ਅੱਜ ਤੋਂ ਹੋਵੇਗਾ ਆਮ ਕੰਮ: ਜਨਸੇਵਾ ਤੇ ਟਾਟਾ ਨਗਰ ਨੇ 5-5 ਘੰਟੇ ਤੇ ਅਮਰਪਾਲੀ ਨੇ ਕਰਵਾਈ 8 ਘੰਟੇ ਉਡੀਕ

Saturday, Jul 13, 2024 - 12:53 PM (IST)

ਅੱਜ ਤੋਂ ਹੋਵੇਗਾ ਆਮ ਕੰਮ: ਜਨਸੇਵਾ ਤੇ ਟਾਟਾ ਨਗਰ ਨੇ 5-5 ਘੰਟੇ ਤੇ ਅਮਰਪਾਲੀ ਨੇ ਕਰਵਾਈ 8 ਘੰਟੇ ਉਡੀਕ

ਜਲੰਧਰ (ਪੁਨੀਤ)- ਟਰੇਨਾਂ ਦੀ ਦੇਰੀ ਦੀ ਲੜੀ ਤਹਿਤ ਅੰਮ੍ਰਿਤਸਰ ਤੋਂ ਚੱਲੀ 14674 ਸ਼ਹੀਦ ਐਕਸਪ੍ਰੈੱਸ 5 ਘੰਟੇ ਦੀ ਦੇਰੀ ਨਾਲ ਜਲੰਧਰ ਪੁੱਜੀ, 11057 ਮੁੰਬਈ-ਅੰਮ੍ਰਿਤਸਰ ਦੁਪਹਿਰ 2.15 ਦੀ ਬਜਾਏ 3.25 ਘੰਟੇ ਦੀ ਦੇਰੀ ਨਾਲ ਸਵੇਰੇ 10.30 ਵਜੇ ਪੁੱਜੀ। ਸਵੇਰੇ 10.30 ਵਜੇ ਆਉਣ ਵਾਲੀ ਕਠਿਆਰ-ਅੰਮ੍ਰਿਤਸਰ 15707 ਅਮਰਪਾਲੀ ਕਰੀਬ 8 ਘੰਟੇ ਦੀ ਦੇਰੀ ਨਾਲ ਸ਼ਾਮ 6.37 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ 12460 ਸਵੇਰੇ 10.15 ਵਜੇ ਪਹੁੰਚੀ, ਜੋ ਸਵੇਰੇ 7.20 ਵਜੇ ਤੋਂ ਲਗਭਗ 3 ਘੰਟੇ ਦੇਰੀ ਨਾਲ ਚੱਲ ਰਹੀ ਸੀ। ਅੰਮ੍ਰਿਤਸਰ ਤੋਂ ਪੂਰਨੀਆ ਕੋਟ ਜਾਣ ਵਾਲੀ ਰੇਲਗੱਡੀ 14617 3.06 ਵਜੇ ਤੋਂ 5 ਘੰਟੇ ਤੋਂ ਵੱਧ ਦੇਰੀ ਨਾਲ 8.30 ਵਜੇ ਸਿਟੀ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਐਕਸਪ੍ਰੈੱਸ 11057 2.15 ਤੋਂ 3.14 ਘੰਟੇ ਦੀ ਦੇਰੀ ਨਾਲ ਸ਼ਾਮ 5.30 ਵਜੇ ਪਹੁੰਚੀ।

ਜਲੰਧਰ ਜ਼ਿਮਨੀ ਚੋਣ: 'ਆਪ' ਦੇ ਮੋਹਿੰਦਰ ਭਗਤ 37,325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ, ਹਾਸਲ ਕੀਤੀਆਂ 55,246 ਵੋਟਾਂ

