40 ਗ੍ਰਾਮ ਹੈਰੋਇਨ ਸਮੇਤ ਸਮੱਗਲਰ ਕਾਬੂ

Tuesday, Aug 13, 2019 - 09:07 PM (IST)

40 ਗ੍ਰਾਮ ਹੈਰੋਇਨ ਸਮੇਤ ਸਮੱਗਲਰ ਕਾਬੂ

ਸ਼ਾਹਕੋਟ (ਕੁਲਜੀਤ, ਅਰੁਣ)— ਡੀ. ਐੱਸ. ਪੀ. ਸ਼ਾਹਕੋਟ ਪਿਆਰਾ ਸਿੰਘ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਟੀਮ ਤੇ ਐੱਸ. ਟੀ. ਐੱਫ. ਜਲੰਧਰ ਦੇ ਸਾਂਝੇ ਆਪ੍ਰੇਸ਼ਨ ਦੌਰਾਨ 40 ਗ੍ਰਾਮ ਹੈਰੋਇਨ, ਇਕ ਪਲਸਰ ਮੋਟਰਸਾਈਕਲ ਸਵਾਰ ਵਿਆਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਐੱਸ. ਆਈ. ਭੁਪਿੰਦਰ ਸਿੰਘ ਇੰਚਾਰਜ ਚੌਕੀ ਤਲਵੰਡੀ ਸੰਘੇੜਾ ਥਾਣਾ ਸ਼ਾਹਕੋਟ ਨੇ ਸਮੇਤ ਪੁਲਸ ਪਾਰਟੀ ਤੇ ਐੱਸ. ਟੀ. ਐੱਫ. ਜਲੰਧਰ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਨਜ਼ਦੀਕ ਟੀ-ਪੁਆਇੰਟ ਨਰੰਗਪੁਰ ਹੰਸੀ ਤੋਂ ਰਛਪਾਲ ਸਿੰਘ ਉਰਫ ਭਾਲਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਦੌਲੇਵਾਲ ਥਾਣਾ ਕੋਟ ਈਸੇ ਖਾਂ (ਮੋਗਾ) ਨੂੰ ਸਮੇਤ ਮੋਟਰਸਾਈਕਲ ਕਾਬੂ ਕਰ ਕੇ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । ਪੁੱਛਗਿੱਛ ਦੌਰਾਨ ਰਛਪਾਲ ਸਿੰਘ ਉਰਫ ਭਾਲਾ ਨੇ ਦੱਸਿਆ ਕਿ ਇਹ ਧੰਦਾ ਪਿਛਲੇ ਇਕ ਸਾਲ ਤੋਂ ਕਰਦਾ ਹੈ ਤੇ ਹੁਣ ਵੀ ਉਹ ਇਹ ਹੈਰੋਇਨ ਪਿੰਡ ਦੌਲੇਵਾਲ ਤੋਂ ਰਮਨ ਕੁਮਾਰ ਨਾਂ ਦੇ ਵਿਆਕਤੀ ਪਾਸੋਂ ਲੈ ਕੇ ਆਇਆ ਸੀ ਤੇ ਸ਼ਾਹਕੋਟ ਦੇ ਆਸ-ਪਾਸ ਦੇ ਪਿੰਡਾਂ 'ਚ ਸਪਲਾਈ ਕਰਨ ਆਇਆ ਸੀ ।


author

KamalJeet Singh

Content Editor

Related News