STF ਦੀ ਵੱਡੀ ਕਾਰਵਾਈ, ਸਪਲਾਈ ਕਰਨ ਜਾ ਰਹੇ ਸਮੱਗਲਰ 1 ਕਿੱਲੋ ਤੋਂ ਵੱਧ ਹੈਰੋਇਨ ਸਣੇ ਰਸਤੇ ''ਚ ਹੀ ਕੀਤੇ ਕਾਬੂ

Sunday, Nov 17, 2024 - 02:14 AM (IST)

STF ਦੀ ਵੱਡੀ ਕਾਰਵਾਈ, ਸਪਲਾਈ ਕਰਨ ਜਾ ਰਹੇ ਸਮੱਗਲਰ 1 ਕਿੱਲੋ ਤੋਂ ਵੱਧ ਹੈਰੋਇਨ ਸਣੇ ਰਸਤੇ ''ਚ ਹੀ ਕੀਤੇ ਕਾਬੂ

ਜਲੰਧਰ (ਮਹੇਸ਼)- ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਜਲੰਧਰ ਰੇਂਜ ਦੇ ਡੀ.ਐੱਸ.ਪੀ. ਇੰਦਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਐੱਸ.ਆਈ. ਸੰਜੀਵ ਕੁਮਾਰ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ’ਚੋਂ 1 ਕਿਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਐੱਸ.ਟੀ.ਐੱਫ. ਦੇ ਸਹਾਇਕ ਇੰਸਪੈਕਟਰ ਜਨਰਲ ਪੁਲਸ (ਏ.ਆਈ.ਜੀ.) ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰਾਂ ਦੀ ਪਛਾਣ ਰਾਹੁਲ ਰਾਠੌਰ ਪੁੱਤਰ ਵਿਜੇ ਕੁਮਾਰ ਵਾਸੀ ਨੇੜੇ ਰਾਮਗੜ੍ਹੀਆ ਸਕੂਲ ਰਾਮ ਬਾਗ ਅੰਮ੍ਰਿਤਸਰ ਅਤੇ ਹਰਪ੍ਰੀਤ ਸਿੰਘ ਗੌਰੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਰਾਮ ਤਲਾਈ ਚੌਕ ਜੀ.ਟੀ. ਰੋਡ ਅੰਮ੍ਰਿਤਸਰ ਥਾਣਾ ਮੋਹਕਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਇਹ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ’ਤੇ ਸਵਾਰ ਹੋ ਕੇ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ ਪਰ ਡੀ.ਐੱਸ.ਪੀ. ਇੰਦਰਜੀਤ ਸਿੰਘ ਸੈਣੀ ਦੀ ਟੀਮ ਨੇ ਦੋਵੇਂ ਨਸ਼ਾ ਸਮੱਗਲਰਾਂ ਨੂੰ ਉਨ੍ਹਾਂ ਦੇ ਟਿਕਾਣੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ’ਚ ਫੜ ਲਿਆ।

ਇਹ ਵੀ ਪੜ੍ਹੋ- ਮਾਪੇ ਕਰਦੇ ਰਹੇ ਪੁੱਤ ਦੀ ਉਡੀਕ, ਕਈ ਘੰਟਿਆਂ ਬਾਅਦ ਵੀ ਨਾ ਪਹੁੰਚਿਆ ਘਰ ਤਾਂ...

ਦੋਵਾਂ ਖ਼ਿਲਾਫ਼ ਐੱਸ.ਟੀ.ਐੱਫ. ਥਾਣਾ ਮੋਹਾਲੀ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਐੱਫ.ਆਈ.ਆਰ. ਨੰਬਰ 177 ਦਰਜ ਕੀਤੀ ਗਈ ਹੈ। ਉਸ ਦਾ ਮੋਟਰਸਾਈਕਲ ਵੀ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਪੁੱਛਗਿੱਛ ਲਈ ਰਾਠੌਰ ਅਤੇ ਗੌਰੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਰਾਹੁਲ ਕੋਲੋਂ 300 ਗ੍ਰਾਮ ਹੈਰੋਇਨ ਅਤੇ ਗੌਰੀ ਕੋਲੋਂ 705 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਉਨ੍ਹਾਂ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨੰਟੂ ਕੋਲੋਂ ਨਸ਼ਾ ਲਿਆਉਂਦਾ ਸਨ ਤੇ ਅੱਗੇ ਹੈਰੋਇਨ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਨੰਟੂ ਅੰਮ੍ਰਿਤਸਰ ਦਾ ਵਸਨੀਕ ਹੈ ਪਰ ਉਸ ਦਾ ਪੂਰਾ ਪਤਾ ਨਹੀਂ ਪਤਾ। ਪੰਜ ਸਾਲ ਪਹਿਲਾਂ ਰਾਹੁਲ ਅਤੇ ਗੌਰੀ ਦੀ ਦੋਸਤੀ ਹੋਈ ਸੀ ਅਤੇ ਨਸ਼ੇ ਦੇ ਕਾਰੋਬਾਰ ’ਚ ਕਾਫੀ ਪੈਸਾ ਕਮਾਉਣ ਕਾਰਨ ਉਹ ਹੈਰੋਇਨ ਵੇਚਣ ਲੱਗ ਪਏ ਸਨ। ਰਾਹੁਲ 10ਵੀਂ ਪਾਸ ਤੇ ਗੌਰੀ 8ਵੀਂ ਪਾਸ ਹੈ।

ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News