506 ਗ੍ਰਾਮ ਹੈਰੋਇਨ ਤੇ ਸਾਢੇ 5 ਹਜ਼ਾਰ ਰੁਪਏ ਸਮੇਤ ਕਾਰ ਸਵਾਰ ਦੋ ਨੌਜਵਾਨ ਕਾਬੂ

Sunday, Jul 21, 2024 - 07:03 PM (IST)

506 ਗ੍ਰਾਮ ਹੈਰੋਇਨ ਤੇ ਸਾਢੇ 5 ਹਜ਼ਾਰ ਰੁਪਏ ਸਮੇਤ ਕਾਰ ਸਵਾਰ ਦੋ ਨੌਜਵਾਨ ਕਾਬੂ

ਗੜ੍ਹਸ਼ੰਕਰ (ਭਾਰਦਵਾਜ)- ਥਾਣਾ ਗੜ੍ਹਸ਼ੰਕਰ ਪੁਲ਼ਸ ਨੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 506 ਗ੍ਰਾਮ ਹੈਰੋਇਨ, ਸਾਢੇ ਪੰਜ ਹਜ਼ਾਰ ਰੁਪਏ ਦੀ ਡਰੱਗ ਮਨੀ, ਇੱਕ ਡਿਜੀਟਲ ਕੰਡੇ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਐੱਸ. ਐੱਚ. ਓ. ਗੜ੍ਹਸ਼ੰਕਰ ਬਲਜਿੰਦਰ ਸਿੰਘ ਨੇ ਦੱਸਿਆ ਹੈ। ਐੱਸ. ਐੱਸ. ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ, ਸਰਬਜੀਤ ਸਿੰਘ ਬਾਹੀਆਂ ਐੱਸ. ਪੀ.( ਇਨਵੈਸਟੀਗੇਸ਼ਨ) ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾਂ, ਨਸ਼ੇ ਦੇ ਸਮੱਗਲਰਾਂ ਖ਼ਿਲਾਫ਼ ਵਿੱਢੀ ਮੁਹਿੰਮ 'ਤੇ ਡੀ. ਐੱਸ. ਪੀ. ਗੜ੍ਹਸ਼ੰਕਰ ਪਰਮਿੰਦਰ ਸਿੰਘ ਮੰਡ ਦੀ ਅਗਵਾਈ ਹੇਠ ਉਸ ਸਮੇਂ ਕਾਮਯਾਬੀ ਹਾਸਲ ਹੋਈ ਜਦੋਂ ਉਨ੍ਹਾਂ ਡੱਲੇਵਾਲ ਤੋਂ ਪਿੱਪਲੀਵਾਲ ਰੋਡ ਨੇੜੇ ਬਾਬਾ ਪੀਰ ਦੀ ਜਗ੍ਹਾ ਤੋਂ ਥੋੜ੍ਹਾ ਅੱਗੇ ਤੋਂ ਜੈੱਨ ਕਾਰ ਨੰਬਰੀ ਪੀ. ਬੀ-10-ਬੀ. ਐੱਲ-1188 ਸਵਾਰ ਵਿਕਾਸ ਸਿੰਘ ਉਰਫ਼ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਬੀਣੇਵਾਲ ਅਤੇ ਰਜੇਸ਼ ਕੁਮਾਰ ਉਰਫ਼ ਘਾਸੂ ਪੁੱਤਰ ਲੇਟ ਕਮਲਜੀਤ ਵਾਸੀ ਪਿੰਡ ਪਿੱਪਲੀਵਾਲ ਥਾਣਾ ਗੜ੍ਹਸ਼ੰਕਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਹੈਰੋਇਨ ਵਜਨੀ 506 ਗ੍ਰਾਮ ਅਤੇ ਇਕ ਡਿਜੀਟਲ ਕੰਡਾ ਅਤੇ ਸਾਢੇ ਪੰਜ ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰ ਦੋਵਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ 21,61,85 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, ਦੋ ਕਾਰਾਂ ਦੀ ਹੋਈ ਭਿਆਨਕ ਟੱਕਰ 'ਚ ਉੱਡੇ ਗੱਡੀਆਂ ਦੇ ਪਰਖੱਚੇ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News