ਅਣਗਹਿਲੀ ਕਾਰਨ ਵਾਪਰੀ ਘਟਨਾ, ਗੁੰਬਦ ਸਮੇਤ ਗੁਰਦੁਆਰਾ ਸਾਹਿਬ ਦੀ ਛੱਤ ਹੋਈ ਢਹਿ-ਢੇਰੀ
Friday, Sep 23, 2022 - 05:04 AM (IST)

ਜਲੰਧਰ (ਚਾਵਲਾ) : ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-2 ਵਿਖੇ ਦੀਵਾਨ ਹਾਲ ਦੇ ਨਵੀਨੀਕਰਨ ਦੌਰਾਨ ਪਾਏ ਲੈਂਟਰ ਖੋਲ੍ਹਣ ਦੌਰਾਨ ਗੁਰੂਘਰ ਦੇ ਗੁੰਬਦ ਸਮੇਤ ਛੱਤ ਡਿੱਗ ਪਈ। ਇਸ ਮੌਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮਲਬਾ ਹਟਾਉਣ ਦਾ ਕੰਮ ਜਾਰੀ ਹੈ।
ਇਹ ਵੀ ਪੜ੍ਹੋ : ਅੰਤਰਰਾਜੀ ਵਾਹਨ ਚੋਰ ਗਿਰੋਹ ਬੇਪਰਦ, 4 ਕਾਬੂ,15 ਲਗਜ਼ਰੀ ਕਾਰਾਂ ਬਰਾਮਦ, ਦੇਖੋ ਵੀਡੀਓ
ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਜੀਤ ਸਿੰਘ ਰਾਏ ਤੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਨਵੀਨੀਕਰਨ ਪੂਰਾ ਕੰਟਰੈਕਟ ਮੰਜ਼ਿਲ ਸਟਰਕਚਰਲ ਡਿਜ਼ਾਈਨ ਐਂਡ ਕੰਸਲਟੈਂਟਸ ਨੂੰ ਮਟੀਰੀਅਲ ਸਮੇਤ ਠੇਕਾ ਦਿੱਤਾ ਹੋਇਆ ਸੀ, ਜਿਸ ਦੀ ਅਣਗਹਿਲੀ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ ਹੈ। ਅੱਜ ਗੁਰਦੁਆਰਾ ਸਾਹਿਬ ਵਿਖੇ ਲੈਂਟਰ ਖੋਲ੍ਹਿਆ ਜਾ ਰਿਹਾ ਸੀ, ਇਸ ਦੌਰਾਨ ਗੁੰਬਦ ਸਮੇਤ ਦੀਵਾਨ ਹਾਲ ਦੀ ਛੱਤ ਡਿੱਗ ਪਈ।
ਇਹ ਵੀ ਪੜ੍ਹੋ : ਲੁਧਿਆਣਾ ਦੇ VIP ਇਲਾਕੇ 'ਚ ਧਸੀ ਸੜਕ, ਨਿਗਮ ਪ੍ਰਸ਼ਾਸਨ ਤੇ ਠੇਕੇਦਾਰਾਂ ਦੀ ਖੁੱਲ੍ਹੀ ਪੋਲ
ਪ੍ਰਬੰਧਕਾਂ ਨੇ ਕਿਹਾ ਕਿ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ, ਜਦਕਿ ਉਸ ਵਕਤ ਹਾਲ 'ਚ ਲਗਭਗ 15 ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਦੀਵਾਨ ਹਾਲ ਦੇ ਉੱਪਰ ਸੁੱਖ-ਆਸਣ ਸਥਾਨ ਬਣਿਆ ਹੋਇਆ ਸੀ, ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਸਨ, ਜੋ ਸੁਰੱਖਿਅਤ ਹਨ। ਉਨ੍ਹਾਂ ਨੂੰ ਦੂਸਰੇ ਦੀਵਾਨ ਹਾਲ ’ਚ ਬਿਰਾਜਮਾਨ ਕਰ ਦਿੱਤਾ ਗਿਆ ਹੈ। ਇਸ ਮੌਕੇ ਜਸਬੀਰ ਸਿੰਘ ਜੰਡੂ, ਅਮਰਜੀਤ ਸਿੰਘ ਸਚਦੇਵਾ, ਹਰਜੀਤ ਸਿੰਘ ਇੰਜੀਨੀਅਰ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।