ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 9 ਮੁਲਜ਼ਮ ਗ੍ਰਿਫ਼ਤਾਰ

08/04/2021 5:24:06 PM

ਗੜ੍ਹਸ਼ੰਕਰ (ਸ਼ੋਰੀ)- ਗੜ੍ਹਸ਼ੰਕਰ ਤੋਂ ਏ. ਐੱਸ. ਪੀ. ਤੁਸ਼ਾਰ ਗੁਪਤਾ, ਆਈ. ਪੀ. ਐੱਸ. ਨੇ ਦੱਸਿਆ ਕਿ ਤਹਿਸੀਲ ਗੜ੍ਹਸ਼ੰਕਰ ਅਤੇ ਚੱਬੇਵਾਲ ਹਲਕੇ ਅੰਦਰ ਹੋਈਆਂ ਵੱਖ-ਵੱਖ ਲੁੱਟ-ਖੋਹ ਦੀਆਂ ਵਾਰਦਾਤਾਂ ਦੀ ਤਫ਼ਤੀਸ਼ ਦੌਰਾਨ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੱਖ-ਵੱਖ ਮਾਮਲਿਆਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਲਕਾ ਚੱਬੇਵਾਲ ਦੇ ਪਿੰਡ ਨੋਨੀਤਪੁਰ ਵਿੱਚ ਕੁਲਦੀਪ ਕੌਰ ਅਤੇ ਉਸ ਦੀ ਸੱਸ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟਣ ਵਾਲੇ ਬਲਵੀਰ ਸਿੰਘ ਬੰਟੀ ਪੁੱਤਰ ਮਹਿੰਦਰ ਸਿੰਘ ਵਾਸੀ ਕਾਲੀਆ ਚੱਬੇਵਾਲ, ਵਿਕਰਮ ਉਰਫ਼ ਵਿੱਕੀ ਪੁੱਤਰ ਰਤਨ ਲਾਲ ਵਾਸੀ ਸੈਦਪੁਰ ਚੱਬੇਵਾਲ, ਹਰਦੀਪ ਸਿੰਘ ਗੰਜਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਭਾਮ ਨੂੰ ਚੋਰੀ ਵਿੱਚ ਵਰਤੇ ਗਏ ਸਾਮਾਨ ਅਤੇ ਚੋਰੀ ਕੀਤੇ ਸਾਮਾਨ ਸਹਿਤ ਕਾਬੂ  ਕਰਨ ਵਿਚ ਪੁਲਸ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ। 

ਇਹ ਵੀ ਪੜ੍ਹੋ: ਸੰਸਦ ਦੇ ਬਾਹਰ ਹੋਈ ਹਰਸਿਮਰਤ ਤੇ ਬਿੱਟੂ ਦੀ ਬਹਿਸ ’ਚ ਸੁਖਬੀਰ ਦੀ ਐਂਟਰੀ, ਦਿੱਤਾ ਵੱਡਾ ਬਿਆਨ

ਉਨ੍ਹਾਂ ਦੱਸਿਆ ਕਿ ਪਿੰਡ ਹਿਆਤਪੁਰ ਥਾਣਾ ਮਾਹਿਲਪੁਰ ਦਾ ਪੰਚਾਇਤੀ ਸਾਮਾਨ ਚੋਰੀ ਕਰਨ ਦੇ ਦੋਸ਼ ਤਹਿਤ ਰਾਕੇਸ਼ ਕੁਮਾਰ ਪੁੱਤਰ ਗੁਰਚੈਨ ਰਾਮ ਅਤੇ ਮਨਦੀਪ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਹਿਯਾਤਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿੰਡ ਸੈਲਾ ਕਲਾਂ ਵਿਚ ਗਿਰਧਾਰੀ ਲਾਲ ਦੇ ਟਰੈਕਟਰ ਦੀ ਬੈਟਰੀ ਚੋਰੀ ਕਰਨ ਦੇ ਦੋਸ਼ ਅਧੀਨ ਲਖਵੀਰ ਸਿੰਘ ਪੁੱਤਰ ਰਾਜ ਕੁਮਾਰ ਅਤੇ ਰਜਤ ਪੁੱਤਰ ਅਮਰੀਕ ਸਿੰਘ ਵਾਸੀ ਸੈਲਾ ਕਲਾ ਨੂੰ ਚੋਰੀ ਦੇ ਸਾਮਾਨ ਸਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਏ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਸੈਮਸੰਗ ਕੰਪਨੀ ਦੇ ਫ਼ੋਨ ਸਪਲਾਈ ਕਰਨ ਵਾਲੇ ਕੁਲਵੀਰ ਸਿੰਘ ਵਾਸੀ ਜਿੰਦੋਵਾਲ ਨਾਲ ਸੱਤ ਲੁਟੇਰਿਆਂ ਵੱਲੋਂ ਕੀਤੀ ਲੁੱਟ ਦੀ ਵਾਰਦਾਤ ਵਿੱਚ 29 ਮੋਬਾਇਲ ਕੁਲਵੀਰ ਸਿੰਘ ਕੋਲੋਂ ਖੋਹ ਲਏ ਗਏ ਸਨ। 

ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ

ਇਸ ਸਬੰਧੀ ਕੀਤੀ ਤਫਤੀਸ਼ ਉਪਰੰਤ ਇਸ ਕੇਸ ਵਿਚ ਲੋੜੀਂਦੇ ਮੁਲਜ਼ਮਾਂ ਵਿਚੋਂ 2 ਮੁਲਜ਼ਮਾਂ ਨੂੰ ਚਾਰ ਫੋਨਾਂ ਸਮੇਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਰਾਕੇਸ਼ ਕੁਮਾਰ ਰੌਕੀ ਪੁੱਤਰ ਤਰਸੇਮ ਲਾਲ ਪਿੰਡ ਬਾਹਡ਼ ਮਜਾਰਾ ਬਹਿਰਾਮ, ਜੈ ਸ਼ਰਮਾ ਪੁੱਤਰ ਪ੍ਰਸ਼ੋਤਮ ਸ਼ਰਮਾ ਵਾਸੀ ਵਰਨਾ ਫਗਵਾੜਾ ਹਨ। ਉਨ੍ਹਾਂ ਦੱਸਿਆ ਕਿ ਇਸ ਖੋਹ ਦੀ ਵਾਰਦਾਤ ਵਿੱਚ ਸ਼ਾਮਲ ਸੁਨੀਲ ਕੁਮਾਰ ਪੁੱਤਰ ਅਜੇ ਕੁਮਾਰ, ਰਾਜੂ ,ਦੀਪਕ ਵਾਸੀ ਨੌਰਾ ਅਤੇ ਅਜੈ ਵਾਸੀ ਰੁੜਕਾਕਲਾਂ ਦੀ ਭਾਲ ਜਾਰੀ ਹੈ। 

ਇਹ ਵੀ ਪੜ੍ਹੋ: ਪਾਤੜਾਂ ਵਿਖੇ ਬਰਸਾਤੀ ਪਾਣੀ ’ਚ ਡੁੱਬਣ ਨਾਲ 7 ਸਾਲਾ ਬੱਚੇ ਦੀ ਦਰਦਨਾਕ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News