ਪੰਜਾਬ ''ਚ ਪਈ ਸੰਘਣੀ ਧੁੰਦ! ਠੰਡ ਨੇ ਦਿਖਾਇਆ ਰੰਗ, ਪੜ੍ਹੋ ਆਉਣ ਵਾਲੇ ਦਿਨਾਂ ''ਚ ਮੌਸਮ ਦਾ ਹਾਲ
Tuesday, Nov 24, 2026 - 12:27 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਅੱਜ ਪੰਜਾਬ 'ਚ ਮੌਸਮ ਨੇ ਵੱਡੀ ਕਰਵਟ ਲਈ ਅਤੇ ਸਵੇਰ ਸਾਰ ਹੀ ਪਈ ਸੰਘਣੀ ਧੁੰਦ ਕਾਰਨ ਠੰਡ ਨੇ ਵੀ ਆਪਣਾ ਰੰਗ ਦਿਖਾਇਆ। ਸਵੇਰੇ ਕਰੀਬ 5 ਵਜੇ ਤੋਂ ਬਾਅਦ ਹੀ ਸੰਘਣੀ ਧੁੰਦ ਦੀ ਚਾਦਰ ਨੇ ਇਲਾਕੇ ਨੂੰ ਆਪਣੇ ਲਪੇਟ 'ਚ ਲਿਆ ਅਤੇ ਨਾਲ ਹੀ ਠੰਡ ਦਾ ਆਗਾਜ਼ ਵੀ ਹੋ ਗਿਆ।
ਸੰਘਣੀ ਧੁੰਦ ਦੇ ਕਾਰਨ ਰਾਸ਼ਟਰੀ ਮਾਰਗ ਅਤੇ ਵਾਹਨਾਂ ਦੀ ਰਫ਼ਤਾਰ ਆਮ ਨਾਲੋਂ ਧੀਮੀ ਦੇਖੀ ਗਈ।
ਇਹ ਵੀ ਪੜ੍ਹੋ : ਬੱਚਿਆਂ ਦੇ ਆਧਾਰ ਕਾਰਡ ਅਪਡੇਟ ਕਰਾਉਣ ਬਾਰੇ ਅਹਿਮ ਖ਼ਬਰ, ਮਾਪਿਆਂ ਨੂੰ ਮਿਲੀ ਵੱਡੀ ਰਾਹਤ
ਦੂਸਰੇ ਪਾਸੇ ਨਵੰਬਰ ਮਹੀਨੇ ਦੇ ਅਖ਼ੀਰ 'ਚ ਪਈ ਸੰਘਣੀ ਧੁੰਦ ਨੇ ਕੜਾਕੇ ਦੀ ਠੰਡ ਦਾ ਵੀ ਅਹਿਸਾਸ ਕਰਾਇਆ। ਮੌਸਮ ਮਾਹਰਾ ਅਨੁਸਾਰ ਆਉਣ ਵਾਲੇ ਸਮੇਂ 'ਚ ਠੰਡ ਹੋਰ ਜ਼ਿਆਦਾ ਜ਼ੋਰ ਫੜ੍ਹੇਗੀ।
ਸਿਹਤ ਮਹਿਰਾਂ ਨੇ ਲੋਕਾਂ ਨੂੰ ਪੈਣ ਵਾਲੀ ਠੰਡ ਤੋਂ ਸੁਚੇਤ ਰਹਿਣ ਅਤੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਵੀ ਆਉਣ ਵਾਲੇ ਦਿਨਾਂ 'ਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਵਾਹਨ ਚਾਲਕਾਂ ਲਈ ਵੀ ਹੌਲੀ ਵਾਹਨ ਚਲਾਉਣ ਸਬੰਧੀ ਹਦਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਦਾ ਆਗਾਜ਼! ਲਗਾਤਾਰ ਡਿੱਗ ਰਿਹਾ ਪਾਰਾ, ਵਾਹਨ ਚਾਲਕਾਂ ਨੂੰ ਕੀਤਾ ਗਿਆ ਅਲਰਟ
ਹਾਲਾਂਕਿ ਪੰਜਾਬ 'ਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਅਤੇ ਮੌਸਮ ਆਮ ਵਾਂਗ ਖ਼ੁਸ਼ਕ ਬਣਿਆ ਰਹੇਗਾ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਰੋਜ਼ਾਨਾ ਤਾਪਮਾਨ ਘੱਟ ਦਰਜ ਕੀਤਾ ਜਾ ਰਿਹਾ ਹੈ , ਜਿਸ ਕਾਰਨ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
