋਣਾਂ ਦੀ ਪ੍ਰਕਿਰਿਆ ਨੂੰ 15 ਦਿਨਾਂ ਦੇ ਅੰਦਰ ਐਲਾਨ ਕਰਨ ਨੂੰ ਕਿਹਾ ਗਿਆ ਹੈ।  ਮੀਡੀਆ ਰਿਪੋਰਟਾਂ ਮੁਤਾਬਕ ਚੋਣਾਂ ਹੁਣ ਸਿਰਫ਼ 80 ਵਾਰਡਾਂ ਵਿੱਚ ਹੀ ਹੋਣਗੀਆਂ ਅਤੇ ਜਿਹੜੇ 12 ਪਿੰਡ ਨਗਰ ਨਿਗਮ ਨਾਲ ਜੁੜੇ ਸਨ, ਉਨ੍ਹਾਂ ਨੂੰ ਇਸ ਵਾਰ ਚੋਣਾਂ ਵਿੱਚ ਵੋਟ ਦਾ ਅਧਿਕਾਰ ਨਹੀਂ ਮਿਲੇਗਾ ਅਤੇ ਉਹ ਪੰਚਾਇਤੀ ਚੋਣਾਂ ਅਤੇ ਨਗਰ ਨਿਗਮ ਚੋਣਾਂ ਵਿੱਚ ਆਪਣੇ ਉਮੀਦਵਾਰ ਚੁਣਨ ਤੋਂ ਵਾਂਝੇ ਰਹਿ ਜਾਣਗੇ। ਇਹ ਮਾਮਲਾ 23 ਜਨਵਰੀ 2003 ਤੋਂ ਪੈਂਡਿੰਗ ਹੈ, ਹੁਣ ਤੱਕ ਇਸ ਨੂੰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਾਰਨ ਕਿਸੇ ਨਾ ਕਿਸੇ ਕਾਰਨ ਕਰਕੇ ਟਾਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਹੋਏ ਪਿਓ-ਪੁੱਤ ਦੇ ਦੋਹਰੇ ਕਤਲ ਮਾਮਲੇ 'ਚ ਪੁਲਸ ਦਾ ਵੱਡਾ ਖ਼ੁਲਾਸਾ

ਮੀਡੀਆ ਰਿਪੋਰਟਾਂ ਮੁਤਾਬਕ ਜਿਹੜੇ 12 ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਨੂੰ ਵੀ ਚੋਣਾਂ ਤੋਂ ਪਹਿਲਾਂ ਨਵੇਂ ਵਾਰਡਾਂ ਦੀ ਹੱਦਬੰਦੀ ਕਰਕੇ ਪੰਜਾਬ ਸਰਕਾਰ ਨਗਰ ਨਿਗਮ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਆਪਣਾ ਉਮੀਦਵਾਰ ਚੁਣਨ ਦਾ ਅਧਿਕਾਰ ਵੀ ਦਿੱਤਾ ਜਾਵੇ।  ਮੀਡੀਆ ਰਿਪੋਰਟਾਂ ਮੁਤਾਬਕ ਹਾਈਕੋਰਟ ਵਿੱਚ ਅਪੀਲ ਵੀ ਦਾਇਰ ਕੀਤੀ ਜਾ ਸਕਦੀ ਹੈ ਤਾਂ ਜੋ ਚੋਣਾਂ ਦੋ-ਤਿੰਨ ਮਹੀਨੇ ਤੱਕ ਮੁਲਤਵੀ ਕਰ ਦਿੱਤੀਆਂ ਜਾਣ ਅਤੇ ਇਨ੍ਹਾਂ 12 ਪਿੰਡਾਂ ਦੇ ਪੰਜ ਵਾਰਡਾਂ ਜੋਕਿ ਸ਼ਹਿਰ ਬਣ ਚੁੱਕੇ ਹਨ, ਉਥੋਂ ਦੇ ਵਿਕਾਸ ਕੰਮ ਜੋ ਪਿਛਲੇ 6-7 ਸਾਲ ਪਹਿਲਾਂ ਤੋਂ ਠੱਪ ਪਏ ਹਨ, ਉਹ ਆਉਣ ਵਾਲੇ  ਸਾਲਾਂ ਵਿਚ ਵੀ ਠੱਪ ਰਹਿ ਜਾਣਗੇ, ਕਿਉਂਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ 2 ਸਾਲ ਦਾ ਸਮਾਂ ਬਾਕੀ ਹੈ ਅਤੇ ਉਸ ਦੇ ਬਾਅਦ ਲੋਕ ਸਭਾ ਚੋਣਾਂ ਵੀ 2029 ਵਿਚ ਹੋਣਗੀਆਂ। ਇੰਨੇ ਸਾਲਾਂ ਵਿਚ ਇਨ੍ਹਾਂ ਪਿੰਡਾਂ ਦਾ ਹਾਲ ਬਦਤਰ ਹੋ ਜਾਵੇਗਾ ਅਤੇ ਵਿਕਾਸ ਕੰਮਾਂ ਦੇ ਨਾਂ 'ਤੇ ਕੁਝ ਵੀ ਨਹੀਂ ਹੋ ਸਕੇਗਾ। 

