ਹਲਕਾ ਟਾਂਡਾ ਦੀਆਂ ਸੜਕਾਂ ਦੇ ਨਵੀਨੀਕਰਨ ਲਈ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ: ਰਾਜਾ ਗਿੱਲ

Monday, May 26, 2025 - 09:08 PM (IST)

ਹਲਕਾ ਟਾਂਡਾ ਦੀਆਂ ਸੜਕਾਂ ਦੇ ਨਵੀਨੀਕਰਨ ਲਈ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ: ਰਾਜਾ ਗਿੱਲ

ਟਾਂਡਾ ਉੜਮੁੜ, (ਮੋਮੀ)- ਹਲਕਾ ਉੜਮੁੜ ਟਾਂਡਾ ਅਧੀਨ ਆਉਂਦੀਆਂ ਵੱਖ-ਵੱਖ ਖਸਤਾ ਹਾਲਤ ਸੜਕਾਂ ਦੀ ਹਾਲਤ ਸੁਧਾਰ ਕੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਸਹੂਲਤ  ਪ੍ਰਦਾਨ ਕੀਤੀ ਜਾਵੇਗੀ ਇਸ ਸੰਬੰਧੀ ਸਮੁੱਚੀ ਜਾਣਕਾਰੀ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਪ੍ਰੈਸ ਕਾਨਫਰਸ ਦੌਰਾਨ ਦਿੱਤੀ। 

ਇਸ ਮੌਕੇ ਉਨ੍ਹਾਂ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਟਾਂਡਾ ਨਿਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਹਲਕਾ ਟਾਂਡਾ ਲਈ 32 ਸੜਕਾਂ ਦੀ ਹਾਲਤ ਸੁਧਾਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਤੇ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ।

ਵਿਧਾਇਕ ਰਾਜਾ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਸੜਕਾਂ ਵਿੱਚ ਟਾਂਡਾ ਤੋਂ ਗੜਦੀਵਾਲ ਰੋਡ, ਟਾਂਡਾ ਢੋਲਵਾਹਾ ਰੋਡ, ਟਾਂਡਾ ਰਸੂਲਪੁਰ ਸੜਕ, ਪੂਰਾਲਾ ਕਲਾਂ ਤੋਂ ਸੋਹੀਆਂ, ਰੜਾ ਤੋਂ ਚੌਹਾਣਾ ਪਿੰਡ, ਮੋਹਾ ਤੋਂ ਮਸੀਤਵਲਕੋਟ, ਕਲੋਆ ਤੋਂ ਟਾਂਡਾ ਬਾਇਆ ਝਾਵਾਂ, ਟਾਂਡਾ ਕੰਧਾਲੀ ਨੋਰੰਗਪੁਰ ਰੋਡ, ਖੁੱਡਾ ਤੋਂ ਭਟੀਆਂ ਬਾਇਆ ਖਾਨਪੁਰ, ਟਾਂਡਾ ਤੋਂ ਤਲਵੰਡੀ ਡੱਡੀਆਂ ਤੇ ਹੋਰਨਾਂ ਸੜਕਾਂ ਨੂੰ ਨਵੀਆਂ ਬਣਾਉਣ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਵਿਧਾਇਕ ਰਾਜਾ ਨੇ ਇਸ ਮੌਕੇ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜ ਦਾ ਕੰਬ ਜਲਦ ਹੀ ਆਰੰਭ ਕੀਤਾ ਜਾਵੇਗਾ ਅਤੇ ਜੋ ਇਲਾਕੇ ਦੀਆਂ ਸੜਕਾਂ ਰਹਿ ਗਈਆਂ ਹਨ ਉਨ੍ਹਾਂ ਵਾਸਤੇ ਵੀ ਸਰਕਾਰ ਤੋਂ ਜਲਦ ਹੀ ਮਨਜ਼ੂਰੀ ਲਿਆਂਦੀ ਜਾਵੇਗੀ ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਦੱਸਿਆ ਕਿ ਸੂਬਾ ਸਰਕਾਰ ਆਮ ਆਦਮੀ ਦੀ ਸਹੂਲਤ ਵਾਸਤੇ ਹਮੇਸ਼ਾ ਹੀ ਯਤਨਸ਼ੀਲ ਰਹਿੰਦੀ ਹੈ। 

ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੈਬਨਿ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਹਲਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਹੈ। 

ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੇਠੀ, ਬਲਾਕ ਪ੍ਰਧਾਨ ਸਰਬਜੀਤ ਵਿੱਕੀ, ਸਰਪੰਚ ਜਸਵੰਤ ਸਿੰਘ ਬਿੱਟੂ, ਕੌਂਸਲਰ ਹਰੀ ਕ੍ਰਿਸ਼ਨ ਸੈਣੀ, ਕੌਂਸਲਰ ਸੁਰਿੰਦਰਜੀਤ ਸਿੰਘ ਬਿੱਲੂ, ਲਖਵਿੰਦਰ ਸਿੰਘ ਮੁਲਤਾਨੀ, ਸਰਪੰਚ ਗੋਲਡੀ ਨਰਵਾਲ, ਸਰਪੰਚ ਸੁਖਵਿੰਦਰਜੀਤ ਸਿੰਘ ਝਾਵਰ, ਸਰਪੰਚ ਜਰਨੈਲ ਸਿੰਘ ਕੁਰਾਲਾ, ਨਿਰਮਲ ਸਿੰਘ ਕੁਰਾਲਾ, ਸਰਪੰਚ ਮਨਵੀਰ ਸਿੰਘ, ਨੰਬਰਦਾਰ ਇੱਕ ਵਾਰ ਸਿੰਘ ਸਾਬੀ ਵੀ ਹਾਜ਼ਰ ਸਨ। 


author

Rakesh

Content Editor

Related News