ਗੁ. ਸ੍ਰੀ ਬੰਗਲਾ ਸਾਹਿਬ ਦਿੱਲੀ ਲਈ ਗਿਲਜ਼ੀਆਂ ਦੀ ਅਗਵਾਈ ''ਚ ਭੇਜੀ ਗਈ 21 ਲੱਖ 47 ਹਜ਼ਾਰ ਦੀ ਸੇਵਾ

07/29/2020 6:57:22 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜ਼ੀਆਂ, ਗਿਲਜ਼ੀਆਂ ਪਰਿਵਾਰ ਅਤੇ ਉਨ੍ਹਾਂ ਦੀ ਟੀਮ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ 'ਚ ਚੱਲ ਰਹੇ ਮਹਾਨ ਲੰਗਰਾਂ ਦੀ ਸੇਵਾ ਲਈ ਅਮਰੀਕਾ ਤੋਂ 21 ਲੱਖ 47 ਹਜ਼ਾਰ ਰੁਪਏ ਦੀ ਸੇਵਾ ਕੀਤੀ ਹੈ। ਗਿਲਜ਼ੀਆਂ ਦੀ ਅਗਵਾਈ 'ਚ ਭੇਜੀ ਗਈ ਇਸ ਰਾਸ਼ੀ ਦਾ ਚੈੱਕ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਗਿਲਜ਼ੀਆਂ ਪਰਿਵਾਰ ਦੇ ਮੈਂਬਰ ਵਕੀਲ ਦਲਜੀਤ ਸਿੰਘ ਗਿਲਜ਼ੀਆਂ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਜਾ ਕੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੂੰ ਭੇਟ ਕੀਤਾ।

ਇਹ ਵੀ ਪੜ੍ਹੋ:  ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਇਹ ਵੀ ਪੜ੍ਹੋ:  ਬਰਨਾਲਾ ਜ਼ਿਲ੍ਹੇ 'ਚ ਕੋਰੋਨਾ ਦਾ ਧਮਾਕਾ, ਪਹਿਲੀ ਵਾਰ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ​​​​​​​ਇਸ ਮੌਕੇ ਕੈਬਨਿਟ ਮੰਤਰੀ ਰੰਧਾਵਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਇਸ ਔਖੀ ਘੜੀ 'ਚ ਗੁਰੂ ਘਰਾਂ ਦੀ ਲੰਗਰਾਂ ਦੀ ਸੇਵਾ ਦਾ ਮਹਾਨ ਯੋਗਦਾਨ ਚੱਲ ਰਿਹਾ ਹੈ। ਇਸੇ ਦੇ ਚਲਦਿਆਂ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਅਤੇ ਉਨ੍ਹਾਂ ਦੀ ਟੀਮ ਨੇ ਲੰਗਰਾਂ ਦੀ ਸੇਵਾ 'ਚ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਗਿਆਨੀ ਰਣਜੀਤ ਸਿੰਘ ਨੇ ਕੈਬਨਿਟ ਮੰਤਰੀ ਰੰਧਾਵਾ ਅਤੇ ਐਡਵੋਕੇਟ ਗਿਲਜੀਆਂ ਨੇ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ।
ਇਹ ਵੀ ਪੜ੍ਹੋ​​​​​​​: ​​​​​​​ ਅੰਮ੍ਰਿਤਸਰ 'ਚ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਪਾਜ਼ੇਟਿਵ ਕੇਸ ਮਿਲਣ ਨਾਲ ਅੰਕੜਾ ਪੁੱਜਾ 1700 ਤੋਂ ਪਾਰ


shivani attri

Content Editor

Related News