ਜਲੰਧਰ ਵਿਖੇ ਸਾਂਝਾ ਚੁੱਲ੍ਹਾ ਰੈਸਟੋਰੈਂਟ ਦੀ ਚਿਮਨੀ ’ਚ ਲੱਗੀ ਅੱਗ
Wednesday, May 26, 2021 - 11:36 AM (IST)

ਜਲੰਧਰ (ਜ. ਬ.)–ਛੋਟੀ ਬਾਰਾਦਰੀ ਵਿਚ ਸਥਿਤ ਸਾਂਝਾ ਚੁੱਲ੍ਹਾ ਰੈਸਟੋਰੈਂਟ ਦੀ ਚਿਮਨੀ ਵਿਚ ਅੱਗ ਲੱਗ ਗਈ। ਅੱਗ ਦੀ ਲਪੇਟ ਵਿਚ ਆਉਣ ਨਾਲ ਰਸੋਈ ਦਾ ਸਾਮਾਨ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਇਕ ਕਰਮਚਾਰੀ ਵੀ ਝੁਲਸ ਗਿਆ ਸੀ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਦੀ ਜ਼ੁਬਾਨ ’ਚੋਂ ਨਿਕਲਣ ਲੱਗੇ ਕਈ ‘ਸ਼ਰੀਫਜ਼ਾਦਿਆਂ’ ਦੇ ਨਾਂ
ਰੈਸਟੋਰੈਂਟ ਦੇ ਮਾਲਕ ਭੁਪਿੰਦਰ ਮਲਹੋਤਰਾ ਨੇ ਦੱਸਿਆ ਕਿ ਉਹ ਬਾਹਰ ਸਨ ਜਦੋਂ ਕਿਸੇ ਨੇ ਇਸ ਘਟਨਾ ਸਬੰਧੀ ਫ਼ੋਨ ਕਰਕੇ ਸੂਚਨਾ ਦਿੱਤੀ। ਐਗਜ਼ਾਸਟਰ ਪੱਖੇ ਵਿਚ ਸਪਾਰਕਿੰਗ ਹੋਣ ਕਰਕੇ ਅੱਗ ਲੱਗੀ ਸੀ। ਮੈਨੇਜਰ ਦਾ ਹੱਥ ਵੀ ਹਲਕਾ ਜਿਹਾ ਸੜ ਗਿਆ। ਮੌਕੇ ਉਤੇ ਪਹੁੰਚੇ ਫਾਇਰ ਅਫ਼ਸਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸੂਚਨਾ ਮਿਲਣ ਦੇ ਤੁਰੰਤ ਬਾਅਦ ਹੀ ਪਹੁੰਚ ਗਏ। ਅੱਗ ਬਹੁਤ ਤੇਜ਼ ਸੀ ਪਰ ਜਲਦੀ ਹੀ ਕਾਬੂਬ ਪਾ ਲਿਆ ਗਿਆ।
ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