ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਕੀਤਾ ਨੁਕਸਾਨ

Monday, Feb 02, 2026 - 02:07 PM (IST)

ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਕੀਤਾ ਨੁਕਸਾਨ

ਜਲੰਧਰ (ਜ.ਬ)- ਜਲੰਧਰ ਦੇ ਗੁੱਜਾ ਪੀਰ ਇਲਾਕੇ 'ਚ ਇਕ ਕਰਿਆਨਾ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੋਰ ਦੁਕਾਨ ਵਿੱਚੋਂ ਨਕਦੀ ਅਤੇ ਰਾਸ਼ਨ ਦਾ ਸਾਮਾਨ ਲੈ ਕੇ ਫਰਾਰ ਹੋ ਗਏ ਹਨ।  ਇਹ ਚੋਰੀ ਜਲੰਧਰ ਦੇ ਗੁੱਜਾ ਪੀਰ ਰੋਡ 'ਤੇ ਸਥਿਤ 'ਐਸ ਕੇ ਟ੍ਰੇਡਰ' ਨਾਮ ਦੀ ਦੁਕਾਨ ਵਿੱਚ ਐਤਵਾਰ ਰਾਤ ਨੂੰ ਹੋਈ। ਦੁਕਾਨਦਾਰ ਸੰਜੀਵ ਕੁਮਾਰ ਮੁਤਾਬਕ ਚੋਰਾਂ ਨੇ ਲਗਭਗ 40 ਤੋਂ 45 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਹੈ। ਚੋਰ ਦੁਕਾਨ ਵਿੱਚੋਂ ਤਿੰਨ ਤੇਲ ਦੀਆਂ ਪੇਟੀਆਂ, ਤਿੰਨ ਦਾਲਾਂ ਦੀਆਂ ਬੋਰੀਆਂ ਅਤੇ ਦੁਕਾਨ ਦੇ ਅੰਦਰ ਬਣੇ ਮੰਦਰ ਵਿੱਚੋਂ 2200 ਰੁਪਏ ਦਾ ਚੜ੍ਹਾਵਾ ਲੈ ਗਏ ਹਨ।

ਇਹ ਵੀ ਪੜ੍ਹੋ: ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਹੋਕਾ ਦਿੰਦੀ ਇਹ ਵੀਡੀਓ

PunjabKesari

CCTV ਫੁਟੇਜ ਵਿੱਚ ਕੈਦ ਹੋਏ ਚੋਰ
ਚੋਰੀ ਦੀ ਇਹ ਸਾਰੀ ਘਟਨਾ ਦੁਕਾਨ ਦੇ ਨੇੜੇ ਸਥਿਤ ਇਕ ਡਾਕਟਰ ਦੇ ਕਲੀਨਿਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਮੁਲਜ਼ਮਾਂ ਨੂੰ ਵਾਰਦਾਤ ਅੰਜਾਮ ਦੇ ਕੇ ਭੱਜਦੇ ਹੋਏ ਵੇਖਿਆ ਜਾ ਸਕਦਾ ਹੈ।

ਪੁਲਸ ਕਾਰਵਾਈ
ਸੋਮਵਾਰ ਸਵੇਰੇ ਜਦੋਂ ਗੁਆਂਢੀ ਦੁਕਾਨਦਾਰਾਂ ਨੇ ਸ਼ਟਰ ਉਖੜਿਆ ਵੇਖਿਆ ਤਾਂ ਮਾਲਕ ਨੂੰ ਸੂਚਿਤ ਕੀਤਾ। ਥਾਣਾ ਅੱਠ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦਾ ਵੱਡਾ ਐਲਾਨ! ਜਲੰਧਰ, ਲੁਧਿਆਣਾ ਤੇ ਹੁਸ਼ਿਆਰਪੁਰ ਬਣਨਗੇ ਵਿਕਾਸ ਦੇ ਕੇਂਦਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News