ਚੋਰਾਂ ਨੇ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ, ਨਕਦੀ ਸਣੇ ਕੀਮਤੀ ਸਾਮਾਨ ਕੀਤਾ ਚੋਰੀ

Wednesday, Sep 25, 2024 - 03:54 PM (IST)

ਦਸੂਹਾ (ਝਾਵਰ)- ਦਸੂਹਾ ਗੈਸ ਏਜੰਸੀ ਦਸੂਹਾ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਤਾਲੇ ਤੋੜ ਕੇ ਅੰਦਰ ਦਾਖ਼ਲ ਹੋ ਕੇ ਕਮਰਿਆਂ ਦੀ ਭੰਨਤੋੜ ਕੀਤੀ ਗਈ। ਇਸ ਸੰਬਧੀ ਜਾਣਕਾਰੀ ਦਿੰਦੇ ਗੈਸ ਏਜੰਸੀ ਦੇ ਮਾਲਕ ਜਗਦੀਸ ਸਿੰਘ ਸੋਈ ਨੇ ਦੱਸਿਆ ਕਿ ਮੁੱਖ ਦਫ਼ਤਰ ਅਤੇ ਕਮਰਿਆਂ ਵਿੱਚ ਚੋਰਾਂ ਨੇ ਗੱਲ੍ਹਿਆਂ ਦੀ ਭੰਨਤੋੜ ਕੀਤੀ ਅਤੇ ਅੰਦਰ ਪਏ ਕੀਮਤੀ ਸਾਮਾਨ ਦਾ ਵੀ ਨੁਕਸਾਨ ਕੀਤਾ ਅਤੇ ਦੋਨਾਂ ਕਮਰਿਆਂ ਵਿੱਚ ਸਾਮਾਨ ਦਾ ਖਿਲਾਰਾ ਪਾਇਆ ਅਤੇ ਗੱਲੇ ਵਿੱਚ ਜੋ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। 

ਇਹ ਵੀ ਪੜ੍ਹੋ- ਜਲੰਧਰ ਰੇਲਵੇ ਸਟੇਸ਼ਨ ਨੇੜੇ ਪੂਰਾ ਇਲਾਕਾ ਕਰ ਦਿੱਤਾ ਸੀਲ, ਵੱਡੀ ਵਜ੍ਹਾ ਆਈ ਸਾਹਮਣੇ
ਉਨ੍ਹਾਂ ਦੱਸਿਆ ਕਿ ਇਸ ਸੰਬਧੀ ਦਸੂਹਾ ਪੁਲਸ ਨੁੰ ਸੂਚਨਾ ਦਿੱਤੀ ਗਈ ਅਤੇ ਥਾਣਾ ਦਸੂਹਾ ਦੇ ਮੁਲਾਜ਼ਮਾਂ ਨੇ ਗੈਸ ਏਜੰਸੀ ਆ ਕੇ ਨਿਰੀਖਣ ਕੀਤਾ ਅਤੇ ਇਸ ਸਬੰਧੀ ਬਿਆਨ ਵੀ ਦਰਜ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਰਦਨਾਕ ਹਾਦਸਾ, ਖੇਡਦੇ ਸਮੇਂ 3 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਹੋਈ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News