ਸ੍ਰੀ ਗੁਰੂ ਰਵਿਦਾਸ ਮੰਦਰ ਕਮਿਊਨਿਟੀ ਸੈਂਟਰ ਦੇ ਲੰਗਰ ਹਾਲ ਦਾ ਕੀਤਾ ਉਦਘਾਟਨ, ਵਿਧਾਇਕ ਨੇ ਦਿੱਤੀ 5 ਲੱਖ ਦੀ ਗ੍ਰਾਂਟ

Friday, Feb 26, 2021 - 03:54 PM (IST)

ਸ੍ਰੀ ਗੁਰੂ ਰਵਿਦਾਸ ਮੰਦਰ ਕਮਿਊਨਿਟੀ ਸੈਂਟਰ ਦੇ ਲੰਗਰ ਹਾਲ ਦਾ ਕੀਤਾ ਉਦਘਾਟਨ, ਵਿਧਾਇਕ ਨੇ ਦਿੱਤੀ 5 ਲੱਖ ਦੀ ਗ੍ਰਾਂਟ

ਜਲੰਧਰ (ਮਹੇਸ਼)–ਮੁਹੱਲਾ ਕੋਟ ਰਾਮਦਾਸ (ਆਬਾਦੀ) ਵਿਚ ਵੀਰਵਾਰ ਸ੍ਰੀ ਗੁਰੂ ਰਵਿਦਾਸ ਮੰਦਰ ਕਮਿਊਨਿਟੀ ਸੈਂਟਰ ਦੇ ਲੰਗਰ ਹਾਲ ਦਾ ਉਦਘਾਟਨ ਸੈਂਟਰਲ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਇਸ ਲੰਗਰ ਹਾਲ ਦੇ ਲਈ ਪ੍ਰਬੰਧਕ ਕਮੇਟੀ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਦੇ ਇਲਾਵਾ ਸਮੂਹ ਮੁਹੱਲਾ ਵਾਸੀ ਤੇ ਸ੍ਰੀ ਗੁਰੂ ਰਵਿਦਾਸ ਮੰਦਰ ਕਮਿਊਨਿਟੀ ਸੈਂਟਰ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣਾ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕਾਂਸ਼ੀ ਰਾਮ ਵੱਲੋਂ ਹਲਕਾ ਵਿਧਾਇਕ ਤੇ ਦਿੱਤੀ ਗਈ ਗ੍ਰਾਂਟ ਤੇ ਇੰਜੀਨੀਅਰ ਸੁਖਵਿੰਦਰ ਸਿੰਘ (ਮਾਡਰਨ ਆਰਕੀਟੈਕਟ) ਵੱਲੋਂ ਲੰਗਰ ਹਾਲ ਦਾ ਵਧੀਆ ਨਕਸ਼ਾ ਪਾਸ ਕਰਨ ’ਤੇ ਉਨ੍ਹਾਂ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਕੀਤਾ। ਇਸ ਮੌਕੇ ਨੰਬਰਦਾਰ ਹਰਿ ਦਾਸ, ਜੌਨੀ, ਪ੍ਰਵੀਨ, ਜਸਵਿੰਦਰ ਕੁਮਾਰ, ਰਾਜਿੰਦਰ ਮੱਲ੍ਹਾ, ਸਰਵਣ ਕੁਮਾਰ, ਕੌਂਸਲਰ ਨੀਲਮ ਰਾਣੀ, ਚਮਨ ਲਾਲ, ਵਰਿੰਦਰ ਕੁਮਾਰ, ਗ੍ਰੰਥੀ ਬਲਵਿੰਦਰ ਸਿੰਘ ਅਤੇ ਸ਼ੀਤਲ ਦਾਸ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ


author

shivani attri

Content Editor

Related News