ਵਿਦੇਸ਼ ਭੇਜਣ ਦੇ ਨਾਂ ''ਤੇ ਟਰੈਵਲ ਏਜੰਸੀ ਨੇ ਕੀਤੀ 5,55,560 ਦੀ ਠੱਗੀ
Thursday, Feb 13, 2025 - 03:20 PM (IST)
![ਵਿਦੇਸ਼ ਭੇਜਣ ਦੇ ਨਾਂ ''ਤੇ ਟਰੈਵਲ ਏਜੰਸੀ ਨੇ ਕੀਤੀ 5,55,560 ਦੀ ਠੱਗੀ](https://static.jagbani.com/multimedia/2024_12image_14_22_080575033fraud.jpg)
ਦਸੂਹਾ (ਝਾਵਰ)-ਦਸੂਹਾ ਪੁਲਸ ਨੇ ਤਿੰਨ ਟਰੈਵਲ ਏਜੈਂਟਾਂ ਵਿਰੁੱਧ 5,55,560 ਦੀ ਧੋਖਾਧੜੀ ਕਰਨ 'ਤੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਦਸੂਹਾ ਨਿਵਾਸੀ ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਇਨ੍ਹਾਂ ਟਰੈਵਲ ਏਜੈਂਟਾਂ ਵੱਲੋਂ ਉਸ ਨਾਲ ਠੱਗੀ ਮਾਰੀ ਅਤੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 5,55,560 ਲੈ ਲਏ ਗਏ ਅਤੇ ਉਸ ਨੂੰ ਨਾ ਤਾਂ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ: ਦੁਬਈ 'ਚ ਨਵਾਂਸ਼ਹਿਰ ਦੇ ਵਿਅਕਤੀ ਦੀ ਮੌਤ, 8 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਇਸ ਦੇ ਉਲਟ ਧਮਕੀਆਂ ਵੀ ਦੇਣ ਲੱਗ ਪਏ। ਇਸ ਸਬੰਧੀ ਡੀ. ਐੱਸ. ਪੀ. ਦਸੂਹਾ ਵੱਲੋਂ ਪੜਤਾਲ ਕੀਤੀ ਗਈ ਅਤੇ ਪੜਤਾਲ ਕਰਨ ਤੋਂ ਬਾਅਦ ਟਰੈਵਲ ਏਜੰਸੀ ਰੁਦਰਾਕਸ ਗਰੁੱਪ ਓਵਰਸੀਅਰ ਸਲਿਊਸਨ ਐੱਸ. ਸੀ. ਓ. ਨੰਬਰ 15-16 ਫੇਸ 1 ਮੁਹਾਲੀ ਟਰੈਵਲ ਏਜੰਟ ਸੰਦੀਪ ਸਿੰਘ ਅਤੇ ਰਿਸੈਪਸਨਿਸਟ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ ਕਾਲਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e