ਜਲੰਧਰ ਉਪ ਚੋਣ ਨਾਲ ਤੈਅ ਹੋਵੇਗੀ ਪੰਜਾਬ ਦੀ ਕਿਸਮਤ, ਤਸਵੀਰ ਤੇ ਦਿਸ਼ਾ: ਅਨਿਲ ਜੈਨ

Tuesday, May 02, 2023 - 02:04 PM (IST)

ਜਲੰਧਰ ਉਪ ਚੋਣ ਨਾਲ ਤੈਅ ਹੋਵੇਗੀ ਪੰਜਾਬ ਦੀ ਕਿਸਮਤ, ਤਸਵੀਰ ਤੇ ਦਿਸ਼ਾ: ਅਨਿਲ ਜੈਨ

ਜਲੰਧਰ (ਵਿਸ਼ੇਸ਼)- ਜਲੰਧਰ ਲੋਕ ਸਭਾ ਸੀਟ ’ਤੇ ਉਪ ਚੋਣ ਸਮੇਤ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣ ਜਾ ਰਹੀਆਂ ਹਨ। ਚੋਣ ਪ੍ਰਚਾਰ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ। ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਚੋਣਾਂ ਹੋਰ ਵੀ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ। ਜਲੰਧਰ ਲੋਕ ਸਭਾ ਉਪ ਚੋਣ ਕਾਰਨ ਭਾਜਪਾ ਦੇ ਕੌਮੀ ਆਗੂਆਂ ਦਾ ਜਲੰਧਰ ਆਉਣਾ-ਜਾਣਾ ਲੱਗਾ ਹੋਇਆ ਹੈ। ਸੋਮਵਾਰ ਨੂੰ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਅਨਿਲ ਜੈਨ ਨੇ ਕਿਹਾ ਕਿ ਸਿਰਫ਼ ਜਲੰਧਰ ਹੀ ਨਹੀਂ ਦੇਸ਼ ਦੇ ਹਰ ਹਿੱਸੇ ’ਚ ਚੋਣਾਂ ਹੁੰਦੀਆਂ ਹਨ। ਭਾਜਪਾ ਇਨ੍ਹਾਂ ਚੋਣਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਹੋ ਰਹੇ ਉਪ ਚੋਣ ਪੰਜਾਬ ਦੀ ਕਿਸਮਤ, ਤਸਵੀਰ ਅਤੇ ਦਿਸ਼ਾ ਤੈਅ ਕਰ ਸਕਦੇ ਹਨ। ਪੇਸ਼ ਹਨ ਭਾਜਪਾ ਆਗੂ ਨਾਲ ਵਿਸ਼ੇਸ਼ ਗੱਲਬਾਤ ਦੇ ਅੰਸ਼ :

ਇਹ ਵੀ ਪੜ੍ਹੋ- ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ 'ਤੇ ਵਰ੍ਹੇ CM ਮਾਨ, ਕਹੀ ਇਹ ਗੱਲ

