ਨੰਗਲ ਵਿਖੇ ਰੱਬ ਆਸਰੇ ਚੱਲ ਰਿਹਾ ਸੀ ਪੰਜਾਬ ਨੈਸ਼ਨਲ ਬੈਂਕ, ਚੋਰਾਂ ਨੇ ਬਣਾਇਆ ਨਿਸ਼ਾਨਾ

Wednesday, Feb 28, 2024 - 01:12 PM (IST)

ਨੰਗਲ ਵਿਖੇ ਰੱਬ ਆਸਰੇ ਚੱਲ ਰਿਹਾ ਸੀ ਪੰਜਾਬ ਨੈਸ਼ਨਲ ਬੈਂਕ, ਚੋਰਾਂ ਨੇ ਬਣਾਇਆ ਨਿਸ਼ਾਨਾ

ਨੰਗਲ (ਜ.ਬ.)-ਲੋਕਾਂ ਨੂੰ ਸੁੱਖ ਸੁਵਿਧਾਵਾਂ ਦੇਣ ਵਾਲੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਬ੍ਰਾਂਚ ਜੋਕਿ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਮੋਜੋਵਾਲ ਦੇ ਸਰਕਾਰੀ ਸ਼ਿਵਾਲਿਕ ਕਾਲਜ ਨਾਲ ਹੈ, ਖ਼ੁਦ ਸੁਵਿਧਾਵਾਂ ਤੋਂ ਵਾਂਝੀ ਹੈ। ਚਰਚਾ ਆਮ ਹੈ ਕਿ ਉਕਤ ਬ੍ਰਾਂਚ ’ਚ ਕਰੀਬ 70-80 ਪਿੰਡਾਂ ਦੇ ਲੋਕਾਂ ਦੇ ਲੈਣ-ਦੇਣ ਦੇ ਨਾਲ-ਨਾਲ ਸਰਕਾਰੀ ਕਾਲਜਾਂ, ਸਕੂਲਾਂ ਆਦਿ ਦਾ ਕੁੱਲ ਮਿਲਾ ਕੇ ਕਰੋੜਾਂ ਰੁਪਏ ਦੀ ਬੁੱਕ ਬੈਲਿਊ ਹੈ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਉਕਤ ਬੈਂਕ ਕੋਲ ਕੋਈ ਸਕਿਊਰਿਟੀ ਗਾਰਡ ਨਹੀਂ, ਜਿਸ ਦਾ ਫਾਇਦਾ ਬੀਤੇ ਦਿਨ ਚੋਰਾਂ ਵੱਲੋਂ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਉਹ ਕਾਲਜ ਵਿੱਚੋਂ ਦੀ ਦਾਖ਼ਲ ਹੋ ਕੇ ਬੈਂਕ ਦੀ ਪਿਛਲੀ ਕਰੀਬ 9 ਇੰਚ ਦੀ ਦੀਵਾਰ ਤੋਡ਼ ਬੈਂਕ ਅੰਦਰ ਵੜ ਗਏ।

PunjabKesari

ਚੋਰਾਂ ਨੇ ਬੈਂਕ ਲਾਕਰ ਨੂੰ ਬਲੇਡ ਨਾਲ ਕੱਟਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਚਰਚਾ ਇਸ ਗੱਲ ਦੀ ਸੀ ਕਿ ਜੇਕਰ ਚੋਰ ਪ੍ਰੋਫ਼ੈਸ਼ਨਲ ਹੁੰਦੇ ਤਾਂ ਉਨ੍ਹਾਂ ਗੈਸ ਕਟਰ ਦੀ ਵਰਤੋ ਕਰਨੀ ਸੀ ਪਰ ਉਹ ਸਰੀਆ ਕੱਟਣ ਵਾਲੇ ਬਲੈਡ ਨਾਲ ਭਾਰੀ ਲਾਕਰ ਨੂੰ ਕੱਟਣ ’ਚ ਲੱਗੇ ਰਹੇ। ਬਲੇਡ ਦਾ ਇਕ ਟੱਕੜਾ ਬੈਂਕ ਮੁਲਾਜ਼ਮਾਂ ਨੇ ਸਥਾਨਕ ਪੁਲਸ ਨੂੰ ਵੀ ਦਿੱਤਾ। ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਜਿਸ ਥਾਂ ’ਤੇ ਬੈਂਕ ਹੈ, ਉਸਦੇ ਪਿੱਛੇ ਸਰਕਾਰੀ ਸ਼ਿਵਾਲਿਕ ਕਾਲਜ ’ਚ ਬੱਚਿਆਂ ਨੂੰ ਫੌਜ ਦੀ ਟ੍ਰੈਨਿੰਗ ਦੇਣ ਵਾਲੇ ਸੀ-ਪਾਈਟ ਅਤੇ ਐੱਨ.ਸੀ.ਸੀ. ਦਾ ਦਫਤਰ ਵੀ ਹੈ। ਜਦੋਂ ਚੋਰ ਸ਼ਿਵਾਲਿਕ ਕਾਲਜ ’ਚ ਐਂਟਰ ਹੋਏ ਅਤੇ ਉਨ੍ਹਾਂ ਵੱਲੋਂ ਬੈਂਕ ਦੀ ਕਰੀਬ 9 ਇੰਚ ਦੀ ਦੀਵਾਰ ਨੂੰ ਤੋਡ਼ਿਆ ਗਿਆ ਤਾਂ ਕਿਸੇ ਨੂੰ ਭਿਣਕ ਤੱਕ ਕਿਉਂ ਨਹੀਂ ਲੱਗੀ?

