ਧਾਰਮਕ ਅਸਥਾਨ ਦੀ ਗੋਲਕ ਤੋਡ਼ ਕੇ ਚਡ਼੍ਹਾਵਾ ਚੋਰੀ

Saturday, Jul 20, 2019 - 02:58 AM (IST)

ਧਾਰਮਕ ਅਸਥਾਨ ਦੀ ਗੋਲਕ ਤੋਡ਼ ਕੇ ਚਡ਼੍ਹਾਵਾ ਚੋਰੀ

ਕੋਟ ਫ਼ਤੂਹੀ, (ਬਹਾਦਰ ਖਾਨ)- ਖੇਡ਼ਾ ’ਚ ਬੈਂਸ ਗੋਤ ਜਠੇਰਿਆਂ ਦੇ ਧਾਰਮਕ ਅਸਥਾਨ ਬਾਬਾ ਭੂਰਾ ’ਤੇ ਚੋਰਾਂ ਵੱਲੋਂ ਦੇਰ ਰਾਤ ਗੋਲਕ ਤੋਡ਼ਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਪਾਲ ਸਿੰਘ, ਬਲਜਿੰਦਰ ਸਿੰਘ, ਨਰਿੰਦਰ ਸਿੰਘ, ਇੰਦਰਜੀਤ ਸਿੰਘ, ਕੁਲਵੰਤ ਸਿੰਘ, ਹਰਜੀਤ ਸਿੰਘ, ਸੁਲੱਖਣ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਚੋਰੀ ਸਬੰਧੀ ਸਵੇਰੇ 6 ਕੁ ਵਜੇ ਦੇ ਕਰੀਬ ਇੱਥੇ ਆਉਣ ’ਤੇ ਪਤਾ ਲੱਗਾ, ਚੋਰਾਂ ਨੇ ਧਾਰਮਕ ਅਸਥਾਨ ਦੇ ਮੁੱਖ ਦਰਵਾਜੇ ਦਾ ਤਾਲਾ ਤੋਡ਼ ਕੇ ਅੰਦਰ ਦਾਖਲ ਹੋਏ ਉਨ੍ਹਾਂ ਨੇ ਇਥੇ ਦੋ ਬਿਜਲੀ ਦੇ ਜੱਗ ਰਹੇ ਬਲਬ ਤੋਡ਼ ਕੇ ਅੰਦਰ ਲੱਗੇ 5 ਕੈਮਰਿਆਂ ਦੇ ਮੂੰਹ ਹੁਸ਼ਿਆਰੀ ਨਾਲ ਘੁੰਮਾ ਕੇ ਤਿੰਨ ਜਿੰਦਰੇ ਤੋਡ਼ ਕੇ ਅੰਦਰ ਤਸੱਲੀ ਨਾਲ ਫੋਲਾ-ਫਰੋਲੀ ਕਰ ਕੇ ਅੰਦਰ ਪਈ ਗੋਲਕ ਦੇ ਤਾਲੇ ਤੋਡ਼ ਲਏ। ਜਿਸ ਵਿਚ ਕੇ ਲਗਭਗ 15 ਤੋਂ 18 ਹਜ਼ਾਰ ਰੁਪਏ ਦੀ ਨਗਦੀ ਸੀ ਉਹ ਚੋਰੀ ਕਰ ਕੇ ਲੈ ਗਏ।


author

Bharat Thapa

Content Editor

Related News