ਪੰਜਾਬ ਦੇ ਲੋਕ ‘ਆਪ’ ਦੇ ਝੂਠ ਅਤੇ ਧੋਖੇ ਨੂੰ ਜਲਦੀ ਸਮਝ ਗਏ ਹਨ

ਜੇਕਰ ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰੀਏ ਤਾਂ ਲੱਗਦਾ ਹੈ ਕਿ ਭਾਜਪਾ ਜਿਸ ਤਰ੍ਹਾਂ ਇਸ ਚੋਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਉਸ ਦੇ ਕਈ ਅਰਥ ਹਨ ਅਤੇ ਭਾਜਪਾ ਇਸ ਚੋਣ ਨੂੰ ਹਲਕੇ ’ਚ ਨਹੀਂ ਲੈ ਰਹੀ ਹੈ। ਇਸ ’ਤੇ ਅਨਿਲ ਜੈਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਚੋਣ ਨੂੰ ਹਲਕੇ ਨਾਲ ਨਹੀਂ ਲੈਂਦੀ। ਭਾਵੇਂ ਉਹ ਲੋਕਲ ਬਾਡੀ ਦੀਆਂ ਚੋਣਾਂ ਹੋਣ ਜਾਂ ਦੇਸ਼ ਦੀਆਂ ਆਮ ਚੋਣਾਂ ਪਰ ਜਲੰਧਰ ਦੀ ਚੋਣ ਬੇਸ਼ੱਕ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਨਾਲ ਮੋਦੀ ਜੀ ਦੀ ਸਰਕਾਰ ਜਾਂ ਕੇਂਦਰ ਸਰਕਾਰ ’ਚ ਕੋਈ ਫਰਕ ਪੈਣ ਵਾਲਾ ਨਹੀਂ ਹੈ। ਇਸ ਚੋਣ ਨਾਲ ਪੰਜਾਬ ਦੀ ਸਰਕਾਰ ’ਚ ਕੋਈ ਫਰਕ ਨਹੀਂ ਪੈਣ ਵਾਲਾ ਹੈ ਪਰ ਇਹ ਚੋਣ ਪੰਜਾਬ ਦੀ ਕਿਸਮਤ ਅਤੇ ਤਸਵੀਰ ਕਿਵੇਂ ਦੀ ਹੋਵੇਗੀ, ਇਸ ਦੀ ਦਿਸ਼ਾ ਜ਼ਰੂਰ ਤੈਅ ਕਰ ਜਾਵੇਗਾ। ਇਸੇ ਲਈ ਭਾਰਤੀ ਜਨਤਾ ਪਾਰਟੀ ਇਸ ਚੋਣ ਨੂੰ ਇੰਨੀ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਲੰਮੇ ਸਮੇਂ ਤੋਂ ਕਾਂਗਰਸ ਸਰਕਾਰਾਂ, ਅਕਾਲੀ ਦਲ ਦੀਆਂ ਸਰਕਾਰਾਂ ਦੇਖੀਆਂ ਹਨ ਅਤੇ ਹੁਣ ਉਨ੍ਹਾਂ ਨੂੰ ਝੂਠ, ਫਰੇਬ ਅਤੇ ਆਪਣੇ ਵਾਅਦਿਆਂ ਤੋਂ ਉਲਟ ਭ੍ਰਿਸ਼ਟ ਸਰਕਾਰ ਵੀ ਦੇਖ ਰਹੇ ਹਨ। ਲੋਕਾਂ ਨੇ ਬਹੁਤ ਉਮੀਦ ਨਾਲ ਇਨ੍ਹਾਂ ਨੂੰ ਵੋਟ ਦਿੱਤਾ ਸੀ। ਇਕ ਬਦਲਾਅ ਲਈ ਵੋਟ ਦਿੱਤਾ ਸੀ। ਕਾਂਗਰਸ ਨੇ ਆਪਣੇ ਪੈਰਾਂ ’ਤੇ ਖੁਦ ਕੁਹਾੜੀ ਮਾਰੀ ਸੀ।

ਇਹ ਵੀ ਪੜ੍ਹੋ-  ਨਹਿਰ ’ਚ ਕਾਰ ਡਿੱਗਣ ਕਾਰਨ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਬਰਾਮ

ਸਿੱਧੂ ਅਤੇ ਚੰਨੀ ਵਿਚਾਲੇ ਸੱਤਾ ਦੀ ਜੰਗ ਕਾਰਨ ਕਾਂਗਰਸ ਅਪ੍ਰਸੰਗਿਕ ਹੋ ਗਈ?