ਇਨ੍ਹਾਂ ਪਿੰਡਾਂ ਵਿੱਚ ਸੜਕਾਂ, ਸੀਵਰੇਜ, ਸਫ਼ਾਈ, ਬਿਜਲੀ ਅਤੇ ਹੋਰ ਕਈ ਤਰ੍ਹਾਂ ਦੇ ਵਿਕਾਸ ਕਾਰਜ ਪਹਿਲਾਂ ਹੀ ਹੇਠਲੇ ਪੱਧਰ ’ਤੇ ਹਨ। ਹਾਲ ਹੀ 'ਚ ਨਗਰ ਨਿਗਮ ਦੇ ਕੁਝ ਅਧਿਕਾਰੀ ਦੀਪ ਨਗਰ ਤੋਂ ਤਹਿ ਬਾਜ਼ਾਰੀ ਇਕੱਠਾ ਕਰਦੇ ਵੇਖੇ ਗਏ ਹਨ ਅਤੇ ਕੁਝ ਅਧਿਕਾਰੀ ਹਾਊਸ ਟੈਕਸ ਅਤੇ ਹੋਰ ਤਰ੍ਹਾਂ ਦੇ ਟੈਕਸ ਵੀ ਵਸੂਲ ਰਹੇ ਹਨ, ਅਜਿਹੇ 'ਚ ਲੋਕਾਂ ਨੂੰ ਵੋਟ ਪਾਉਣ ਤੋਂ ਵਾਂਝਾ ਨਾ ਰੱਖਿਆ ਜਾਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖ ਕੇ ਇਨ੍ਹਾਂ ਪਿੰਡਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿਚ ਜਿਸ ਰਿਹਾਇਸ਼ 'ਤੇ ਰਹਿ ਰਹੇ ਹਨ, ਉਹ ਦੀਪਨਗਰ ਵੀ ਸ਼ਾਮਲ ਹੈ ਅਤੇ ਪਿਛਲੇ 6 ਸਾਲਾਂ ਵਿੱਚ ਇਥੇ ਵਿਕਾਸ ਕਾਰਜਾਂ ਦੇ ਨਾਂ ’ਤੇ ਜ਼ੀਰੋ ਵਿਕਾਸ ਹੋਇਆ ਹੈ।

ਇਹ ਵੀ ਪੜ੍ਹੋ- ਦੋਮੋਰੀਆ ਪੁਲ ਨੇੜੇ ਆਈਸ ਫੈਕਟਰੀ ’ਚੋਂ ਗੈਸ ਲੀਕ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News