ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਸਜਾਇਆ ਗਿਆ ਮਹਾਨ ਨਗਰ ਕੀਰਤਨ

04/10/2021 6:22:45 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਉਤੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਮੁਖੀ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲੇ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਨਗਰ ਕੀਰਤਨ ਦਾ ਸਵਾਗਤ ਕੀਤਾ। 

PunjabKesari

ਬਾਬਾ ਜੀ ਨੇ ਸੰਗਤਾਂ ਨੂੰ ਫਲ ਫਰੂਟ ਦਾ ਪ੍ਰਸਾਦ ਵੀ ਵੰਡਿਆ । ਨਗਰ ਕੀਰਤਨ ‌ਦੌਰਾਨ ਗਤਕਾ ਪਾਰਟੀਆਂ ਜੰਗੀ ਕਰਤੱਵ ਵਿਖਾਏ ਅਤੇ ਬੈਂਡ ਪਾਰਟੀਆਂ ਸੰਗੀਤਕ ਧੁਨਾਂ ਬਿਖੇਰੀਆਂ। ਇਹ ਨਗਰ ਕੀਰਤਨ ਪਿੰਡ ਭੀਲਾਂ ਵਾਲ,ਪਿੰਡ ਟਿੱਬਾ, ਅਮਰਕੋਟ, ਗਾਂਧਾ ਸਿੰਘ ਵਾਲਾ,ਭੋਰੂਵਾਲ,ਜਾਂਗਲਾ, ਸ਼ਿਕਾਰਪੁਰ, ਨਸੀਰਪੁਰ,ਪੱਤੀ ਨਬੀ ਬਖਸ਼, ਬੂਲਪੁਰ ਆਦਿ ਪਿੰਡਾਂ ਵਿੱਚ ਦੀ ਲੰਘਿਆ ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਫਲਾਂ,ਚਾਹ_ਪਕੌੜਿਆਂ, ਗੰਨੇ ਦੇ ਰਸ, ਫਰੂਟੀਆਂ ਅਤੇ ਪ੍ਰਸ਼ਾਦਿਆਂ ਦੇ ਲੰਗਰ ਵਰਤਾਏ ਗਏ। ਪੰਥ ਪ੍ਰਸਿੱਧ ਕਵੀਸ਼ਰ ਭਾਈ ਅਵਤਾਰ ਸਿੰਘ ਦੂਲੋਵਾਲ, ਭਾਈ ਸੁਖਵਿੰਦਰ ਸਿੰਘ ਮੋਮੀ ਦੇ ਜਥੇ ‌ਵੱਲੋਂ ਬੀਰ ਰਸੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। 

PunjabKesari

ਇਸ ਮੌਕੇ ਭਾਈ ਜਸਪਾਲ ਸਿੰਘ ਨੀਲਾ, ਭਾਈ ਜਰਨੈਲ ਸਿੰਘ ਵੇਈਂ ਪੂਈ , ਸਰਪੰਚ ਬਲਜੀਤ ਸਿੰਘ ਟਿੱਬਾ, ਮਾਸਟਰ ਗੁਰਬਚਨ ਸਿੰਘ ਅਮਰਕੋਟ, ਕੁਲਵੰਤ ਸਿੰਘ ਸੂਲਾ, ਬੀਬੀ ਜਸਵਿੰਦਰ ਕੌਰ ਭਗਤ, ਨਵਤੇਜ ਸਿੰਘ ,ਗਿਆਨ ਸਿੰਘ ਸੂਲਾ, ਬਲਬੀਰ ਸਿੰਘ ਭਗਤ, ਅਮਰਜੀਤ ਕੰਡਾ, ਜਸਪਾਲ ਸਿੰਘ ਜਾਂਗਲਾ, ਸਰਪੰਚ ਸੁਰਜੀਤ ਸਿੰਘ ਬੱਗਾ, ਬਲਦੇਵ ਸਿੰਘ ਜਾਂਗਲਾ, ਸਰਪੰਚ ਰਣਜੀਤ ਸਿੰਘ ਪੱਤੀ ਨਬੀ ਬਖਸ਼, ਕੁਲਦੀਪ ਸਿੰਘ ਭੀਲਾਂਵਾਲ, ਸੁਖਵਿੰਦਰ ਸਿੰਘ ਸ਼ਹਿਰੀ, ਡਾਕਟਰ ਲਵਪ੍ਰੀਤ ਸਿੰਘ, ਜਸਬੀਰ ਸਿੰਘ ਜਾਂਗਲਾ ,ਪੰਚ ਸੁਖਜੀਤ ਕੌਰ, ਪੰਚ ਸੁਰਜੀਤ ਕੌਰ ਟਿੱਬਾ ਆਦਿ ਹਾਜ਼ਰ ਸਨ।


shivani attri

Content Editor

Related News