ਇਹ ਵੀ ਪੜ੍ਹੋ: ਪੰਜਾਬ 'ਚ ਟੁੱਟਿਆ ਡੇਰਾ ਬਿਆਸ ਸਤਿਸੰਗ ਨੂੰ ਜਾਣ ਵਾਲਾ 100 ਸਾਲ ਤੋਂ ਵੱਧ ਪੁਰਾਣਾ ਪੁੱਲ, ਮਚੀ ਹਫ਼ੜਾ-ਦਫ਼ੜੀ

ਬੈਂਕ ਦੇ ਮੈਨੇਜਰ ਸਤੀਸ਼ ਸ਼ਰਮਾ ਨੇ ਕਿਹਾ ਕਿ ਉਕਤ ਬ੍ਰਾਂਚ 1982 ਤੋਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੇ ਘਟਨਾ ਨੂੰ ਅੰਜਾਮ ਸ਼ਨੀਵਾਰ ਦੀ ਰਾਤ ਨੂੰ ਦਿੱਤਾ। ਐਤਵਾਰ ਨੂੰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੈਂਕ ਦੀ ਕੰਧ ਪਿੱਛੋਂ ਟੁੱਟੀ ਹੈ ਤਾਂ ਉਨ੍ਹਾਂ ਸਾਰੇ ਸਟਾਫ ਨੂੰ ਬੈਂਕ ’ਚ ਬੁਲਾ ਲਿਆ ਤੇ ਭੰਨ ਤੋੜ ਨੂੰ ਠੀਕ ਕਰਵਾਉਣ ਤੋਂ ਪਹਿਲਾਂ ਸਥਾਨਕ ਪੁਲਸ ਨੂੰ ਘਟਨਾ ਦੀ ਸਾਰੀ ਜਾਣਕਾਰੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਗਨਿਮਤ ਰਹੀ ਕਿ ਬੈਂਕ ਦਾ ਲਾਕਰ ਬੱਚ ਗਿਆ ਪਰ ਚੋਰਾਂ ਨੇ ਉਸ ਨੂੰ ਕੱਟਣ ਦੀ ਬਹੁਤ ਕੋਸ਼ਿਸ਼ ਕੀਤੀ। ਇਸਦੇ ਨਾਲ ਹੀ ਉਨ੍ਹਾਂ ਬੈਂਕ ’ਚ ਲੱਗੇ ਕੈਮਰਿਆਂ ਨੂੰ ਵੀ ਨੁਕਸਾਨਿਆ ਅਤੇ ਡੀ. ਵੀ. ਆਰ. ਨੂੰ ਪੂਰੀ ਤਰ੍ਹਾਂ ਵਾਸ਼ ਕਰ ਗਏ। ਪਰ ਚਰਚਾ ਇਹ ਵੀ ਹੋ ਰਹੀ ਸੀ ਕਿ ਬੈਂਕ ’ਚ ਲੱਗੇ ਕੈਮਰੇ ਚੱਲਦੇ ਨਹੀਂ ਹਨ ਨਾ ਹੀ ਬੈਂਕ ਕੋਲ ਕੋਈ ਇਨਵਰਟਰ ਹੈ। ਬੈਂਕ ਵਾਲੇ ਜਰਨੇਟਰ ਦੇ ਆਸਰੇ ਕੰਮ ਚਲਾਉਂਦੇ ਹਨ। ਜੇਕਰ ਬੱਤੀ ਗੱੁਲ ਹੋਣ ਗਈ ਤਾਂ ਸਮਝੋ ਕੈਮਰੇ ਵੀ ਬੰਦ। ਬੈਂਕ ਮੈਨੇਜਰ ਸਤੀਸ਼ ਕੁਮਾਰ ਨੇ ਮੰਨਿਆ ਕਿ ਬੈਂਕ ਕੋਲ ਸਕਿਓਰਿਟੀ ਗਾਰਡ ਨਹੀਂ ਹੈ ਪਰ ਉਨ੍ਹਾਂ ਕਿਹਾ ਕਿ ਗਾਰਡ ਲਈ ਸਾਡੇ ਵੱਲੋਂ ਲਿਖਤੀ ਅਰਜੀ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ।

