ਨਕੋਦਰ ਵਿਖੇ ਨਿਹੰਗ ਸਿੰਘਾਂ ਦੇ ਭੇਸ ''ਚ 5 ਵਿਅਕਤੀਆਂ ਨੇ ਬਜ਼ੁਰਗ ਨਾਲ ਕੀਤੀ ਲੁੱਟਖੋਹ, ਹੋਏ ਗ੍ਰਿਫ਼ਤਾਰ
Sunday, Sep 03, 2023 - 06:12 PM (IST)
ਨਕੋਦਰ (ਪਾਲੀ)- ਸਿਟੀ ਥਾਣੇ ਦੇ ਪਿੰਡ ਪੰਡੋਰੀ 'ਚ ਦਿਨ-ਦਿਹਾੜੇ ਨਿਹੰਗ ਸਿੰਘਾਂ ਦੇ ਭੇਸ ਵਿੱਚ ਆਏ 5 ਵਿਅਕਤੀ ਨੇ ਕ੍ਰਿਪਾਨ ਦੀ ਨੋਕ 'ਤੇ ਬਜ਼ੁਰਗ ਔਰਤ ਦੇ ਘਰੋਂ ਨਕਦੀ, ਸੋਨੇ ਦੀਆਂ ਵਾਲੀਆਂ, 1 ਬਕਰਾ ਅਤੇ 4 ਬੋਰੇ ਕਣਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਵਾਰਦਾਤ ਨੂੰ ਸਿਟੀ ਪੁਲਸ ਨੇ ਕੁਝ ਘੰਟਿਆ ਵਿੱਚ ਹੱਲ ਕਰਕੇ 5 ਵਿਅਕਤੀਆਂ ਨੂੰ ਲੁੱਟ ਦੇ ਸਾਮਾਨ ਸਮੇਤ ਗ੍ਰਿਫ਼ਤਾਰ ਕਰਕੇ ਵਾਰਦਾਤ ਵਿਚ ਵਰਤੀ ਬੋਲੈਰੋ ਗੱਡੀ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ।
ਨਕੋਦਰ ਦੇ ਡੀ. ਐੱਸ. ਪੀ. ਸੁਖਪਾਲ ਸਿੰਘ ਨੇ ਦੱਸਿਆ ਕਿ ਦਲਜੀਤ ਕੌਰ ਪਤਨੀ ਪੂਰਨ ਲਾਲ ਵਾਸੀ ਪਿੰਡ ਪੰਡੋਰੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 1 ਸਤੰਬਰ 2023 ਨੂੰ ਉਹ ਘਰ ਵਿੱਚ ਇਕੱਲੀ ਸੀ। ਨਿਹੰਗ ਸਿੰਘਾਂ ਦੇ ਭੇਸ ਵਿੱਚ 5 ਵਿਅਕਤੀ ਆਏ, ਜਿਨਾਂ ਕ੍ਰਿਪਾਨ ਦੀ ਨੋਕ 'ਤੇ 13 ਹਜ਼ਾਰ ਰੁਪਏ, ਸੋਨੇ ਦੀਆਂ ਵਾਲੀਆਂ, 1 ਬਕਰਾ ਅਤੇ 4 ਬੋਰੇ ਕਣਕ ਚੋਰੀ ਕਰਕੇ ਲੈ ਗਏ ਸੀ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸਿਟੀ ਥਾਣਾ ਮੁਖੀ ਇੰਸਪੈਕਟਰ ਸਤਪਾਲ ਸਿੱਧੂ ਦੀ ਅਗਵਾਈ ਹੇਠ ਏ. ਐੱਸ. ਆਈ. ਰਜਿੰਦਰਪਾਲ ਸਿੰਘ ਨੇ ਸਮੇਤ ਪੁਲਸ ਪਾਰਟੀ ਗੁਪਤ ਸੂਚਨਾ ਮਿਲੀ ਸੀ ਕਿ 5 ਵਿਅਕਤੀ ਨਿਹੰਗ ਸਿੰਘਾਂ ਦੇ ਭੇਸ ਵਿੱਚ ਜਿਨ੍ਹਾਂ ਨੇ ਪਿੰਡ ਪੰਡੋਰੀ ਵਿਖੇ ਵਾਰਦਾਤ ਕੀਤੀ ਸੀ। ਉਹ ਜਲੰਧਰ ਪੁਲੀ ਬਾਈਪਾਸ 'ਤੇ ਸਮੇਤ ਗੱਡੀ ਖੜ੍ਹੇ ਹਨ। ਜਿਸ ਸਬੰਧੀ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ-ਘਰ 'ਚ ਦਾਖ਼ਲ ਹੋਏ ਮੁੰਡਾ-ਕੁੜੀ ਨੂੰ ਵੇਖ ਲੋਕਾਂ ਨੇ ਬੁਲਾਈ ਪੁਲਸ, ਬਾਅਦ 'ਚ ਹੈਰਾਨ ਕਰਦਾ ਨਿਕਲਿਆ ਪੂਰਾ ਮਾਮਲਾ
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਜਤਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਸੁਖਚੈਨ ਸਿੰਘ ਵਾਸੀ ਲੋਹੀਆਂ ਖ਼ਾਸ, ਮਨਜੀਤ ਸਿੰਘ ਉਰਫ਼ ਲਾਡਾ ਪੁੱਤਰ ਕਲਿਆਣ ਸਿੰਘ ਵਾਸੀ ਨੂਰਪੁਰ ਮਕਸੂਦਾ, ਲਾਭ ਸਿੰਘ ਉਰਫ਼ ਲੈਚੀ ਪੁੱਤਰ ਗੁਰਦੀਪ ਸਿੰਘ, ਹਜ਼ਾਰਾ ਸਿੰਘ ਪੁੱਤਰ ਸਵਰਨ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀਆਂ ਤਿੰਨੇ ਗੁਰੂ ਨਾਨਕਪੁਰਾ ਜਲੰਧਰ ਵਜੋਂ ਹੋਈ ਹੈ। ਇਨ੍ਹਾਂ ਕੋਲੋ ਵਾਰਦਾਤ ਸਮੇਂ ਵਰਤੀ ਬੋਲੈਰੋ ਗੱਡੀ, 2 ਦਾਤਰ, 2 ਕ੍ਰਿਪਾਨਾਂ, 10 ਹਜ਼ਾਰ ਰੁਪਏ ਅਤੇ ਆਧਾਰ ਕਾਰਡ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਸਿਟੀ ਥਾਣਾ ਮੁਖੀ ਇੰਸਪੈਕਟਰ ਸਤਪਾਲ ਸਿੱਧੂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਹੋਰ ਸਾਮਾਨ ਸਬੰਧੀ ਪੁੱਛਗਿੱਛ ਕੀਤਾ ਜਾਵੇਗੀ।
ਇਹ ਵੀ ਪੜ੍ਹੋ- ਗੋਰਾਇਆ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਸਣੇ 3 ਵਾਹਨਾਂ ਨੂੰ ਲੱਗੀ ਭਿਆਨਕ ਅੱਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