ਸਿਹਤ ਵਿਭਾਗ ’ਚ 18 ਡਿਪਟੀ ਡਾਇਰੈਕਟਰਾਂ/ਸਿਵਲ ਸਰਜਨਾਂ ਦੇ ਤਬਾਦਲੇ

Friday, Dec 15, 2023 - 06:30 PM (IST)

ਸਿਹਤ ਵਿਭਾਗ ’ਚ 18 ਡਿਪਟੀ ਡਾਇਰੈਕਟਰਾਂ/ਸਿਵਲ ਸਰਜਨਾਂ ਦੇ ਤਬਾਦਲੇ

ਹੁਸ਼ਿਆਰਪੁਰ (ਜੈਨ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਹਾਲ ਹੀ ਵਿਚ ਪਦਉੱਨਤ ਹੋਏ ਅਧਿਕਾਰੀਆਂ ਅਤੇ ਹੋਰ ਅਧਿਕਾਰੀਆਂ ਦੀਆਂ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾ. ਜਸਬੀਰ ਸਿੰਘ ਔਲਖ ਨੂੰ ਸਿਵਲ ਸਰਜਨ ਲੁਧਿਆਣਾ, ਡਾ. ਹਰਿੰਦਰਾ ਸ਼ਰਮਾ ਨੂੰ ਸਿਵਲ ਸਰਜਨ ਬਰਨਾਲਾ, ਡਾ. ਰੀਟਾ ਬਾਲਾ ਨੂੰ ਸਿਵਲ ਸਰਜਨ ਕਪੂਰਥਲਾ, ਡਾ. ਰਾਜਵਿੰਦਰ ਕੌਰ ਨੂੰ ਸਿਵਲ ਸਰਜਨ ਫ਼ਿਰੋਜ਼ਪੁਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੱਲ੍ਹ ਹੋਵੇਗੀ ਸਰਕਾਰੀ ਸਕੂਲਾਂ 'ਚ ਮੈਗਾ-PTM , ਮੰਤਰੀ ਹਰਜੋਤ ਬੈਂਸ ਦੀ ਮਾਪਿਆਂ ਨੂੰ ਖ਼ਾਸ ਅਪੀਲ

ਡਾ. ਗੁਰਪ੍ਰੀਤ ਸਿੰਘ ਪੀ. ਐੱਮ. ਓ. ਬੀ. ਬੀ. ਐੱਮ. ਬੀ. ਤਲਵਾੜਾ, ਡਾ. ਰਮਨ ਸ਼ਰਮਾ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ, ਡਾ. ਅਨਿਲ ਕੁਮਾਰ ਡਾਇਰੈਕਟਰ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ, ਡਾ. ਸੁਮਨ ਬਾਲੀ ਪਿ੍ੰਸੀਪਲ ਸਿਹਤ ਅਤੇ ਪਰਿਵਾਰ ਭਲਾਈ ਸਿਖਲਾਈ ਕੇਂਦਰ ਮੁਹਾਲੀ, ਡਾ. ਮਨਿੰਦਰਪਾਲ ਸਿੰਘ ਸਿਵਲ ਸਰਜਨ ਫ਼ਰੀਦਕੋਟ, ਡਾ. ਲਖਬਿੰਦਰ ਸਿੰਘ ਚੀਫ਼ ਕੈਮੀਕਲ ਐਗਜ਼ਾਮੀਨਰ ਸ. ਖਰੜ, ਡਾ. ਪਵਨ ਕੁਮਾਰ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ੍ਹ, ਡਾ. ਜਗਦੀਪ ਚਾਵਲਾ ਸਿਵਲ ਸਰਜਨ ਜਲੰਧਰ, ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ, ਡਾ. ਚੇਤਨਾ ਸਿਵਲ ਸਰਜਨ ਮਲੇਰਕੋਟਲਾ, ਡਾ. ਮਨੂ ਵਿੱਜ ਸਿਵਲ ਸਰਜਨ ਰੋਪੜ, ਡਾ. ਕ੍ਰਿਪਾਲ ਸਿੰਘ ਸਿਵਲ ਸਰਜਨ ਸ. ਸੰਗਰੂਰ, ਡਾ. ਦਲਜੀਤ ਸਿੰਘ ਨੂੰ ਸਿਵਲ ਸਰਜਨ, ਤਰਨਤਾਰਨ ਅਤੇ ਡਾ. ਪਰਮਿੰਦਰ ਸਿੰਘ ਨੂੰ ਸਿਵਲ ਸਰਜਨ, ਫਾਜ਼ਿਲਕਾ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News