PunjabKesari

ਘਟਨਾ ਦੀ ਜਾਣਕਾਰੀ ਮਿਲਦਿਆਂ ਦੇ ਹੀ ਜਿੱਥੇ ਬੈਂਕ ਮੁਲਾਜ਼ਮਾਂ ’ਚ ਖਲਬਲੀ ਮੱਚ ਚੱੁਕੀ ਹੈ ਉਥੇ ਹੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਇਸ ਘਟਨਾ ਦਾ ਪਤਾ ਚੱਲ ਰਿਹਾ ਹੈ, ਉਹ ਬੈਂਕ ਵੀ ਪਹੁੰਚ ਰਹੇ ਹਨ। ਸੂਤਰਾਂ ਮੁਤਾਬਿਕ ਉਕਤ ਬੈਂਕ ਦੀ ਬਿਲਡਿੰਗ ਕਈ ਦਹਾਕਿਆਂ ਪੁਰਾਣੀ ਹੈ । ਘਟਨਾ ਤੋਂ ਬਾਅਦ ਬੈਂਕ ਅਧਿਕਾਰੀ ਬਿਲਡਿੰਗ ਨੂੰ ਸ਼ਿਫਟ ਕਰਨ ਦੀਆਂ ਚਰਚਾਵਾਂ ਕਰ ਰਹੇ ਹਨ ਪਰ ਇੱਥੇ ਉਹ ਹੀ ਕਹਾਵਤ ਸਿੱਧ ਹੁੰਦੀ ਹੈ ਕਿ ਇੱਥੇ ਸਭ ਘਟਨਾ ਦੀ ਉਡੀਕ ’ਚ ਬੈਠੇ ਹੁੰਦੇ ਹਨ ਤੇ ਘਟਨਾ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਕਤ ਬੈਂਕ ਦੀ ਕਰੀਬ 300 ਕਰੋੜ ਰੁਪਏ ਦੀ ਬੁੱਕ ਵੈਲਿਊ ਹੈ ਅਤੇ ਜੇਕਰ ਘਟਨਾ ਵਾਪਰ ਜਾਂਦੀ ਤਾਂ ਖ਼ਪਤਕਾਰਾਂ ਦੀ ਮੰਗ ਮੁਤਾਬਿਕ ਬੈਂਕ ਨੂੰ ਤੁਰੰਤ ਪੈਸੇ ਦੇਣੇ ਵੀ ਪੈ ਸਕਦੇ ਸਨ। ਲੁੱਟਾਂ ਖੋਹਾਂ ਦੀਆਂ ਰੋਜ਼ਾਨਾ ਪਡ਼ ਕੇ ਹਰ ਕੋਈ ਸਮਝ ਸਕਦਾ ਹੈ ਕਿ ਉਕਤ ਬੈਂਕ ਦਾ ਸਟਾਫ ਬਿਨਾਂ ਗਾਰਡ ਤੋਂ ਹਰ ਸਮੇਂ ਕਿੰਨੇ ਜ਼ਿਆਦਾ ਖ਼ੌਫ਼ ’ਚ ਬੈਂਕ ’ਚ ਬੈਠਦਾ ਹੋਣਾ ਤੇ ਬੈਂਕ ਉਚ ਅਧਿਕਾਰੀਆਂ ਨੂੰ ਕੋਈ ਪਰਵਾਹ ਹੀ ਨਹੀਂ। ਜਦੋਂ ਇਸ ਮਾਮਲੇ ਨੂੰ ਲੈ ਕੇ ਨਯਾ ਨੰਗਲ ਚੌਕੀ ਇੰਚਾਰਜ ਸਰਤਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੈਂਕ ’ਚ ਕੈਮਰੇ ਤਾਂ ਲੱਗੇ ਸਨ ਪਰ ਉਹ ਚੱਲਦੇ ਨਹੀਂ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਸਬੰਧੀ ਕੀਤੀ ਕੋਰੀ ਨਾਂਹ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News