ਅਕਾਲੀ ਦਲ ਦਾ ਟ੍ਰੈਕ ਰਿਕਾਰਡ ਚੰਗਾ ਨਹੀਂ ਸੀ ਤਾਂ ਜਨਤਾ ਨੂੰ ਲੱਗਾ ਕਿ ਬਦਲਾਅ ਵਜੋਂ ਕਿਸ ਨੂੰ ਲਿਆਂਦਾ ਜਾਵੇ? ਤਾਂ ਜਨਤਾ ਨੇ ਇਨ੍ਹਾਂ ਨੂੰ ਚੁਣਿਆ। ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਕਿ ਉਹ ਬਹੁਤ ਜਲਦੀ ਸਮਝ ਗਏ, ਕਿਉਂਕਿ ਬਹੁਤ ਥੋੜ੍ਹੇ ਸਮੇਂ ਬਾਅਦ ਸੰਗਰੂਰ ਦੀਆਂ ਚੋਣਾਂ ਹੋਈਆਂ, ਜਿੱਥੇ ਉਨ੍ਹਾਂ ਸਾਰੇ ਵਿਧਾਇਕ ਅਤੇ ਮੁੱਖ ਮੰਤਰੀ ਖੁਦ ਆਪਣੀਆਂ ਲੋਕ ਸਭਾ ਸੀਟਾਂ ਬਰਕਰਾਰ ਨਹੀਂ ਰੱਖ ਸਕੇ। ਇਸ ਦਾ ਅਰਥ ਹੈ ਕਿ ਪੰਜਾਬ ਦੀ ਜਨਤਾ ਨੇ ਸਮਝ ਲਿਆ ਕਿ ਇਹ ਵਾਅਦਿਆਂ ਖਿਲਾਫੀ, ਝੂਠ, ਫਰੇਬ ਅਤੇ ਭ੍ਰਿਸ਼ਟਾਚਾਰ ਵਾਲੀ ਸਰਕਾਰ ਹੈ ਜੋ ਕਹਿੰਦ ਕੁਝ ਹੈ ਅਤੇ ਕਰਦੇ ਕੁਝ ਹੈ। ਦਿੱਲੀ ’ਚ ਤਾਂ ਅਸੀਂ ਬਹੁਤ ਦਿਨ ਤੋਂ ਦੇਖ ਰਹੇ ਹਾਂ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਸਮਝ ’ਚ ਆ ਗਿਆ। ਪੰਜਾਬ ’ਚ ਭਾਜਪਾ ਦੀ ਸਰਕਾਰ ਬਣ ਸਕਦੀ ਹੈ, ਅਜਿਹਾ ਲੋਕਾਂ ਨੂੰ ਲੱਗਦਾ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਇਹ ਚੋਣ ਜਿੱਤੇਗੀ ਪਰ ਕੀ ਇਸ ਦੇ ਨਤੀਜੇ ਭਾਜਪਾ ਨੂੰ ਇੱਥੇ ਉਸ ਰੂਪ ’ਚ ਸਥਾਪਿਤ ਹੋ ਜਾਣਗੇ, ਜਿਸ ਰੂਪ ’ਚ ਉਹ ਅਕਾਲੀਆਂ ਤੋਂ ਵੱਖ ਹੋ ਕੇ ਸਥਾਪਿਤ ਹੋਣਾ ਚਾਹੁੰਦੀ ਸੀ? ਇਸ ’ਤੇ ਭਾਜਪਾ ਆਗੂ ਜੈਨ ਨੇ ਕਿਹਾ ਕਿ ਭਾਜਪਾ ਨੇ ਕਦੇ ਵੀ ਜਲੰਧਰ ’ਚ ਕਮਲ ਦੇ ਚੋਣ ਨਿਸ਼ਾਨ ’ਤੇ ਲੋਕ ਸਭਾ ਚੋਣ ਨਹੀਂ ਲੜੀ। ਪਹਿਲੀ ਵਾਰ ਜਲੰਧਰ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਸਰਕਾਰ ਵੇਖੀ ਹੈ, ਅਕਾਲੀ ਦਲ ਨੂੰ ਵੇਖਿਆ ਹੈ ਅਤੇ ਉਨ੍ਹਾਂ ਨੂੰ ਵੇਖ ਕੇ ਹੁਣ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ’ਚ ਭਾਜਪਾ ਦੀ ਸਰਕਾਰ ਬਣ ਸਕਦੀ ਹੈ। ਅਜਿਹੀ ਸੰਭਾਵਨਾ ਹੈ। ਤੁਸੀਂ ਚਾਹੇ ਜਨਸੰਖਿਆ ਦੇ ਹਿਸਾਬ ਨਾਲ ਕਹੋ, ਚਾਹੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਹਿਸਾਬ ਨਾਲ ਜਾਂ ਰਾਜ ਦੇ ਦ੍ਰਿਸ਼ ਦੇ ਅਨੁਸਾਰ, ਕਿਉਂਕਿ ਹੁਣ ਤੱਕ ਅਸੀਂ ਅਕਾਲੀਆਂ ਦੇ ਨਾਲ ਸੀ, ਤਾਂ ਅਸੀਂ ਨਾ ਸੰਗਠਨ ਨੂੰ ਚਲਾ ਸਕੇ ਅਤੇ ਨਾ ਹੀ ਅਸੀਂ 23 ਸੀਟਾਂ ਤੋਂ ਅੱਗੇ ਜਾ ਸਕੇ, ਜਦੋਂ ਕਿ 70 ਫੀਸਦੀ ਸਾਡੀ ਹਿੱਸੇਦਾਰੀ ਸੀ ਤਾਂ ਅਸੀਂ ਕਿੱਥੋਂ ਸਰਕਾਰ ਬਣਾਉਣ ਦੀ ਸੋਚਦੇ? ਪਰ ਹੁਣ ਅਸੀਂ ਆਪਣਾ ਸੰਗਠਨ ਬਣਾ ਸਕਦੇ ਹਾਂ। ਹੁਣ ਤੱਕ ਭਾਜਪਾ ਦਾ ਕੁਝ ਨਾ ਕੁਝ ਗ੍ਰਾਫ਼ ਰਿਹਾ ਹੈ। ਕਿੰਨੇ ਰਾਜ ਅਜਿਹੇ ਹਨ ਜਿੱਥੇ ਅਸੀਂ ਕਿਤੇ ਨਹੀਂ ਸੀ? ਪਰ ਹੁਣ ਉਨ੍ਹਾਂ ’ਚ ਭਾਜਪਾ ਦੀਆਂ ਸਰਕਾਰਾਂ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ- 15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News