ਆਗਰਾ-ਮਥੁਰਾ ਲਈ ਜਲਦੀ ਸ਼ੁਰੂ ਹੋਵੇਗੀ ਰੋਡਵੇਜ਼ ਦੀ ਵਾਲਵੋ
Wednesday, Sep 18, 2019 - 05:41 PM (IST)

ਜਲੰਧਰ— ਜਲੰਧਰ ਦੇ ਸ਼ਹੀਦ-ਏ-ਆਜ਼ਮ ਇੰਟਰ ਸਟੇਟ ਬਸ ਟਰਮੀਨਲ ਤੋਂ ਜਲਦੀ ਹੀ ਆਗਰਾ ਅਤੇ ਮਥੁਰਾ ਲਈ ਰੋਡਵੇਜ਼ ਦੀਆਂ ਦੋ ਬੱਸਾਂ ਚੱਲਣਗੀਆਂ। ਆਗਰਾ ਦੇ ਲਈ ਵਾਲਵੋ ਅਤੇ ਮਥੁਰਾ ਲਈ ਆਰਡੀਨਰੀ ਬੱਸ ਸਰਵਿਸ ਲਈ ਪੰਜਾਬ ਰੋਡਵੇਜ਼ ਦੇ ਇਕ ਨੰਬਰ ਡਿਪੋ ਨੇ ਸਟੇਜ਼ ਕੈਰੇਜ ਪਰਮਿਟ ਹਾਸਲ ਕਰ ਲਏ ਹਨ। ਹੁਣ ਹਰਿਆਣਾ, ਦਿੱਲੀ ਤੋਂ ਕਾਊਂਟਰ ਸਾਈਨ ਹੋਣੇ ਬਾਕੀ ਹਨ। ਕਾਊਂਟਰ ਸਾਈਨ ਤੋਂ ਬਾਅਦ ਦੋਵੇਂ ਜਗ੍ਹਾਂ 'ਤੇ ਬੱਸਾਂ ਚੱਲਣਗੀਆਂ। ਰੋਡਵੇਜ਼ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਇਸੇ ਮਹੀਨੇ ਦੇ ਅੰਤ ਤੱਕ ਜਾਂ ਅਗਲੇ ਮਹੀਨੇ ਦੇ ਪਹਿਲੇ ਹਫਤੇ ਤੱਕ ਨਵੀਂ ਸਰਵਿਸ ਸ਼ੁਰੂ ਹੋ ਜਾਵੇਗੀ। ਬੱਸ ਸਟੈਂਡ ਤੋਂ ਆਗਰਾ ਲਈ ਸਿੱਧੀ ਏ. ਸੀ. ਬੱਸ ਸਰਵਿਸ ਸ਼ੁਰੂ ਕਰਨ ਵਾਲਾ ਜਲੰਧਰ ਸੂਬਾ ਪਹਿਲਾ ਬੱਸ ਸਟੈਂਡ ਹੋਵੇਗਾ।
ਟਰੇਨ ਤੋਂ ਜਾਣ ਵਾਲੇ ਯਾਤਰੀਆਂ ਲਈ ਵਾਲਵੋ ਬਦਲ
ਜਲੰਧਰ ਤੋਂ ਘੁੰਮਣ ਵਾਲੇ ਜਾਣ ਵਾਲੇ ਯਾਤਰੀਆਂ ਨੂੰ ਟਰੇਨ ਤੋਂ ਇਲਾਵਾ ਵਾਲਵੋ ਦਾ ਬਦਲ ਮਿਲ ਗਿਆ ਹੈ। ਜਲੰਧਰ ਅਤੇ ਕੈਂਟ ਸਟੇਸ਼ਨ ਤੋਂ ਆਗਰਾ ਲਈ ਰੋਜ਼ਾਨਾ 19 ਟਰੇਨਾਂ ਚਲਦੀਆਂ ਹਨ। ਟਰੇਨ 'ਚ 10 ਤੋਂ 13 ਘੰਟੇ ਦਾ ਸਮਾਂ ਲੱਗਦਾ ਹੈ। ਸੁਪਰ ਫਾਸਟ ਟਰੇਨ 'ਚ ਸਲੀਪਰ ਦੇ 350 ਰੁਪਏ, ਥਰਡ ਏ. ਸੀ. 920 ਰੁਪਏ, ਸੈਕਿੰਡ ਏ. ਸੀ. ਦੇ 1300 ਰੁਪਏ ਲੱਗਦੇ ਹਨ। ਮੇਲ ਐਕਸਪ੍ਰੈੱਸ ਟਰੇਨ 'ਚ ਸਲੀਪਰ ਦੇ 340 ਰੁਪਏ, ਥਰਡ ਏ. ਸੀ. ਦੇ 835 ਰੁਪਏ ਅਤੇ ਸੈਕਿੰਡ ਏ. ਸੀ. ਦੇ 1200 ਰੁਪਏ ਖਰਚ ਕਰਨੇ ਪੈਂਦੇ ਹਨ।