ਅੰਮ੍ਰਿਤਸਰ ਤੋਂ ਚੱਲ ਕੇ ਆਈ 18104 ਟਾਟਾ ਨਗਰ ਐਕਸਪ੍ਰੈੱਸ ਲਗਭਗ 5 ਘੰਟੇ ਪੱਛੜ ਕੇ ਸ਼ਾਮ 6.44 ਵਜੇ ਸਟੇਸ਼ਨ 'ਤੇ ਪਹੁੰਚੀ। ਅੰਮ੍ਰਿਤਸਰ ਟਾਟਾ ਐਕਸਪ੍ਰੈੱਸ ਡੇਢ ਘੰਟੇ ਦੀ ਦੇਰੀ ਨਾਲ ਦੁਪਹਿਰ 3.30 ਵਜੇ ਸਟੇਸ਼ਨ ’ਤੇ ਪਹੁੰਚੀ, 19224 ਆਪਣੇ ਨਿਰਧਾਰਤ ਸਮੇਂ ਤੋਂ ਢਾਈ ਘੰਟੇ ਲੇਟ ਹੋਣ ਕਰ ਕੇ ਦੁਪਹਿਰ 2.53 ਵਜੇ ਸਟੇਸ਼ਨ 'ਤੇ ਪਹੁੰਚੀ, ਜਦੋਂਕਿ 15934 ਨਿਰਧਾਰਿਤ ਸਮੇਂ ਤੋਂ 1.43 ਘੰਟੇ ਦੇਰੀ ਨਾਲ ਸਿਟੀ ਸਟੇਸ਼ਨ ’ਤੇ ਪਹੁੰਚੀ। ਉੱਥੇ ਹੀ ਟਰੇਨਾਂ ਦੇ ਸ਼ਾਰਟ ਟਰਮੀਨੇਟ ਹੋਣ ਤੋਂ ਲੈ ਕੇ 12 ਜੁਲਾਈ ਤੱਕ ਵੱਖ-ਵੱਖ ਟਰੇਨਾਂ ਨੂੰ ਰੱਦ ਕਰਨ ਦਾ ਸਮਾਂ ਵੀ ਪੂਰਾ ਹੋ ਗਿਆ ਹੈ। ਇਸ ਕਾਰਨ 13 ਜੁਲਾਈ ਤੋਂ ਰੇਲ ਗੱਡੀਆਂ ਆਮ ਵਾਂਗ ਚੱਲਣਗੀਆਂ, ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ।

PunjabKesari

ਟਰੇਨ ਦੇ ਜਨਰੇਟਰ ਇੰਜਣ ਤੋਂ ਧੂੰਆਂ ਨਿਕਲਣ ਕਾਰਨ ਸਟੇਸ਼ਨ ’ਤੇ ਅਲਰਟ
ਉੱਥੇ ਹੀ ਸਿਟੀ ਸਟੇਸ਼ਨ ’ਤੇ ਪਹੁੰਚੀ ਇਕ ਟਰੇਨ ਦੇ ਜਨਰੇਟਰ ਇੰਜਣ 'ਚੋਂ ਧੂੰਆਂ ਨਿਕਲਣ ਕਾਰਨ ਸਟੇਸ਼ਨ ਨੂੰ ਅਲਰਟ ਕਰ ਦਿੱਤਾ ਗਿਆ। ਸਟੇਸ਼ਨ ਅਧਿਕਾਰੀਆਂ ਵੱਲੋਂ ਚੌਕਸੀ ਦਿਖਾਉਂਦੇ ਹੋਏ ਤੁਰੰਤ ਪ੍ਰਭਾਵ ਨਾਲ ਅੱਗ ਬੁਝਾਊ ਅਮਲੇ ਨੂੰ ਤਾਇਨਾਤ ਕੀਤਾ ਗਿਆ।

ਇਹ ਵੀ ਪੜ੍ਹੋ-  ਅਹਿਮ ਖ਼ਬਰ: ਪੰਜਾਬ ਦੇ ਨੌਜਵਾਨਾਂ ਨੂੰ ਮਿਲਣਗੇ 29 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕੇ
PunjabKesari

ਟਰੈਕ ’ਤੇ ਪਾਣੀ ਭਰਨ ਕਾਰਨ ਹੋਈ ਪ੍ਰੇਸ਼ਾਨੀ
ਮੀਂਹ ਤੋਂ ਬਾਅਦ ਟਰੈਕ ’ਤੇ ਪਾਣੀ ਭਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸੇ ਲੜੀ ਤਹਿਤ ਅੱਜ ਕਰਮਚਾਰੀਆਂ ਨੇ ਪਲੇਟਫਾਰਮ-1 ਦੇ ਟਰੈਕ ’ਤੇ ਆਰਜ਼ੀ ਤੌਰ ’ਤੇ ਮੋਟਰ ਲਗਾ ਕੇ ਪਾਣੀ ਕੱਢਿਆ। ਪਿਛਲੀ ਬਾਰਿਸ਼ ਤੋਂ ਬਾਅਦ ਟਰੇਨਾਂ ਦੇ ਸੰਚਾਲਨ ’ਚ ਭਾਰੀ ਦਿੱਕਤਾਂ ਆਈਆਂ। ਇਸ ਸਿਲਸਿਲੇ ’ਚ ਟ੍ਰੈਕ ਖਾਲੀ ਹੋਣ ਦਾ ਸੰਕੇਤ ਦੇਣ ਵਾਲਾ ਅਲਰਟ ਸਿਸਟਮ ਵੀ ਫੇਲ ਹੋ ਗਿਆ। ਇਸ ਤੋਂ ਬਾਅਦ ਰੇਲਵੇ ਵੱਲੋਂ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ ਪਰ ਅੱਜ ਬਰਸਾਤ ਤੋਂ ਬਾਅਦ ਫਿਰ ਪਾਣੀ ਭਰ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਟਰੈਕ ’ਤੇ ਪਾਣੀ ਭਰਨ ਤੋਂ ਰਾਹਤ ਮਿਲਣਾ ਇੰਨਾ ਆਸਾਨ ਨਹੀਂ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News