ਪੰਜਾਬ ਦੇ ਕਈ ਹਿੱਸਿਆਂ ’ਚ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ, 2 ਦਿਨ ਮੌਸਮ ਰਹੇਗਾ ਖੁਸ਼ਕ
Tuesday, Feb 07, 2023 - 06:22 PM (IST)

ਜਲੰਧਰ (ਸੁਰਿੰਦਰ)- ਦੁਪਹਿਰ 12 ਵਜੇ ਤੋਂ ਬਾਅਦ ਹੁਣ ਧੁੱਪ ਚੁੰਭਣ ਲੱਗ ਗਈ ਹੈ। ਮੌਸਮ ਵਿਚ ਇਕਦਮ ਵੱਡਾ ਬਦਲਾਅ ਹੋ ਰਿਹਾ ਹੈ। ਤਾਪਮਾਨ ਵਿਚ ਇਜ਼ਾਫ਼ਾ ਹੋ ਰਿਹਾ ਹੈ, ਜਿਸ ਨਾਲ ਰਾਤ ਦੇ ਤਾਮਪਾਨ ਵਿਚ ਵੀ ਅੰਤਰ ਆਉਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ 2 ਦਿਨ ਮੌਸਮ ਖੁਸ਼ਕ ਰਹੇਗਾ ਅਤੇ ਉਸ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕੀ ਬੂੰਦਾਬਾਂਦੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਮੌਸਮ ਵਿਚ ਓਨੀ ਗਿਰਾਵਟ ਦਰਜ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ
ਸੋਮਵਾਰ ਨੂੰ ਦਿਨ ਸਮੇਂ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 23.5 ਡਿਗਰੀ ਤੇ ਪਠਾਨਕੋਟ ਵਿਚ 26.9 ਦਰਜ ਕੀਤਾ ਗਿਆ। ਜਲੰਧਰ ਵਿਚ ਘੱਟ ਤੋਂ ਘੱਟ ਤਾਪਮਾਨ 12.9 ਦਰਜ ਕੀਤਾ ਗਿਆ ਹੈ। ਅਜੇ ਧੁੱਪ ਚੰਗੀ ਲੱਗਦੀ ਹੈ ਪਰ ਫ਼ਰਵਰੀ ਦੇ ਬੀਤਦਿਆਂ ਹੀ ਧੁੱਪ ਵਿਚ ਬੈਠਣਾ ਮੁਸ਼ਕਲ ਹੋ ਜਾਵੇਗਾ। ਮੌਸਮ ਵਿਭਾਗ ਨੇ ਇਸ ਵਾਰ ਫ਼ਰਵਰੀ ਵਿਚ ਹਲਕੀ ਬਰਸਾਤ ਦੀ ਹੀ ਸੰਭਾਵਨਾ ਜਤਾਈ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।