ਫਗਵਾੜਾ ਦੇ ਬੱਸ ਸਟੈਂਡ ''ਤੇ ਹੰਗਾਮਾ! 5 ਰੁਪਏ ਦੇ ਪਿੱਛੇ ਬੱਸ ਕੰਡਕਟਰ ਤੇ ਟੀਟੀ ਵਿਚਾਲੇ ਬਹਿਸਬਾਜ਼ੀ, ਚੱਲੇ ਥੱਪੜ
Monday, Aug 17, 2026 - 05:06 PM (IST)
ਫਗਵਾੜਾ (ਸੋਨੂੰ)- ਫਗਵਾੜਾ ਦੇ ਬੱਸ ਸਟੈਂਡ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਵਾਰੀਆਂ ਨੂੰ ਲੈ ਕੇ ਬੱਸ ਕੰਡਕਟਰ ਵਿਚਕਾਰ ਬਹਿਸਬਾਜ਼ੀ ਚੱਲ ਰਹੀ ਸੀ ਤਾਂ ਉਸੇ ਬੱਸ ਦੇ ਕੋਲ ਖੜ੍ਹੇ ਟੀਟੀ ਦੇ ਨਾਲ ਵੀ ਬਹਿਸਬਾਜ਼ੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਬਸ ਕੰਡਕਟਰ ਸਵਾਰੀਆਂ ਨਾਲ ਬਹਿਸ ਕਰ ਰਿਹਾ ਸੀ ਤਾਂ ਟੀਟੀ ਨੇ ਕਿਹਾ ਕਿ ਮੈਂ ਵੀ ਇਕ ਸਰਕਾਰੀ ਅਫ਼ਸਰ ਹਾਂ। ਤੂੰ ਔਰਤਾਂ ਨਾਲ ਕਿੱਦਾਂ ਬਹਿਸ ਕਰ ਸਕਦਾ ਹੈ।
ਇਹ ਵੀ ਪੜ੍ਹੋ: ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਕੀਤੀ ਖ਼ਾਸ ਅਪੀਲ, ਘੱਟੋ-ਘੱਟ 3 ਬੱਚੇ ਕਰੋ
ਇਹ ਬਹਿਸ ਸਿਰਫ਼ ਆਮ ਕਿਰਾਏ ਨੂੰ ਲੈ ਕੇ ਪੰਜ ਰੁਪਏ ਦੇ ਪਿੱਛੇ ਮੂੰਹ ਦੀ ਲੜਾਈ ਚੱਲ ਰਹੀ ਸੀ। ਉੱਥੇ ਹੀ ਬੱਸ ਕੰਡਕਟਰ ਇੰਨਾ ਕੁ ਗਰਮ ਹੋ ਗਿਆ ਕਿ ਸਾਹਮਣੇ ਖੜ੍ਹੇ ਟੀਟੀ ਨਾਲ ਬਹਿਸਬਾਜ਼ੀ ਹੋ ਗਈ ਅਤੇ ਉਸੇ ਵੇਲੇ ਵੇਖਦੇ-ਵੇਖਦੇ ਬਸ ਕੰਡਕਟਰ ਅਤੇ ਟੀਟੀ ਦੀ ਹੱਥੋਪਾਈ ਹੋਈ। ਸਾਹਮਣੇ ਆਈਆਂ ਤਸਵੀਰਾਂ 'ਚ ਬਿਲਕੁਲ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਬੱਸ ਕੰਡਕਟਰ ਅਤੇ ਟੀਟੀ ਆਪਸ 'ਚ ਇਕ ਦੂਜੇ ਦੇ ਚਪੇੜਾਂ ਮਾਰ ਰਹੇ ਹਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਸੜਕ ਹਾਦਸੇ ਨੇ ਵਿਛਾਏ ਦੋ ਘਰਾਂ 'ਚ ਸੱਥਰ, ਜਿਗਰੀ ਦੋਸਤਾਂ ਦੀ ਇਕੱਠਿਆਂ ਗਈ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
