ਪਰਮਜੀਤ ਫੌਜੀ ਬਣੇ ਸ਼ਿਵ ਸੈਨਾ ਹਿੰਦ ਸਿੱਖ ਸੰਗਤ ਵਿੰਗ ਦੇ ਪੰਜਾਬ ਪ੍ਰਧਾਨ

Wednesday, Sep 11, 2019 - 05:55 PM (IST)

ਪਰਮਜੀਤ ਫੌਜੀ ਬਣੇ ਸ਼ਿਵ ਸੈਨਾ ਹਿੰਦ ਸਿੱਖ ਸੰਗਤ ਵਿੰਗ ਦੇ ਪੰਜਾਬ ਪ੍ਰਧਾਨ

ਹੁਸ਼ਿਆਰਪੁਰ/ਚੱਬੇਵਾਲ (ਗੁਰਮੀਤ, ਅਮਰੀਕ)— ਅੱਡਾ ਚੱਬੇਵਾਲ ਨੇੜੇ ਸਥਿਤ ਇਕ ਢਾਬੇ 'ਤੇ ਸ਼ਿਵ ਸੈਨਾ ਹਿੰਦ ਦੀ ਪਰਮਜੀਤ ਸਿੰਘ ਫੌਜੀ ਬੂਥਗੜ੍ਹ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਇਸ਼ਾਂਤ ਸ਼ਰਮਾ ਉੱਪ ਪ੍ਰਧਾਨ ਆਰਵਿੰਦ ਗੌਤਮ ਅਤੇ ਸਚਿਵ ਸੋਨੂੰ ਰਾਣਾ ਨੇ ਸਾਂਝੇ ਤੌਰ 'ਤੇ ਕੀਤੀ। ਮੀਟਿੰਗ ਦੌਰਾਨ ਵੱਡੀ ਗਿਣਤੀ 'ਚ ਸ਼ਿਵ ਸੈਨਿਕਾ ਨੇ ਵੱਧ ਚੱੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸੈਕੜੇ ਸਨਾਤਨ ਪ੍ਰੇਮੀਆਂ ਨੇ ਸ਼ਿਵ ਸੈਨਾ ਹਿੰਦ ਦਾ ਪੱਲਾ ਫੜਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਪਰਮਜੀਤ ਫੌਜੀ ਬੂਥਗੜ੍ਹ ਨੂੰ ਸ਼ਿਵ ਸੈਨਾ ਹਿੰਦ ਦਾ ਸਿੱਖ ਸੰਗਤ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਸੰਬੋਧਨ ਕਰਦਿਆ ਕਿਹਾ ਕਿ ਸ਼ਿਵ ਸੈਨਾ ਹਿੰਦ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਹਰ ਇਕ ਨੂੰ ਆਪਣੇ ਧਰਮ ਵਿੱਚ ਰਹਿਣ ਲਈ ਪ੍ਰੇਰਿਤ ਕਰਦੀ ਹੈ।

ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਦਾ ਮੁੱਖ ਉਦੇਸ਼ ਵੀ ਦੇਸ਼ ਦੇ ਸਭ ਧਰਮਾਂ ਵਿੱਖ ਆਪਸੀ ਪ੍ਰੇਮ ਸਤਿਕਾਰ ਪੈਦਾ ਕਰਨਾ, ਹਰ ਗਰੀਬ ਦੀ ਰੱਖਿਆ ਕਰਨਾ, ਸੈਨਿਕਾ ਦਾ ਸਨਮਾਨ ਕਰਨਾ ਅਤੇ ਸਮਾਜ ਸੇਵਾ ਕਰਨਾ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਅੱਜ ਪਰਮਜੀਤ ਫੌਜੀ ਬੂਥਗੜ੍ਹ ਨੇ ਸ਼ਿਵ ਸੈਨਾ ਹਿੰਦ ਦਾ ਪੱਲਾ ਫੜਿਆ ਹੈ। ਇਸ ਮੌਕੇ ਨਵ-ਨਿਯੁਕਤ ਪਰਮਜੀਤ ਫੌਜੀ ਨੇ ਰਾਸ਼ਟਰੀ ਪ੍ਰਧਾਨ ਨਿਸ਼ਾਤ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੰਵ ਸੈਨਾ ਹਿੰਦ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸ਼ਿਵ ਸੈਨਾ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤ ਸਨਮਾਨਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਮਾਜ ਸੇਵਾ ਦੇ ਕੰਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਸੂਬੇਦਾਰ, ਜਗਦੀਸ਼ ਸਿੰਘ, ਸੁਖਦੇਵ ਸਿੰਘ, ਮਨਕਰਨ ਸਿੰਘ, ਵਿਵੇਕ, ਜਤਿੰਦਰ ਕੁਮਾਰ, ਭਜਨ ਸਿੰਘ, ਗੁਰਮੇਜ ਸਿੰਘ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸ਼ਿਵ ਸੈਨਾ ਹਿੰਦ ਦੇ ਵਰਕਰ ਅਤੇ ਹੋਰ ਹਾਜ਼ਰ ਸਨ।


author

shivani attri

Content Editor

Related News