ਬੀਮਾਰੀਆਂ ਤੋਂ ਪ੍ਰੇਸ਼ਾਨ 15 ਸਾਲਾ ਲੜਕੀ ਨੇ ਫਾਹਾ ਲਗਾ ਕੇ ਦਿੱਤੀ ਜਾਨ

Thursday, Feb 09, 2023 - 04:45 AM (IST)

ਬੀਮਾਰੀਆਂ ਤੋਂ ਪ੍ਰੇਸ਼ਾਨ 15 ਸਾਲਾ ਲੜਕੀ ਨੇ ਫਾਹਾ ਲਗਾ ਕੇ ਦਿੱਤੀ ਜਾਨ

ਜਲੰਧਰ (ਵਰੁਣ) : ਮੁਹੱਲਾ ਗੋਬਿੰਦਗੜ੍ਹ 'ਚ 15 ਸਾਲਾ ਲੜਕੀ ਨੇ ਬੀਮਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਗਾ ਕੇ ਜਾਨ ਦੇ ਦਿੱਤੀ। ਲੜਕੀ ਹਾਲ ਹੀ 'ਚ 11ਵੀਂ ਕਲਾਸ ਵਿੱਚ ਹੋਈ ਸੀ। ਮ੍ਰਿਤਕਾ ਦੀ ਪਛਾਣ ਆਰਤੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਥਾਣਾ ਮਕਸੂਦਾਂ ਪੁਲਸ ਵੱਲੋਂ ਹੈਰੋਇਨ ਸਮੇਤ ਮਹਿਲਾ ਨਸ਼ਾ ਸਮੱਗਲਰ ਕਾਬੂ

ਥਾਣਾ ਨਵੀਂ ਬਾਰਾਂਦਰੀ ਦੇ ਏ. ਐੱਸ. ਆਈ. ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 4.30 ਵਜੇ ਸੂਚਨਾ ਮਿਲੀ ਕਿ ਗੋਬਿੰਦਗੜ੍ਹ ਮੁਹੱਲੇ ਵਿੱਚ ਇਕ ਲੜਕੀ ਨੇ ਸੁਸਾਈਡ ਕਰ ਲਿਆ ਹੈ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਆਰਤੀ ਟੀ. ਬੀ. ਦੀ ਬੀਮਾਰੀ ਤੋਂ ਪ੍ਰੇਸ਼ਾਨ ਸੀ, ਜਦਕਿ ਉਸ ਨੂੰ ਪੇਟ ਦੀ ਵੀ ਬੀਮਾਰੀ ਸੀ। ਇਸੇ ਕਾਰਨ ਜਦੋਂ ਘਰ ਵਿੱਚ ਕੋਈ ਨਹੀਂ ਸੀ ਤਾਂ ਆਰਤੀ ਨੇ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ’ਚ ਕਾਰਵਾਈ ਸ਼ੁਰੂ, GST ਚੋਰੀ ਮਾਮਲੇ ’ਚ ਅਡਾਨੀ ਗਰੁੱਪ ਦੇ C&F ਸਟੋਰ ’ਤੇ ਛਾਪੇਮਾਰੀ

ਪੁਲਸ ਨੇ ਆਰਤੀ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਆਰਤੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੇ 3 ਭਰਾ ਅਤੇ ਇਕ ਭੈਣ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News