ਮੇਨ ਬਾਜ਼ਾਰ ''ਚ ਚੋਰਾਂ ਨੇ ਬਣਾਇਆ ਮਠਿਆਈ ਦੀ ਦੁਕਾਨ ਨੂੰ ਨਿਸ਼ਾਨਾ

Thursday, Sep 26, 2024 - 06:09 PM (IST)

ਮੇਨ ਬਾਜ਼ਾਰ ''ਚ ਚੋਰਾਂ ਨੇ ਬਣਾਇਆ ਮਠਿਆਈ ਦੀ ਦੁਕਾਨ ਨੂੰ ਨਿਸ਼ਾਨਾ

ਸੈਲਾ ਖੁਰਦ (ਰਾਜੇਸ਼ ਅਰੋੜਾ)-  ਸੈਲਾ ਖ਼ੁਰਦ ਦੇ ਸਥਾਨਕ ਮੇਨ ਬਾਜ਼ਾਰ ਵਿਚ ਪੁਰਾਣੀ ਪੁਲਸ ਚੌਂਕੀ ਨੇੜੇ ਚੋਰਾਂ ਨੇ ਇਕ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਕਰ ਦਿੱਤਾ। ਅੰਬਾਲਾ ਸਵੀਟ ਸ਼ਾਪ ਦੇ ਮਾਲਕ ਕਮਲ ਨੇ ਦੱਸਿਆ ਕਿ ਉਸ ਨੇ ਲੋਹੇ ਦੀਆਂ ਟੀਨਾਂ ਨਾਲ ਖੋਖਾ ਨੁਮਾ ਮਠਿਆਈ ਦੀ ਦੁਕਾਨ ਬਣਾਈ ਹੋਈ ਹੈ। 

ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸੇ ਤੋਂ ਮਿੱਟੀ ਦਾ ਡੂੰਘਾ ਟੋਇਆ ਪੁੱਟ ਕੇ ਦੁਕਾਨ ਦਾ ਫ਼ਰਸ਼ ਪੁੱਟ ਕੇ ਉਸ ਦੀ ਲੋਹੇ ਦੀਆਂ ਚਾਦਰਾਂ ਨਾਲ  ਬਣਾਈ ਹੋਈ ਦੁਕਾਨ ਅੰਦਰ ਵੜ ਕੇ ਦੋ ਵੱਡੇ ਬੈਟਰੇ ਦੋ ਭਰੇ ਹੋਏ ਗੈਸ ਸਿਲੰਡਰ ਅਤੇ ਕਰੀਬ ਦੋ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਪੀੜਤ ਦੁਕਾਨਦਾਰ ਕਮਲ ਨੇ ਦੱਸਿਆ ਕਿ ਕੁੱਲ੍ਹ ਉਸ ਦਾ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਸਥਾਨਕ ਪੁਲਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ-  ਸਾਵਧਾਨ! ਪੰਜਾਬ 'ਚ ਜਾਨਲੇਵਾ ਹੋਣ ਲੱਗੀ ਇਹ ਬੀਮਾਰੀ, ਇੰਝ ਕਰੋ ਆਪਣਾ ਬਚਾਅ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News