ਵਿਗਿਆਨੀਆਂ ਦਾ ਦਾਅਵਾ : ਹਾਰਟ ਅਟੈਕ ਦੇ ਖਤਰੇ ਨੂੰ ਘਟਾਉਂਦੀ ਹੈ ਇਨਫਲੂਐਂਜ਼ਾ ਵੈਕਸੀਨ
Monday, Dec 09, 2024 - 07:12 PM (IST)
ਜਲੰਧਰ (ਇੰਟ.)- ਇਕ ਨਵੇਂ ਅਧਿਐਨ ’ਚ ਪਤਾ ਲੱਗਾ ਹੈ ਕਿ ਫਲੂ ਦੀ ਵੈਕਸੀਨ ਨਾਲ ਦਿਲ ਦੀਆਂ ਬੀਮਾਰੀਆਂ ਵਾਲੇ ਲੋਕਾਂ ’ਚ ਮੌਤ ਦਾ ਖਤਰਾ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਹਾਰਟ ਅਟੈਕ ਅਤੇ ਕੋਰੋਨਰੀ ਆਰਟਰੀ ਡਿਜ਼ੀਜ਼ ਨਾਲ ਮੌਤ ਦੇ ਖਤਰੇ ਨੂੰ ਘੱਟ ਕਰਦੀ ਹੈ। ਨਾਲ ਹੀ ਇਸ ਨਾਲ ਜੁੜੇ ਮੌਤ ਦੇ ਮਾਮਲਿਆਂ ਦੀ ਦਰ ’ਚ 42 ਫੀਸਦੀ ਦੀ ਕਮੀ ਵੇਖੀ ਗਈ ਹੈ।
ਇਹ ਵੀ ਪੜ੍ਹੋ: ਬਿਸਤਰੇ 'ਤੇ ਲੰਮੇ ਪੈਣ ਦੇ ਹੀ ਔਰਤ ਨੂੰ ਮਿਲੇ 1,16,000 ਰੁਪਏ
ਮੌਤ ਦਰ ’ਚ ਪਾਈ ਗਈ 24 ਫੀਸਦੀ ਦੀ ਗਿਰਾਵਟ
ਅਧਿਐਨ ’ਚ ਪਾਇਆ ਗਿਆ ਕਿ ਨਾਕਾਫ਼ੀ ਵਿਗਿਆਨਕ ਸਬੂਤਾਂ ਦੇ ਬਾਵਜੂਦ ਇਨਫਲੂਐਂਜ਼ਾ ਵੈਕਸੀਨ ਦਿਲ ਦੇ ਦੌਰੇ ਵਾਲੇ ਮਰੀਜ਼ਾਂ ਲਈ ਸਲਾਹ ਦਿੱਤੀ ਜਾਣ ਵਾਲੀ ਮੁੱਖ ਰੋਕਥਾਮ ਰਣਨੀਤੀ ਬਣੀ ਹੋਈ ਹੈ। ਖੋਜਕਾਰਾਂ ਨੇ ਅਧਿਐਨ ਦੌਰਾਨ ਇਨਫਲੂਐਂਜ਼ਾ ਵੈਕਸੀਨ ’ਚ ਹੈਰਾਨ ਕਰਨ ਵਾਲੇ ਲਾਭ ਪਾਏ ਹਨ। ਇਨ੍ਹਾਂ ’ਚ ਇਕ ਸਾਲ ਤੋਂ ਬਾਅਦ ਕੁੱਲ ਮੌਤ ਦਰ ’ਚ 24 ਫੀਸਦੀ ਦੀ ਕਮੀ ਅਤੇ ਸਮੁੱਚੇ ਤੌਰ ’ਤੇ ਲੰਬੇ ਸਮੇਂ ਦੀ ਮੌਤ ਦਰ ’ਚ 20 ਫੀਸਦੀ ਦੀ ਗਿਰਾਵਟ ਵਿਖਾਈ ਗਈ ਹੈ। ਵਿਸ਼ਲੇਸ਼ਣ ਤੋਂ ਇਨਫਲੂਐਂਜ਼ਾ ਕਹਿਰ ਦੌਰਾਨ ਰਿਕਾਰਡ ਰੂਪ ’ਚ ਵਧੀ ਹੋਈ ਬਚਾਅ ਦਰ ਦਾ ਪਤਾ ਲੱਗਾ, ਜਿਸ ’ਚ ਗੈਰ-ਇਨਫਲੂਐਂਜ਼ਾ ਮਿਆਦ ਦੌਰਾਨ 21 ਫੀਸਦੀ ਦੀ ਕਮੀ ਦੇ ਮੁਕਾਬਲੇ ਮੌਤ ਦਰ ’ਚ 48 ਫੀਸਦੀ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਅੰਕੜਿਆਂ ਨੇ ਇਨਫਲੂਐਂਜ਼ਾ ਦੇ ਮੌਸਮ ’ਚ ਦਿਲ ਦੀਆਂ ਬੀਮਾਰੀਆਂ ਨਾਲ ਸਬੰਧਤ ਹਸਪਤਾਲ ’ਚ ਦਾਖਲ ਹੋਣ ਵਾਲਿਆਂ ’ਚ 16 ਫੀਸਦੀ ਦੀ ਕਮੀ ਦਾ ਸੰਕੇਤ ਦਿੱਤਾ ਹੈ।
ਹਸਪਤਾਲ ’ਚ ਦਾਖਲ ਹੋਣ ਦੀ ਸੰਭਾਵਨਾ ਵੀ ਘੱਟ
ਅਧਿਐਨ ਦੇ ਲੇਖਕ ਅਤੇ ਏਮਜ਼ ਦੇ ਕਾਰਡੀਓਲੋਜੀ ਵਿਭਾਗ ਦੇ ਡਾ. ਅੰਬੁਜ ਰਾਏ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨਫਲੂਐਂਜ਼ਾ ਵੈਕਸੀਨ ਫਲੂ ਦੀ ਰੋਕਥਾਮ ਨਾਲੋਂ ਕਿਤੇ ਜ਼ਿਆਦਾ ਕਾਰਗਰ ਹੈ। ਇਹ ਦਿਲ ਦੇ ਮਰੀਜ਼ਾਂ ਨੂੰ ਬਾਅਦ ’ਚ ਹੋਣ ਵਾਲੇ ਦਿਲ ਦੇ ਦੌਰੇ ਅਤੇ ਹਸਪਤਾਲ ’ਚ ਭਰਤੀ ਹੋਣ ਦੀ ਸੰਭਾਵਨਾ ਨੂੰ ਘੱਟ ਕਰ ਕੇ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਿਵੇਂ ਕਿ ਪ੍ਰੀਖਣ ’ਚ ਸਾਬਤ ਹੋਇਆ ਹੈ। ਦੱਸਣਯੋਗ ਹੈ ਕਿ ਹਰ ਸਾਲ ਇਨਫਲੂਐਂਜ਼ਾ ਕਾਰਨ ਪੂਰੀ ਦੁਨੀਆ ’ਚ 2,90,000 ਤੋਂ 6,50,000 ਲੋਕਾਂ ਦੀ ਮੌਤ ਹੁੰਦੀ ਹੈ, ਜਿਸ ’ਚ ਸਭ ਤੋਂ ਵੱਧ ਮੌਤਾਂ ਉਪ-ਸਹਾਰਾ ਅਫਰੀਕਾ ਅਤੇ ਦੱਖਣ-ਪੂਰਬ ਏਸ਼ੀਆ ’ਚ ਦਰਜ ਕੀਤੀਆਂ ਜਾਂਦੀਆਂ ਹਨ। ਭਾਰਤ ’ਚ ਹਰ ਸਾਲ ਲੱਗਭਗ 1,30,000 ਮੌਤਾਂ ਇਨਫਲੂਐਂਜ਼ਾ ਕਾਰਨ ਹੋਣ ਵਾਲੀਆਂ ਸਾਹ ਅਤੇ ਸੰਚਾਰ ਸਬੰਧੀ ਸਮੱਸਿਆਵਾਂ ਕਾਰਨ ਹੁੰਦੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8