ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ’ਚ ਸਮੁੱਚੀ ਟੀਮ ਸੋਢਲ ਮੇਲੇ ’ਚ ਰਹੀ ਮੁਸਤੈਦ

Saturday, Sep 10, 2022 - 12:58 PM (IST)

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ’ਚ ਸਮੁੱਚੀ ਟੀਮ ਸੋਢਲ ਮੇਲੇ ’ਚ ਰਹੀ ਮੁਸਤੈਦ

ਜਲੰਧਰ (ਧਵਨ)– ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦੀ ਅਗਵਾਈ ਵਿਚ ਸ਼ੁੱਕਰਵਾਰ ਕਮਿਸ਼ਨਰੇਟ ਪੁਲਸ ਦੇ ਸਮੁੱਚੇ ਅਧਿਕਾਰੀ ਅਤੇ ਪੁਲਸ ਫੋਰਸ ਉੱਤਰ ਭਾਰਤ ਦੇ ਪ੍ਰਮੁੱਖ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਆਪਣੀ ਜ਼ਿੰਮੇਵਾਰੀ ਮੁਸਤੈਦੀ ਨਾਲ ਨਿਭਾਉਂਦੇ ਰਹੇ ਅਤੇ ਮੇਲੇ ਦੌਰਾਨ ਪੂਰੀ ਤਰ੍ਹਾਂ ਸ਼ਾਂਤੀ ਵਿਵਸਥਾ ਕਾਇਮ ਰਹੀ। ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਵੇਖਦੇ ਹੋਏ ਸਵੇਰ ਤੋਂ ਹੀ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵੰਡੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਸਨ। ਸਮੁੱਚੇ ਪੁਲਸ ਅਧਿਕਾਰੀ ਸਵੇਰੇ ਹੀ ਮੇਲਾ ਸਥਾਨ ’ਤੇ ਪਹੁੰਚ ਗਏ ਸਨ। ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਪਿਛਲੇ 3-4 ਦਿਨਾਂ ਤੋਂ ਸੋਢਲ ਮੇਲੇ ਸਬੰਧੀ ਕਮਾਨ ਖ਼ੁਦ ਸੰਭਾਲੀ ਹੋਈ ਸੀ ਅਤੇ ਉਹ ਖ਼ੁਦ ਮੇਲੇ ਵਾਲੇ ਸਥਾਨ ’ਤੇ 1-2 ਵਾਰ ਚੱਕਰ ਲਾ ਕੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦੇ ਚੁੱਕੇ ਸਨ।

ਮੇਲੇ ਸਬੰਧੀ ਪੁਲਸ ਕਮਿਸ਼ਨਰ ਸੰਧੂ ਨੇ ਇਹ ਵੀ ਫੈਸਲਾ ਲਿਆ ਸੀ ਕਿ ਬਿਨਾਂ ਇਜਾਜ਼ਤ ਝੂਲੇ ਨਾ ਚੱਲਣ ਦਿੱਤੇ ਜਾਣ, ਇਸ ਨੂੰ ਵੇਖਦੇ ਹੋਏ ਪੁਲਸ ਅਧਿਕਾਰੀਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ। ਕਮਿਸ਼ਨਰ ਇਹ ਨਹੀਂ ਚਾਹੁੰਦੇ ਸਨ ਕਿ ਮੋਹਾਲੀ ਵਰਗੀ ਘਟਨਾ ਜਲੰਧਰ ਵਿਚ ਵਾਪਰੇ। ਜ਼ਿਕਰਯੋਗ ਹੈ ਕਿ ਮੋਹਾਲੀ ਵਿਚ ਪਿਛਲੇ ਦਿਨੀਂ ਇਕ ਝੂਲਾ ਟੁੱਟ ਕੇ ਡਿੱਗ ਗਿਆ ਸੀ। ਪੁਲਸ ਕਮਿਸ਼ਨਰ ਨੇ ਸਵੇਰ ਤੋਂ ਖ਼ੁਦ ਪੁਲਸ ਅਧਿਕਾਰੀਆਂ ਨਾਲ ਤਾਲਮੇਲ ਬਣਾਉਂਦਿਆਂ ਪ੍ਰਬੰਧਾਂ ਦੀ ਕਮਾਨ ਸੰਭਾਲੀ ਹੋਈ ਸੀ। ਪੁਲਸ ਕਮਿਸ਼ਨਰ ਸੰਧੂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਸਾਰਾ ਕੰਮ ਠੀਕ ਢੰਗ ਨਾਲ ਨੇਪਰੇ ਚੜ੍ਹ ਗਿਆ ਅਤੇ ਉਹ ਇਸ ਲਈ ਜਿੱਥੇ ਸਾਰੇ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਧਾਈ ਦਿੰਦੇ ਹਨ।

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼

ਡੀ. ਸੀ. ਪੀ. ਨਰੇਸ਼ ਡੋਗਰਾ ਪੂਰੀ ਤਰ੍ਹਾਂ ਐਕਟਿਵ ਰਹੇ
ਪੁਲਸ ਕਮਿਸ਼ਨਰ ਸੰਧੂ ਨੇ ਜਿਥੇ ਸਮੁੱਚੇ ਪੁਲਸ ਅਧਿਕਾਰੀਆਂ ਨੂੰ ਮੇਲੇ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਸੀ, ਉਥੇ ਹੀ ਦੂਜੇ ਪਾਸੇ ਡੀ. ਸੀ. ਪੀ. (ਸਕਿਓਰਿਟੀ ਐਂਡ ਆਪ੍ਰੇਸ਼ਨ) ਨਰੇਸ਼ ਡੋਗਰਾ ਪਿਛਲੇ 2 ਦਿਨਾਂ ਤੋਂ ਲਗਾਤਾਰ ਮੇਲੇ ਦੌਰਾਨ ਐਕਟਿਵ ਰਹੇ ਅਤੇ ਆਪਣੇ ਇਲਾਕੇ ਵਿਚ ਸੁਰੱਖਿਆ ਵਿਵਸਥਾ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹੇ। ਮੇਲੇ ਦੌਰਾਨ ਕਈ ਸਵੈਮ-ਸੇਵੀ ਸੰਗਠਨਾਂ ਦੇ ਅਹੁਦੇਦਾਰਾਂ ਨੇ ਵੀ ਵਿਸ਼ੇਸ਼ ਰੂਪ ਨਾਲ ਨਰੇਸ਼ ਡੋਗਰਾ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰ੍ਰੀ ਡੋਗਰਾ ਨੇ ਹਮੇਸ਼ਾ ਸਮਾਜ ਨੂੰ ਆਪਣਾ ਸਹਿਯੋਗ ਦਿੱਤਾ ਹੈ। ਨਰੇਸ਼ ਡੋਗਰਾ ਨੂੰ ਰਾਤ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਨ੍ਹਾਂ ਪਿਛਲੇ 2 ਦਿਨਾਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੰਗੀ ਤਰ੍ਹਾਂ ਚੈੱਕ ਕਰਵਾਇਆ। ਮੇਲੇ ਦੇ ਸਮਾਪਤੀ ਵਾਲੇ ਦਿਨ ਸਵੇਰ ਅਤੇ ਰਾਤ ਨੂੰ ਨਰੇਸ਼ ਡੋਗਰਾ ਹੋਰ ਅਧਿਕਾਰੀਆਂ ਨਾਲ ਮੇਲਾ ਸਥਾਨ ’ਤੇ ਡਟੇ ਰਹੇ।

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ


author

shivani attri

Content Editor

Related News