ਵਿਆਹ ਸਮਾਰੋਹ ''ਚ ਭੰਗੜਾ ਪਾ ਰਹੇ ਟਰੈਵਲ ਏਜੰਟ ਮੰਗੀ ਨੂੰ ਪੁਲਸ ਨੇ ਚੁੱਕਿਆ

02/05/2020 1:15:49 PM

ਜਲੰਧਰ (ਮਹੇਸ਼)— ਲੁੱਟਖੋਹ ਅਤੇ ਠੱਗੀ ਦੇ ਕਈ ਮਾਮਲਿਆਂ 'ਚ ਨਾਮਜ਼ਦ ਮੁਲਜ਼ਮ ਟਰੈਵਲ ਏਜੰਟ ਗੁਰਦੇਵ ਸਿੰਘ ਮੰਗੀ ਪੁੱਤਰ ਅਰਜੁਨ ਸਿੰਘ ਵਾਸੀ ਪਿੰਡ ਕਲਿਆਣਪੁਰ ਥਾਣਾ ਲਾਂਬੜਾ ਨੂੰ ਥਾਣਾ ਕੈਂਟ ਦੇ ਐੱਸ. ਐੱਚ. ਓ. ਰਾਮਪਾਲ ਨੇ ਗ੍ਰਿਫਤਾਰ ਕੀਤਾ ਹੈ। ਜਲੰਧਰ ਕੈਂਟ ਦੇ ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਗੁਰਦੇਵ ਸਿੰਘ ਮੰਗੀ ਤਾਜਪੁਰ ਗੇਟ ਦੇ ਸਾਹਮਣੇ ਆਯੋਜਿਤ ਇਕ ਵਿਆਹ ਸਮਾਰੋਹ 'ਚ ਭੰਗੜਾ ਪਾ ਰਿਹਾ ਹੈ, ਜਿਸ 'ਤੇ ਇੰਸਪੈਕਟਰ ਰਾਮਪਾਲ ਮੌਕੇ 'ਤੇ ਪੁੱਜੇ ਅਤੇ ਇਕ ਆਮ ਆਦਮੀ ਦੇ ਪਹਿਰਾਵੇ 'ਚ ਪੁੱਜੇ ਅਤੇ ਨਾਲ ਭੰਗੜਾ ਪਾਉਣ ਲੱਗੇ, ਮੌਕਾ ਮਿਲਦੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਕੈਂਟ ਲੈ ਗਏ।

ਮੰਗੀ ਖਿਲਾਫ ਥਾਣਾ ਜਲੰਧਰ ਕੈਂਟ 'ਚ 11 ਜੁਲਾਈ 2019 ਨੂੰ ਆਈ. ਪੀ. ਸੀ. ਦੀ ਧਾਰਾ 406, 420 ਅਤੇ 24 ਇਮੀਗ੍ਰੇਸ਼ਨ ਐਕਟ ਅਤੇ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ 'ਚ ਪੁਲਸ ਨੂੰ ਲੋੜੀਂਦਾ ਸੀ। ਇਸ ਦੇ ਇਲਾਵਾ ਉਸ 'ਤੇ ਥਾਣਾ ਲਾਂਬੜਾ, ਸਿਟੀ ਥਾਣਾ ਨਵਾਂਸ਼ਹਿਰ ਅਤੇ ਥਾਣਾ ਡਵੀਜ਼ਨ ਨੰ. 5 'ਚ ਵੀ ਕਈ ਕੇਸ ਦਰਜ ਸਨ। ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਮੁਲਜ਼ਮ ਮੰਗੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਸ 'ਤੇ ਦਰਜ ਮਾਮਲਿਆਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਸਕੇ।


shivani attri

Content Editor

Related News