ਧਾਰਮਿਕ ਸਥਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਪੁਲਸ ਰਿਮਾਂਡ ’ਚ ਹੋਇਆ ਖੁਲਾਸਾ

Tuesday, Sep 19, 2023 - 03:58 PM (IST)

ਧਾਰਮਿਕ ਸਥਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ,  ਪੁਲਸ ਰਿਮਾਂਡ ’ਚ ਹੋਇਆ ਖੁਲਾਸਾ

ਜਲੰਧਰ (ਮਹੇਸ਼) : ਐਂਟੀ-ਨਾਰਕੋਟਿਕਸ ਸੈੱਲ (ਸੀ. ਆਈ. ਏ. ਸਟਾਫ-2) ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਮੁਲਜ਼ਮ ਵਿਕਾਸ ਕੁਮਾਰ ਖੰਨਾ ਪੁੱਤਰ ਰਮੇਸ਼ ਖੰਨਾ ਨਿਵਾਸੀ ਖੁਰਲਾ ਕਿੰਗਰਾ, ਥਾਣਾ ਨੰਬਰ 7, ਜਲੰਧਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਧਾਰਮਿਕ ਅਸਥਾਨਾਂ ’ਤੇ ਲੰਗਰ ਲਈ ਵਰਤੇ ਜਾਣ ਵਾਲੇ ਪਿੱਤਲ, ਤਾਂਬੇ ਅਤੇ ਸਿਲਵਰ ਦੇ ਭਾਂਡੇ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਰੀਦਾਬਾਦ, ਗੁੜਗਾਓਂ, ਯੂ. ਪੀ. ਅਤੇ ਰਾਜਸਥਾਨ ਜਾ ਕੇ ਵੇਚ ਦਿੰਦਾ ਸੀ। ਸੀ. ਆਈ. ਏ.-2 ਦੇ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਖੁਲਾਸਾ ਪੁਲਸ ਰਿਮਾਂਡ ਦੌਰਾਨ ਮੁਲਜ਼ਮ ਵਿਕਾਸ ਖੰਨਾ ਤੋਂ ਕੀਤੀ ਗਈ ਪੁੱਛਗਿੱਛ ਵਿਚ ਹੋਇਆ ਹੈ।

ਇਹ ਵੀ ਪੜ੍ਹੋ- ਸੱਪ ਦੇ ਡੰਗਣ ਦਾ ਝਾੜ-ਫੂਕ ਕਰ ਕੇ ਇਲਾਜ ਕਰਨ ਵਾਲੇ ਤਾਂਤਰਿਕ ਦੀ ਹੋਈ ਛਿੱਤਰ-ਪਰੇਡ

ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਕਾਸ ਦਾ ਅੱਜ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਣਯੋਗ ਅਦਾਲਤ ਦੇ ਹੁਕਮਾਂ ’ਤੇ ਉਸਨੂੰ ਜੇਲ ਭੇਜ ਦਿੱਤਾ ਗਿਆ ਹੈ। ਸੂਰਿਆ ਐਨਕਲੇਵ ਪੁਲ ਨੇੜੇ ਉਸ ਨੂੰ ਕਾਬੂ ਕਰਨ ਤੋਂ ਬਾਅਦ ਉਸ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਆਈ. ਪੀ. ਸੀ. ਦੀ ਧਾਰਾ 379 ਅਤੇ 120 ਤਹਿਤ 267 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ- ਭਾਰਤੀ ਹਵਾਈ ਸੈਨਾ ਮੰਗਵਾਏਗੀ 100 ਹੋਰ ਤੇਜਸ ਮਾਰਕ-1ਏ ਜਹਾਜ਼

 ਪੁੱਛਗਿੱਛ ਵਿਚ ਉਸ ਨੇ ਕਿਹਾ ਕਿ ਉਸ ਨੇ ਜਲੰਧਰ ਤੋਂ ਇਲਾਵਾ ਨਵਾਂਸ਼ਹਿਰ, ਕਪੂਰਥਲਾ, ਲੁਧਿਆਣਾ ਅਤੇ ਗੁਰਦਾਸਪੁਰ ਵਿਚ ਵੀ ਕੁਝ ਹੀ ਦਿਨਾਂ ਵਿਚ ਮੰਦਿਰ-ਗੁਰਦੁਆਰਿਆਂ ਅਤੇ ਟੈਂਟ ਹਾਊਸਾਂ ਵਿਚ 15 ਤੋਂ ਵੱਧ ਚੋਰੀ ਤੇ ਧੋਖਾਧੜੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਸ ਖਿਲਾਫ ਰਾਜਸਥਾਨ ਦੇ ਜ਼ਿਲਾ ਗੰਗਾਨਗਰ ਦੇ ਥਾਣਾ ਜਵਾਹਰ ਨਗਰ ਵਿਚ 8 ਜਨਵਰੀ 2019 ਨੂੰ ਆਈ. ਪੀ. ਸੀ. ਦੀ ਧਾਰਾ 406 ਤੇ 420 ਤਹਿਤ ਮੁਕੱਦਮਾ ਨੰਬਰ 14 ਦਰਜ ਕੀਤਾ ਗਿਆ ਸੀ, ਜਿਸ ਵਿਚ ਉਹ ਜੇਲ ਵੀ ਜਾ ਚੁੱਕਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

Anuradha

Content Editor

Related News