ਪੰਜਾਬ ਪੁਲਸ ਦੇ ਕਾਂਸਟੇਬਲ ਨੇ ਪੱਖੇ ਨਾਲ ਲਟਕ ਕੇ ਲਿਆ ਫਾਹ

12/12/2018 6:55:03 AM

ਜਲੰਧਰ, (ਮਹੇਸ਼)– ਨਿਊ ਬੇਅੰਤ ਨਗਰ ਵਿਚ ਰਹਿੰਦੇ ਪੰਜਾਬ ਪੁਲਸ ਦੇ ਇਕ ਕਾਂਸਟੇਬਲ ਨੇ ਮੰਗਲਵਾਰ ਸ਼ਾਮ ਨੂੰ ਆਪਣੇ ਘਰ ਵਿਚ ਫਾਹ ਲੈ ਲਿਆ। ਘਰ ਵਾਲਿਆਂ ਨੇ ਜਦ ਉਸਦੇ ਕਮਰੇ ਵਿਚ ਜਾ ਕੇ ਵੇਖਿਆ ਤਾਂ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਤੌਰ ’ਤੇ ਹੋਈ ਹੈ, ਜੋ ਕਿ ਜ਼ਿਲਾ ਦਿਹਾਤੀ ਪੁਲਸ ਵਿਚ ਤਾਇਨਾਤ ਸੀ ਅਤੇ ਪੁਲਸ ਲਾਈਨ ਵਿਚ ਡਿਊਟੀ ਕਰਦਾ ਸੀ। ਪੁਲਸ ਮੁਲਾਜ਼ਮ ਵਲੋਂ ਫਾਹ ਲਏ ਜਾਣ ਦੀ ਸੂਚਨਾ ਮਿਲਦੇ ਹੀ  ਮੌਕੇ  ’ਤੇ ਪਹੁੰਚੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਮਨਜਿੰਦਰ ਸਿੰਘ ਨੂੰ ਮ੍ਰਿਤਕ ਕਾਂਸਟੇਬਲ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ  ਕਿ  ਸੁਰਜੀਤ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ  ਗਲਤ ਕਦਮ ਚੁੱਕਿਆ।  ਪੁਲਸ ਨੇ ਗੁਰਦੀਪ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਕਾਂਸਟੇਬਲ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿਸ ਦਾ ਕੱਲ ਸਵੇਰੇ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 
 


Related News