ਸ੍ਰੀ ਕੀਰਤਪੁਰ ਸਾਹਿਬ ਵਿਖੇ ਭੁੱਕੀ ਸਣੇ ਟਰੱਕ ਡਰਾਈਵਰ ਤੇ ਕਡੰਕਟਰ ਗ੍ਰਿਫ਼ਤਾਰ

08/04/2022 1:43:25 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਪੁਲਸ ਵੱਲੋਂ ਨਸ਼ਾ ਸੱਗਲਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਬੁੱਧਵਾਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਪਿੰਡ ਨੱਕੀਆਂ ਵਿਖੇ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਟਰੱਕ ਨੂੰ ਕਾਬੂ ਕਰਕੇ ਉਸ ਵਿਚੋਂ 6 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪੁਲਸ ਵੱਲੋਂ ਟਰੱਕ ਦੇ ਡਰਾਈਵਰ ਅਤੇ ਕਡੰਕਟਰ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਪੁਲਸ ਪਾਰਟੀ ਜਿਸ ਵਿਚ ਏ. ਐੱਸ. ਆਈ. ਰਾਮ ਕੁਮਾਰ ,ਹੌਲਦਾਰ ਪ੍ਰਦੀਪ ਸ਼ਰਮਾ ਹੋਮਗਾਰਡ ਜਵਾਨ ਕਸਤੂਰੀ ਲਾਲ, ਡਰਾਈਵਰ ਹੋਮਗਾਰਡ ਜਵਾਨ ਜਸਵੀਰ ਸਿੰਘ ਸ਼ਾਮਲ ਸਨ ਵੱਲੋਂ ਸ਼ੱਕੀ ਪੁਰਸ਼ਾਂ ਅਤੇ ਭੈੜੇ ਪੁਰਸ਼ਾਂ ਦੀ ਤਲਾਸ਼ ਸਪੈਸ਼ਲ ਨਾਕਾਬੰਦੀ ਦੇ ਸੰਬੰਧ ਵਿਚ ਐੱਸ. ਵਾਈ. ਐੱਲ. ਨਹਿਰ ਪੁਲ ਨੱਕੀਆਂ ਮੌਜੂਦ ਸਨ ,ਇਨ੍ਹਾਂ ਵੱਲੋਂ ਰੁਟੀਨ ਵਿਚ ਆ ਜਾ ਰਹੀਆਂ ਗੱਡੀਆਂ ਵ੍ਹੀਕਲਾਂ ਨੂੰ ਚੈੱਕ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: ਬਿੱਲ ਮੁਆਫ਼ੀ ਨੂੰ ਲੈ ਕੇ ਉਮੀਦਾਂ ’ਤੇ ਫਿਰਿਆ ਪਾਣੀ: ਜ਼ਿਆਦਾਤਰ ਖ਼ਪਤਕਾਰਾਂ ਨੂੰ ਨਹੀਂ ਮਿਲ ਸਕੇਗਾ ਲਾਭ

ਇਸ ਦੌਰਾਨ ਕਰੀਬ ਦੁਪਹਿਰ 12.25 ਦਾ ਸਮਾਂ ਹੋਵੇਗਾ ਤਾਂ ਇਕ ਐੱਲ. ਪੀ. ਟਰੱਕ ਨੰਬਰ ਪੀ. ਬੀ. 12 ਐੱਮ 7925 ਪਿੰਡ ਕੋਟਲਾ ਪਾਵਰ ਹਾਊਸ ਵੱਲ ਤੋਂ ਆਉਂਦਾ ਵਿਖਾਈ ਦਿੱਤਾ, ਜਿਸ ਨੂੰ ਪੁਲਸ ਪਾਰਟੀ ਵੱਲੋਂ ਰੋਕ ਕੇ ਚੈੱਕ ਕੀਤਾ ਗਿਆ ਤਾਂ ਟਰੱਕ ਦੇ ਕੈਬਿਨ ਅੰਦਰ ਤੋਂ ਇਕ ਸਫੈਦ ਰੰਗ ਪਲਾਸਟਿਕ ਥੈਲਾ ਮਿਲਿਆ, ਜਿਸ ਵਿਚ ਭੁੱਕੀ ਪਾਈ ਹੋਈ ਸੀ, ਜਿਸ ਦਾ ਬਾਅਦ ਵਿਚ ਵਜਨ ਕੀਤਾ ਗਿਆ ਤਾਂ ਇਹ 6 ਕਿਲੋ ਪਾਈ ਗਈ। ਪੁਲਸ ਪਾਰਟੀ ਨੇ ਜਦੋਂ ਟਰੱਕ ਡਰਾਈਵਰ ਅਤੇ ਨਾਲ ਬੈਠੇ ਵਿਅਕਤੀ ਕਡੰਕਟਰ ਦਾ ਨਾਂ ਪੁੱਛਿਆ ਤਾਂ ਡਰਾਈਵਰ ਨੇ ਆਪਣਾ ਨਾਮ ਨਿਰਮਲ ਸਿੰਘ ਪੁੱਤਰ ਸੋਮਾ ਸਿੰਘ ਵਾਸੀ ਪਿੰਡ ਭੱਟੋ ਅਤੇ ਕਡੰਕਟਰ ਨੇ ਆਪਣਾ ਨਾਮ ਜਸਵਿੰਦਰ ਸਿੰਘ ਪੁੱਤਰ ਜੈ ਸਿੰਘ ਵਾਸੀ ਪਿੰਡ ਲਾਲਪੁਰ ਥਾਣਾ ਨੂਰਪੁਰਬੇਦੀ ਦੱਸਿਆ । ਮੌਕੇ ’ਤੇ ਪੁੱਜੇ ਸਮਰੱਥ ਅਧਿਕਾਰੀ ਵਲੋਂ ਜਦੋਂ ਉਕਤ ਡਰਾਈਵਰ ਅਤੇ ਕਡੰਕਟਰ ਨੂੰ ਆਪਣੇ ਪਾਸ ਭੁੱਕੀ ਰੱਖਣ ਸਬੰਧੀ ਲਾਇਸੈਂਸ ਜਾਂ ਪਰਮਿਟ ਪੇਸ਼ ਕਰਨ ਲਈ ਕਿਹਾ ਤਾਂ ਇਹ ਇਨ੍ਹਾਂ ਦੋਵਾਂ ’ਚੋਂ ਕੁਝ ਵੀ ਪੇਸ਼ ਨਹੀਂ ਕਰ ਸਕੇ। ਪੁਲਸ ਵਲੋਂ ਭੁੱਕੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਇਨ੍ਹਾਂ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਵਾਂ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।

ਇਹ ਵੀ ਪੜ੍ਹੋ: ਖਹਿਰਾ ਦੀ ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ ਨੂੰ ਚੁਣੌਤੀ, ਕਿਹਾ-ਦਮ ਹੈ ਤਾਂ LPU ਮਾਮਲੇ ਦੀ ਕਰੋ ਜਾਂਚ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News