ਅਣਪਛਾਤੇ ਚੋਰ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਕੀਤੀ ਗਈ ਚੋਰੀ
Thursday, May 11, 2023 - 01:05 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਪਿੰਡ ਜੌੜਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ ਬੀਤੀ ਦੇਰ ਰਾਤ ਅਣਪਛਾਤੇ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗੋਲਕ ਵਿੱਚੋ ਚੜ੍ਹਾਵੇ ਦੀ ਰਾਸ਼ੀ ਚੋਰੀ ਕਰ ਲਈ ਗਈ। ਅੱਜ ਸਵੇਰੇ ਜਦੋਂ ਗਿਆਨੀ ਜਸਪਾਲ ਸਿੰਘ ਅਤੇ ਹੋਰ ਸੇਵਾਦਾਰ ਗੁਰੂਘਰ ਪਹੁੰਚੇ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਲੱਗਿਆ।
ਇਸ ਦੌਰਾਨ ਗੁਰੂਘਰ ਦੇ ਮੁੱਖ ਦਰਵਾਜੇ ਦਾ ਜਿੰਦਰਾ ਅਤੇ ਗੋਲਕ ਤੋੜੀ ਗਈ ਸੀ ਅਤੇ ਉਸ ਵਿੱਚੋਂ ਚੜ੍ਹਾਵਾ ਚੋਰੀ ਹੋ ਚੁੱਕਾ ਸੀ। ਚੋਰ ਦੀ ਇਹ ਕਰਤੂਤ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਵਿਚ ਰਿਕਾਰਡ ਹੋਈ ਹੈ। ਸੂਚਨਾ ਮਿਲਣ 'ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਰਵਿੰਦਰ ਕੁਮਾਰ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹੁਣ ਨੰਗਲ 'ਚ ਲੀਕ ਹੋਈ ਗੈਸ, ਲਪੇਟ 'ਚ ਆਏ ਸਕੂਲੀ ਬੱਚੇ ਤੇ ਅਧਿਆਪਕ, ਹਰਜੋਤ ਬੈਂਸ ਨੇ ਟਵੀਟ ਕਰ ਆਖੀ ਇਹ ਗੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