ਜਲੰਧਰ ''ਚ ਦੀਵਾਲੀ ਵਾਲੀ ਰਾਤ ਫਾਇਰਿੰਗ ਕਰਨ ਵਾਲੇ ਚੜ੍ਹੇ ਪੁਲਸ ਦੇ ਹੱਥੇ

Sunday, Oct 30, 2022 - 10:24 PM (IST)

ਜਲੰਧਰ ''ਚ ਦੀਵਾਲੀ ਵਾਲੀ ਰਾਤ ਫਾਇਰਿੰਗ ਕਰਨ ਵਾਲੇ ਚੜ੍ਹੇ ਪੁਲਸ ਦੇ ਹੱਥੇ

ਜਲੰਧਰ (ਸੋਨੂੰ) : ਦੀਵਾਲੀ ਵਾਲੇ ਦਿਨ ਕਿਲਾ ਮੁਹੱਲਾ 'ਚ ਕਾਂਗਰਸੀ ਆਗੂ ਦੇ ਖਾਸ ਮਨੇ ਜਾਣ ਵਾਲੇ ਇਕ ਸ਼ਖਸ ਸ਼ਿਵਮ ਚੌਹਾਨ ਉਰਫ ਤੋਤਾ ਵੱਲੋਂ ਸੁਭਾਸ਼ ਮਹਾਜਨ 'ਤੇ ਹਮਲਾ ਕੀਤਾ ਗਿਆ ਸੀ। ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਵੀ ਕੈਦ ਹੋ ਗਈਆਂ ਸਨ। ਥਾਣਾ 3 ਦੀ ਪੁਲਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰਾਹਗੀਰ ਨੂੰ ਲੁੱਟਿਆ, ਨਕਦੀ ਤੇ ਮੋਬਾਈਲ ਖੋਹਿਆ

ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ 3 ਜਲੰਧਰ ਦੀ ਅਗਵਾਈ ਹੇਠ ASI ਸਤਪਾਲ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ 24-25 ਅਕਤੂਬਰ ਦੀਵਾਲੀ ਵਾਲੀ ਰਾਤ ਕਿਲਾ ਮੁਹੱਲਾ ਵਿਖੇ ਲੜਾਈ-ਝਗੜੇ ਦੌਰਾਨ ਚੱਲੀਆਂ ਗੋਲੀਆਂ ਕਰਕੇ ਦਰਜ ਮੁਕੱਦਮਾ ਦਰਜ ਕਰਕੇ ਸ਼ਿਵਮ ਚੌਹਾਨ ਉਰਫ ਤੋਤਾ ਉਰਫ ਸੰਨੀ ਚੌਹਾਨ ਪੁੱਤਰ ਅਜੇ ਕੁਮਾਰ ਵਾਸੀ ED-93 ਢੰਨ ਮੁਹੱਲਾ ਜਲੰਧਰ, ਸੰਜੀਵ ਕੁਮਾਰ ਉਰਫ ਸੋਨੂੰ ਉਰਫ ਪਿੰਦੀ ਪੁੱਤਰ ਸਵ. ਅਸ਼ੋਕ ਕੁਮਾਰ ਵਾਸੀ EE-268 ਬਾਗ਼ ਕਰਮਬਖਸ਼ ਜਲੰਧਰ ਤੇ ਨਰਿੰਦਰ ਸ਼ਰਮਾ ਪੁੱਤਰ ਸ਼ਰਦ ਚੰਦਰ ਵਾਸੀ 2 49 ਨਵੀਨ ਸ਼ਾਰਦਾ ਮੋਹਨ ਪਾਰਕ ਪੁਰਾਣੀ ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਪੈਟਰੋਲ ਪੰਪ ’ਤੇ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਸ ਨੇ ਕੁਝ ਹੀ ਘੰਟਿਆਂ ’ਚ ਟ੍ਰੇਸ ਕਰ ਫੜਿਆ ਲੁਟੇਰਾ

ਉਕਤ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ 'ਚ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਸ਼ਿਵਮ ਚੌਹਾਨ ਉਰਫ ਤੋਤਾ ਪਾਸੋਂ ਪੁੱਛਗਿੱਛ ਕਰਕੇ ਵਾਰਦਾਤ ਸਮੇਂ ਵਰਤਿਆ ਗਿਆ ਪਿਸਟਲ ਬਰਾਮਦ ਕੀਤਾ ਜਾਵੇਗਾ ਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News