ਹਿਮਾਚਲ ਦੀਆਂ ਵਾਦੀਆਂ 'ਚ ਬਰਫ਼ਬਾਰੀ ਦਾ ਨਜ਼ਾਰਾ ਲੈਣ ਲਈ ਵੱਡੀ ਗਿਣਤੀ ’ਚ ਸੈਲਾਨੀ ਰਵਾਨਾ

01/09/2021 12:25:28 PM

ਜਲੰਧਰ (ਪੁਨੀਤ)— ਬਰਫ਼ਬਾਰੀ ਕਾਰਨ ਹਿਮਾਚਲ ਦੇ ਉਪਰਲੇ ਪਹਾੜੀ ਇਲਾਕਿਆਂ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਪਿਛਲੇ ਦਿਨੀਂ ਕਈ ਮੁੱਖ ਸੜਕਾਂ ਬੰਦ ਵੀ ਰਹੀਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਵਾਹਨਾਂ ਨੂੰ ਰੈਸਕਿਊ ਕਰਨਾ ਪਿਆ ਸੀ ਪਰ ਇਸ ਦੇ ਬਾਵਜੂਦ ਬਰਫ਼ਬਾਰੀ ਦਾ ਨਜ਼ਾਰਾ ਲੈਣ ਲਈ ਸੈਲਾਨੀ ਹਿਮਾਚਲ ਦੀਆਂ ਵਾਦੀਆਂ ਨੂੰ ਰਵਾਨਾ ਹੋ ਰਹੇ ਹਨ। ਆਪਣੇ ਨਿੱਜੀ ਵਾਹਨਾਂ ਜਾਂ ਟੈਕਸੀਆਂ ਆਦਿ ਵਿਚ ਜਾਣ ਵਾਲਿਆਂ ਤੋਂ ਇਲਾਵਾ ਸੈਲਾਨੀ ਬੱਸਾਂ ਜ਼ਰੀਏ ਹਿਮਾਚਲ ਜਾਣ ਨੂੰ ਤਰਜੀਹ ਦੇ ਰਹੇ ਹਨ। ਬੱਸਾਂ ਵਿਚ ਜਾਣ ਵਾਲਿਆਂ ਦੀ ਕਈ ਤਰ੍ਹਾਂ ਮੁਸ਼ਕਿਲ ਘੱਟ ਜਾਂਦੀ ਹੈ ਅਤੇ ਰਿਸਕ ਵੀ ਘੱਟ ਰਹਿੰਦਾ ਹੈ। ਸੈਲਾਨੀਆਂ ਦਾ ਵਾਧਾ ਸਥਾਨਕ ਬੱਸ ਅੱਡੇ ਤੋਂ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਵਿਚ ਵੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

ਪਿਛਲੇ ਦਿਨੀਂ ਹੋਈ ਭਾਰੀ ਬਰਫ਼ਬਾਰੀ ਕਾਰਨ ਸੈਲਾਨੀ ਘਟਣ ਕਾਰਣ ਹਿਮਾਚਲ ਵੱਲੋਂ ਪੰਜਾਬ ਨੂੰ ਭੇਜੀਆਂ ਜਾਣ ਵਾਲੀਆਂ ਬੱਸਾਂ ਵਿਚ ਕਟੌਤੀ ਕੀਤੀ ਗਈ ਸੀ ਪਰ ਲਗਭਗ ਇਕ ਹਫਤੇ ਬਾਅਦ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਵਿਚ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਹੈ। ਉਥੇ ਹੀ ਪੰਜਾਬ ਰੋਡਵੇਜ਼ ਦੀਆਂ ਹਿਮਾਚਲ ਨੂੰ ਜਾਣ ਵਾਲੀਆਂ ਬੱਸਾਂ ਨੂੰ ਵੀ ਅੱਜ ਵਧੀਆ ਹੁੰਗਾਰਾ ਮਿਲਿਆ।

ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰੀ ਨੌਕਰੀ ਵਾਲਿਆਂ ਨੂੰ ਸ਼ਨੀਵਾਰ ਅਤੇ ਐਤਵਾਰ ਛੁੱਟੀ ਹੁੰਦੀ ਹੈ, ਜਿਸ ਕਾਰਨ ਉਹ ਹਿਮਾਚਲ ਜਾਣ ਨੂੰ ਤਰਜੀਹ ਦੇ ਰਹੇ ਹਨ। ਉਥੇ ਹੀ ਕਈ ਲੋਕ ਸ਼ੁੱਕਰਵਾਰ ਨੂੰ ਹਾਫ ਡੇਅ ਲੈ ਕੇ ਹਿਮਾਚਲ ਨੂੰ ਨਿਕਲ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਦੇ ਉਪਰਲੇ ਇਲਾਕਿਆਂ ਨੂੰ ਛੱਡ ਕੇ ਸ਼ਿਮਲਾ ਦੇ ਬੱਸ ਅੱਡੇ ਤੱਕ ਬੱਸਾਂ ਆਸਾਨੀ ਨਾਲ ਆ-ਜਾ ਰਹੀਆਂ ਹਨ।
ਬੱਸ ਜ਼ਰੀਏ ਸ਼ਿਮਲਾ ਪਹੁੰਚੇ ਯਾਤਰੀ ਵਿਵੇਕ ਕੁਮਾਰ ਨੇ ਦੱਸਿਆ ਕਿ ਬੱਸ ਅੱਡੇ ਤੱਕ ਉਹ ਬੱਸ ਜ਼ਰੀਏ ਪਹੁੰਚ ਗਏ ਹਨ ਅਤੇ ਇਥੋਂ ਕਿਤੇ ਵੀ ਜਾਣ ਲਈ ਸਥਾਨਕ ਵਾਹਨ ਵਾਜਿਬ ਕੀਮਤਾਂ ’ਤੇ ਉਪਲੱਬਧ ਹਨ। ਆਪਣਾ ਵਾਹਨ ਲੈ ਕੇ ਜਾਣ ਨਾਲ ਪਾਰਕਿੰਗ ਸਮੇਤ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਪਰ ਬੱਸ ਵਿਚ ਜਾਣਾ ਜ਼ਿਆਦਾ ਵਧੀਆ ਹੈ।

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਹਿਮਾਚਲ ਨੇ ਚੰਡੀਗੜ੍ਹ ਲਈ ਸ਼ੁਰੂ ਕੀਤੀਆਂ ਵੋਲਵੋ ਬੱਸਾਂ
ਹਿਮਾਚਲ ਤੋਂ ਚੰਡੀਗੜ੍ਹ ਲਈ ਵੋਲਵੋ ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। ਐੱਚ. ਆਰ. ਪੀ. ਸੀ. ਵੱਲੋਂ ਸ਼ੁਰੂ ਕੀਤੀ ਗਈ ਇਹ ਸਰਵਿਸ ਯਾਤਰੀਆਂ ਲਈ ਆਕਰਸ਼ਣ ਦਾ ਕੇਂਦਰ ਬਣ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਇਹ ਸਰਵਿਸ ਦਿੱਲੀ ਲਈ ਵੀ ਚਲਾਈ ਗਈ ਹੈ। ਇਹ ਸੇਵਾ ਕੋਰੋਨਾ ਕਾਲ ਦੌਰਾਨ ਬੰਦ ਕਰ ਦਿੱਤੀ ਗਈ ਸੀ। ਦੱਿਸਆ ਜਾ ਰਿਹਾ ਹੈ ਕਿ ਸ਼ਿਮਲਾ ਜਾਣ ਵਾਲੇ ਇਸ ਬੱਸ ਵਿਚ ਸਫਰ ਕਰਨ ਲਈ ਚੰਡੀਗੜ੍ਹ ਤੋਂ ਬੱਸਾਂ ਲੈ ਸਕਦੇ ਹਨ। ਉਥੇ ਹੀ ਸ਼ਿਮਲਾ ਤੋਂ ਰਾਤ ਸਮੇਂ ਦਿੱਲੀ ਲਈ ਵੀ ਬੱਸਾਂ ਰਵਾਨਾ ਹੋਣਗੀਆਂ।

ਇਹ ਵੀ ਪੜ੍ਹੋ :  ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ


shivani attri

Content Editor

Related News