ਦਸਮ ਪਾਤਸ਼ਾਹ ਦੀ ਲੋਕਾਈ ਅੰਦਰ ਮਿਸਾਲ ਨਹੀਂ : ਖੁੱਡੀਆਂ

Wednesday, Jan 17, 2024 - 10:26 AM (IST)

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਤਮਾਮ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਕੱਦਸ ਆਗਮਨ ਪੁਰਬ ’ਤੇ ਵਧਾਈ ਦਿੰਦਿਆਂ ਕਿਹਾ ਹੈ ਕਿ ਦਸ਼ਮ ਪਾਤਸ਼ਾਹ ਦੀ ਲੋਕਾਈ ਅੰਦਰ ਹੋਰ ਕਿਧਰੇ ਕੋਈ ਮਿਸਾਲ ਨਹੀ ਮਿਲਦੀ। 

ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਦੀ ਹੱਡ ਚੀਰਵੀਂ ਠੰਡ 'ਚ ਭਾਰਤੀ ਡਰਾਈਵਰ ਬਣਿਆ ਮਸੀਹਾ, ਬੇਘਰੇ ਲੋਕਾਂ ਦੀ ਕਰ ਰਿਹੈ ਮਦਦ

ਉਨ੍ਹਾਂ ਆਪਣੇ ਜੋਖਮਪ੍ਰਸਤ ਅਤੇ ਸੰਘਰਸ਼ਮਈ ਜੀਵਨ ’ਚ ਜੋ ਅਲੌਕਿਕ ਤੇ ਅਗੰਮੀ ਚੋਜ ਕੀਤੇ ਹਨ, ਉਸ ਪ੍ਰਤੀ ਭਾਰਤ ਵੰਸ਼ ਦੇ ਲੋਕ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਉਨ੍ਹਾਂ ਦੀ ਕਰਜ਼ਦਾਰ ਰਹੇਗੀ। ਉਨ੍ਹਾਂ ਆਪਣੇ ਜੀਵਨ ਦੌਰਾਨ ਲਡ਼ੀਆਂ 16 ਜੰਗਾਂ ’ਚ ਜਬਰ-ਜ਼ੁਲਮ ਅਤੇ ਅਨਿਆਂ ਦੇ ਵਿਰੁੱਧ ਤਲਵਾਰ ਉਠਾਈ ਹੈ ਅਤੇ ਧਰਮਾਂ ਜਾਤਾਂ ਪਾਤਾਂ ਦੇ ਵਿਤਕਰੇ ਤੋਂ ਉੱਤੇ ਉੱਠ ਕੇ ਹਮੇਸ਼ਾ ਸਹਾਈ ਨਿਆਂ ਅਤੇ ਨਿਤਾਣੇ ਜਾਂ ਮਜਲੂਮ ਲੋਕਾਂ ਦਾ ਸਾਥ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਈਰਾਨ ਪਹੁੰਚੇ ਜੈਸ਼ੰਕਰ, ਚਾਬਹਾਰ ਬੰਦਰਗਾਹ ਸੰਪਰਕ ਤੇ ਵਪਾਰ ਸਬੰਧ ਵਧਾਉਣ ’ਤੇ ਕੀਤੀ ਗੱਲਬਾਤ

ਉਨ੍ਹਾਂ ਵਲੋਂ ਸਮੁੱਚੇ ਸਰਬੰਸ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਉਪਰੰਤ ਅਕਾਲ ਪੁਰਖ ਦੀ ਰਜ਼ਾ ਨੂੰ ਨਤਮਸਤਕ ਹੋ ਕੇ ਸ਼ੁਕਰਾਨਾ ਕਰਨਾ ਉਨ੍ਹਾਂ ਦੀ ਦਰਵੇਸ਼ ਸ਼ਖਸੀਅਤ ਦੀ ਸ਼ਾਹਦੀ ਭਰਦਾ ਹੈ। ਮੰਤਰੀ ਖੁੱਡੀਆਂ ਨੇ ਕਿਹਾ ਕਿ ਸਾਨੂੰ ਗੁਰੂ ਜੀ ਦੇ ਆਦਰਸ਼ਮਈ ਜੀਵਨ ਤੋਂ ਸੇਧ ਲੈ ਕੇ ਵਰਤਮਾਨ ਦੌਰ ਦੀਆਂ ਪ੍ਰਸਥਿਤੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


sunita

Content Editor

Related News